ਕਪੂਰਥਲਾ ਚ ਦਿਨ-ਦਿਹਾੜੇ ਲੁੱਟੀ ਕਾਰ, ਹੋਈ ਫਾਇਰਿੰਗ, ਇੱਕ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 20 ਨਵੰਬਰ 2021 - ਆਏ ਦਿਨ ਚੋਰੀ ਸਮੇਤ ਲੁੱਟਖੋਹ ਦੀਆਂ ਵਾਰਦਾਤਾਂ ਵੇਖਣ ਨੂੰ ਮਿਲ ਰਹੀਆਂ ਹਨ। ਤਾਜ਼ਾ ਮਾਮਲੇ ’ਚ ਜਲੰਧਰ-ਕਪੂਰਥਲਾ ਰੋਡ ’ ਤੇ ਗੋਲ਼ੀ ਚਲਾ ਕੇ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਲੰਧਰ-ਕਪੂਰਥਲਾ ਰੋਡ ਦੇ ਪਿੰਡ ਇੱਬਣ ਦੇ ਨੇੜੇ ਸੜਕ ਦਾ ਸਰਵੇ ਕਰ ਰਹੇ ਠੇਕੇਦਾਰ ਤੋਂ ਦਿਨ-ਦਿਹਾੜੇ ਗੋਲ਼ੀ ਚਲਾ ਕੇ ਕਾਰ ਲੁੱਟ ਦੀ ਘਟਨਾ ਵਾਪਰੀ ਹੈ। ਲੁੱਟੀ ਗਈ ਬਲੈਰੋ ਕਾਰ ਦਾ ਨੰਬਰ ਪੀ. ਬੀ. 46 ਏ. ਡੀ. 1777 ਹੈ। ਹਮਲਾਵਰਾਂ ਦੀਆਂ ਗੋਲੀਆਂ ਨਾਲ ਹੀ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ।
ਪੁਲਿਸ ਨੂੰ ਸੂਚਨਾ ਮਿਲਦਿਆਂ ਸਾਰ ਹੀ ਕਪੂਰਥਲਾ ਪੁਲਿਸ ਹਰਕਤ ਵਿਚ ਆਈ ਗਈ।
ਜਾਣਕਾਰੀ ਮੁਤਾਬਕ ਦੋ ਘੰਟਿਆਂ ਵਿੱਚ ਹੀ ਪੁਲਿਸ ਨੇ ਲੁਟੇਰਿਆਂ ਨੂੰ ਟ੍ਰੇਸ ਕਰ ਲਿਆ ਹੈ। ਜ਼ਿਲਾ ਕਪੂਰਥਲਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਕਰਵਾਈ ਕਰਦਿਆਂ ਤਿੰਨ ਲੁਟੇਰੇ ਟ੍ਰੇਸ ਕਰ ਲਏ ਜਿਨ੍ਹਾਂ ਦੀ ਪਹਿਚਾਣ ਹਰਕ੍ਰਿਸ਼ਨ ਸਿੰਘ ਉਰਫ ਮੋਨੂੰ ਪੁੱਤਰ ਅਸ਼ਵਨੀ ਕੁਮਾਰ ਅਤੇ ਸੁਖਵਿੰਦਰ ਓਰਫ ਸੁੱਖਾ ਪੁੱਤਰ ਇੱਬਣ ਕਲਾ, ਲਵਪ੍ਰੀਤ ਸਿੰਘ ਉਰਫ ਸੱਦਾ ਪੱਤਰ ਭਜਨ ਸਿੰਘ ਕਾਲਾ ਵਾਸੀ ਇੱਬਣ ਕਲਾ ਵਜੋਂ ਹੋਈ ਹੈ। ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਕਿਸੇ ਵੀ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਅਮਨ ਕਨੂੰਨ ਦੀ ਸਥਿਤੀ ਹਰ ਹਾਲ ਵਿਚ ਬਰਕਰਾਰ ਰੱਖਿਆ ਜਾਵੇਗਾ ਅਤੇ ਅਮਨ ਕਨੂੰਨ ਦੀ ਸਥਿਤੀ ਹਰ ਹਾਲ ਵਿਚ ਬਰਕਰਾਰ ਰੱਖਿਆ ਜਾਵੇਗਾ। ਦੋਸ਼ੀਆਂ ਦੀ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।