ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਪ੍ਰਾਪਤ ਕਰ ਕੇ ਵਾਪਸ ਐਨ ਆਈ ਐਸ ਪਹੁੰਚਣ 'ਤੇ ਨੀਰਜਾ ਚੋਪੜਾ ਦਾ ਨਿੱਘਾ ਸਵਾਗਤ
ਜਗਤਾਰ ਸਿੰਘ
ਪਟਿਆਲਾ, 18 ਨਵੰਬਰ 2021 : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਪ੍ਰਾਪਤ ਕਰਨ ਮਗਰੋਂ ਵਾਪਸ ਇਥੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ ਆਈ ਐਸ) ਪਹੁੰਚਣ 'ਤੇ ਉਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਐਨ ਆਈ ਐਸ ਵਿਚ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਦਰੋਣਾਚਾਰਿਆ ਐਵਾਰਡੀ 2021 ਰਾਧਾ ਕ੍ਰਿਸ਼ਨ ਨਾਇਰ, ਅਥਲੈਟਿਕਸ ਕੋਚ ਡਾ. ਕਲੋ ਐਰਿਕ ਬਾਰਤੋਨੀਜ਼, ਅਰਜੁਨ ਐਵਾਰਡੀ ਤੇ ਪਦਮ ਸ੍ਰੀ ਐਵਾਰਡੀ ਕੋਚ ਬਹਾਦਰ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਨੀਰਜ ਚੋਪੜਾ ਨੇ ਹੁਣ ਤੱਕ ਦੇ ਸਫਰ ਤੇ ਤਜ਼ਰਬੇ ਹਾਜ਼ਰੀਨ ਨਾਲ ਸਾਂਝੇ ਕੀਤੇ। ਉਹਨਾਂ ਨੇ ਆਪਣੇ ਸਫਰ ਵਿਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ ਤੇ ਦੱਸਿਆ ਕਿ ਕਿਵੇਂ ਉਹ 2015 ਵਿਚ ਐਨ ਆਈ ਐਸ ਵਿਚ ਪਹੁੰਚੇ ਸਨ ਤੇ ਖਿਡਾਰੀਆਂ ਤੇ ਕੋਚਾਂ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਉਹ ਐਨ ਆਈ ਐਸ ਪਟਿਆਲਾ ਵਿਚ ਘਰ ਵਾਂਗੂ ਮਹਿਸੂਸ ਕਰਦੇ ਹਨ।
ਇਸ ਮੌਕੇ ਐਨ ਆਈ ਐਸ ਦੇ ਕਾਰਜਕਾਰੀ ਡਾਇਰੈਕਟਰ ਕਰਨਲ ਰਾਜ ਸਿੰਘ ਬਿਸ਼ਨੋਈ, ਡਾਇਰੈਕਟਰ ਡਾ. ਆਈ ਪੀ ਨਾਗੀ, ਡਿਪਟੀ ਡਾਇਰੈਕਟਰ ਗੌਰਵ ਰਾਵਤ ਅਤੇ ਅਨਮੋਲ ਅਬਲੋਵਾਲ ਹਾਜ਼ਰ ਸਨ।