ਗੁਰਪੁਰਬ ਮੌਕੇ ਕਰਵਾਏ ਗਏ ਕਬੱਡੀ ਮਹਾਕੁੰਭ ਚ ਸਾਹਿਬ ਕਬੱਡੀ ਕਲੱਬ ਜਰਮਨੀ ਤੇ ਸਰਹਾਲੀ ਨਰੁੂਆ ਦੀ ਟੀਮ ਸੰਯੁਕਤ ਰੂਪ 'ਚ ਜੇਤੂ
ਬਲਵਿੰਦਰ ਸਿੰਘ ਧਾਲੀਵਾਲ
- ਜੇਤੂ ਟੀਮਾਂ ਨੂੰ ਇਕ ਇਕ ਲੱਖ ਰੁਪਏ ਦਾ ਇਨਾਮ ਦਿੱਤਾ
ਸੁਲਤਾਨਪੁਰ ਲੋਧੀ, 20 ਨਵੰਬਰ 2021 ਸਾਨੂੰ ਮਾਣ ਹੈ ਆਪਣੀ ਮਾਂ ਖੇਡ ਕਬੱਡੀ ਤੇ ਜਿੰਨੇ ਅਜਿਹੇ ਸੂਰਮੇ ਪੈਦਾ ਕੀਤੇ ਹਨ ਜਿਨਾਂ ਨੇ ਦੇਸ਼ ਦੀ ਧਰਤੀ ਤੇ ਹੀ ਨਹੀਂ ਬਲਕਿ ਵਿਦੇਸ਼ਾਂ ਚ ਸੂਬੇ ਦਾ ਮਾਣ ਵਧਾਇਆ ਹੈ, ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਮੌਕੇ ਸ੍ਰੀ ਗੁਰੁੂ ਨਾਨਕ ਦੇਵ ਟੂਰਨਾਮੈਂਟ ਕਮੇਟੀ ਵੱਲੋਂ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਦੀ ਅਗਵਾਈ ਹੇਠ ਕਰਵਾਏ ਗਏ ਕਬੱਡੀ ਮਹਾਕੁੰਭ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਹੇ। ਗੁਰਪੁਰਬ ਮੌਕੇ ਗੁਰੂ ਨਾਨਕ ਸਟੇਡੀਅਮ ਚ ਕਰਵਾਏ ਗਏ ਟੂਰਨਾਮੈਂਟ ਵਿੱਚ ਸੂਬੇ ਦੀਆਂ 6 ਨਾਮਵਰ ਕਬੱਡੀ ਟੀਮਾਂ ਨੇ ਹਿੱਸਾ ਲਿਆ। ਦਰਸ਼ਕਾਂ ਦੇ ਠਾਠਾਂ ਮਾਰਦੇ ਵੱਡੇ ਇਕੱਠ ਅੱਜ ਕਬੱਡੀ ਮੈਚਾਂ ਦੇ ਮੁਕਾਬਲੇ ਬਹੁਤ ਰੋਮਾਂਚਕ ਸਨ।
ਸੈਮੀਫਾਈਨਲ ਦਾ ਪਹਿਲਾ ਮੁਕਾਬਲਾ ਨੰਗਲ ਅੰਬੀਆਂ ਅਤੇ ਸਰਹਾਲੀ ਨਰੁੂਆ ਦੇ ਵਿਚਕਾਰ ਹੋਇਆ ਜਿਸ ਚ ਸਰਹਾਲੀ ਨਰੂਆਂ ਦੀ ਟੀਮ ਨੇ ਨੰਗਲ ਅੰਬੀਆਂ ਨੂੰ ਹਰਾ ਕੇ ਫਾਈਨਲ ਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਐੱਸਜੀਪੀਸੀ ਦੀ ਟੀਮ ਦਾ ਮੁਕਾਬਲਾ ਸ੍ਰੀ ਬੇਰ ਸਾਹਿਬ ਕਬੱਡੀ ਕਲੱਬ ਜਰਮਨਿ ਨਾਲ ਹੋਇਆ ਜਿਸ ਵਿੱਚ ਬੇਰ ਸਾਹਿਬ ਦੀ ਟੀਮ ਜੇਤੂ ਰਹੀ।
ਉਪਰੰਤ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਫ਼ਲੱਡ ਲਾਈਟਾਂ ਦੀ ਰੌਸ਼ਨੀ ਚ ਹੋਏ ਫਾਈਨਲ ਮੁਕਾਬਲੇ ਚ ਸ੍ਰੀ ਬੇਰ ਸਾਹਿਬ ਕਬੱਡੀ ਕਲੱਬ ਤੇ ਸਰਹਾਲੀ ਦੂਸਰਾ ਨਰੁੂਆ ਦੇ ਦਰਮਿਆਨ ਬਹੁਤ ਹੀ ਰੋਮਾਂਚਕ ਤੇ ਫਸਵਾਂ ਮੁਕਾਬਲਾ ਦਰਸ਼ਕਾ ਨੂੰ ਦੇਖਣ ਨੂੰ ਮਿਲਿਆ। ਫਾਈਨਲ ਮੈਚ ਦੇ ਅੇੈਨ ਆਖ਼ਰੀ ਮੌਕੇ ਇਕ ਕਬੱਡੀ ਖਿਡਾਰੀ ਤੇ ਗੰਭੀਰ ਸੱਟ ਲੱਗਣ ਨਾਲ ਫਾਈਨਲ ਮੈਚ ਦਾ ਫ਼ੈਸਲਾ ਟੂਰਨਾਮੈਂਟ ਕਮੇਟੀ ਨੇ ਆਪਸੀ ਸਲਾਹ ਮਸ਼ਵਰੇ ਨਾਲ ਦੋਵਾਂ ਟੀਮਾਂ ਨੂੰ ਸੰਯੁਕਤ ਰੂਪ ਚ ਜੇਤੂ ਕਰਾਰ ਦੇ ਦਿੱਤਾ। ਜੇਤੂ ਟੀਮਾਂ ਨੂੰ ਇਕ ਇਕ ਲੱਖ ਰੁਪਏ ਨਕਦ ਇਨਾਮ ਤੇ ਕੱਪ ਐਨ ਆਰ ਆਈ ਰਸ਼ਪਾਲ ਸਿੰਘ ਜਰਮਨੀ ,ਹਰਨੇਕ ਸਿੰਘ ਨੇਕੀ ਅਤੇ ਜਸਪਾਲ ਸਿੰਘ ਯੂਕੇ ਨੇ ਦਿੱਤਾ। ਟੂਰਨਾਮੈਂਟ ਚ ਕੁਮੈਂਟਰੀ ਦੀ ਭੂਮਿਕਾ ਮਿੱਠਾ ਦਰੀਏਵਾਲ ਨੇ ਬਾਖੂਬੀ ਨਿਭਾਈ। ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਪ੍ਰਧਾਨ ਬਲਕਾਰ ਸਿੰਘ ਨੇ ਪ੍ਰਬੰਧਕੀ ਟੀਮ ਬਲਦੇਵ ਸਿੰਘ ਟੀਟਾ, ਪ੍ਰਧਾਨ ਰਾਜੂ ਧੀਰ, ਰਾਜੂ ਢਿੱਲੋਂ ਡਾਇਰੈਕਟਰ ਮਾਰਕਫੈੱਡ, ਤਰਲੋਕ ਸਿੰਘ ਮੱਲ੍ਹੀ, ਪਰਵਿੰਦਰ ਸਿੰਘ ਪੱਪਾ, ਬਲਦੇਵ ਸਿੰਘ ਰੰਗੀਲਪੁਰ, ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਰਣਧੀਰ ਸਿੰਘ ਧੀਰਾ, ਜਗਦੀਪ ਸਿੰਘ ਵੰਝ ਰਾਜ ਬਹਾਦਰ, ਨਿਰਮਲ ਸਿੰਘ ਹੁੰਦਲ, ਪੀ ਏ ਰਵਿੰਦਰ ਰਵੀ, ਹਰਨੇਕ ਸਿੰਘ ਨੇਨਾ, ਸੰਦੀਪ ਕਲਸੀ ਆਦਿ ਦਾ ਧੰਨਵਾਦ ਕੀਤਾ। ਇਸ ਮੌਕੇ ਐਸਡੀਐਮ ਰਣਜੀਤ ਸਿੰਘ, ਹਰਕਮਲ ਸਿੰਘ ਚੀਮਾ, ਹਰਚਰਨ ਸਿੰਘ ਬੱਗਾ ਚੇਅਰਮੈਨ, ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਅਜੀਤਪਾਲ ਸਿੰਘ ਬਾਜਵਾ, ਦੀਪਕ ਧੀਰ ਰਾਜੂ, ਸੰਜੀਵ ਮਰਵਾਹਾ, ਅਸ਼ੋਕ ਮੋਗਲਾ, ਨਵਨੀਤ ਚੀਮਾ, ਬੀਡੀਪੀਓ ਗੁਰਪ੍ਰਤਾਪ ਸਿੰਘ ਗਿੱਲ, ਠੇਕੇਦਾਰ ਜਸਪਾਲ ਸਿੰਘ ਲਾਭ ਸਿੰਘ ਧੰਜੂ, ਬਲਦੇਵ ਦੇਬੂ ਰੌਕੀ ਮਡ਼ੀਆ, ਗੋਲਡੀ ਧੰਜੂ, ਗੁਰਵਿੰਦਰ ਮੀਰੇ, ਬਲਜਿੰਦਰ ਪੀਏ, ਇੰਦਰਜੀਤ ਢੋਟ ਆਦਿ ਵੀ ਹਾਜ਼ਰ ਸਨ।