ਸਪੈਸ਼ਲ ਬੱਚਿਆ ਦੇ ਰਾਜ ਪੱਧਰੀ ਟਰੈਲ ਬਹੁਤ ਚੰਗੇ ਤਰੀਕੇ ਨਾਲ ਸੰਪੰਨ : ਕਰਨਲ ਕਰਮਿੰਦਰ ਸਿੰਘ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 18 ਨਵੰਬਰ 2021: ਸਪੈਸ਼ਲ ਉਲਪੀਅਕਸ ਭਾਰਤ ਪੰਜਾਬ ਦੇ ਝੰਡੇ ਹੇਠ ਅਮ੍ਰਿੰਤਸਰ ਜਲੰਧਰ ਲੁਧਿਆਣਾ ਬਰਨਾਲਾ ਪਟਿਆਲਾ ਰੋਪੜ ਮੋਹਾਲੀ ਦੇ ਸਪੈਸ਼ਲ ਬੱਚਿਆਂ ਦੇ ਸਰਵ ਸਿੱਖਿਆ ਅਭਿਆਨ ਅਧੀਨ ਬਾਸਕਿਟਬਾਲ ਅਤੇ ਫੁਟਬਾਲ ਦੇ ਟਰੇਲ ਵਾਈ ਪੀ ਐਸ ਗਰਾਊਡ ਵਿਖੇ ਕਰਵਾਏ ਗਏ। 49 ਲੜਕੇ ਲੜਕੀਆਂ ਅਤੇ 22 ਕੋਚਾਂ ਨੇ ਭਾਗ ਲਿਆ ਤਾਂ ਜੋ ਬੱਚਿਆਂ ਨੂੰ ਰਾਸਟਰੀ ਪੱਧਰ ਦੇ ਹੋਣ ਵਾਲੇ ਮੁਕਾਬਲਿਆਂ ਹਿਤ ਤਿਆਰ ਕੀਤਾ ਜਾ ਸਕੇ।
ਇਸ ਮੌਕੇ ਕਰਨਲ ਕਰਮਿੰਦਰ ਸਿੰਘ ਏਰੀਆ ਡਾਇਰੈਕਟਰ ਸ੍ਰੀ ਪਵਨ ਗੋਇਲ, ਸ੍ਰੀ ਐਚ ਐਸ ਚਿਮਨੀ, ਸ੍ਰੀ ਕੁਲਦੀਪ ਕੋਸਲ, ਅਤੇ ਸ੍ਰੀ ਉਮਾ ਸ਼ੰਕਰ ਵਲੋਂ ਬੱਚਿਆ ਦੀਆ ਸਹੂਲਤਾਂ ਭੋਜਨ ਆਵਾਜਾਈ ਮੈਡੀਕਲ ਪ੍ਰਬੰਧ ਕੀਤੇ ਅਤੇ ਆਏ ਬੱਚਿਆਂ ਕੋਚਾਂ ਨੇ ਪ੍ਰਬੰਧਾਂ ਸਹੂਲਤਾਂ ਅਤੇ ਕਰਵਾਏ ਟਰੈਲਾਂ ਦੀ ਪ੍ਰਸੰਸਾ ਕੀਤੀ। ਕਰਨਲ ਕਰਮਿੰਦਰ ਸਿੰਘ ਜੀ ਨੇ ਦੱਸਿਆ ਕਿ ਇਨਾਂ ਬੱਚਿਆ ਲਈ ਇਸ ਤਰ੍ਹਾਂ ਦੀਆ ਖੇਡਾਂ ਅਤੇ਼ ਦੂਸਰੀਆ ਗਤੀਵਿਧੀਆਂ ਇਸ ਲਈ ਕਰਵਾਈਆ ਜਾਂਦੀਆ ਹਨ ਤਾਂ ਜੋ ਸਪੈਸ਼ਲ ਬੱਚਿਆਦੀ ਹੌਸਲਾ ਅਫਜਾਈ ਹੋਵੇ ਅਤੇ ਉਹ ਜਿੰਦਗੀ ਵਿੱਚ ਅਗੇ ਵਧਣ ਹਿਤ ਯਤਨਸ਼ੀਲ ਰਹਿਣ ਅਤੇ ਇਸ ਵਾਰ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਦਿਲੀ ਅਤੇ ਮੁਜਫਰਨਗਰ ਵਿਖੇ ਹੋਣਗੇ ।