ਅਸੀਂ ਰਾਜੇ ਦੇ ਨਹੀਂ, ਕਾਂਗਰਸ ਪਾਰਟੀ ਦੇ ਹਾਂ ਸਿਪਾਹੀ
ਜਗਤਾਰ ਸਿੰਘ
- ਬ੍ਰਹਮ ਮਹਿੰਦਰਾ ਨੇ ਚੰਗੇ ਤੇ ਬੂਰੇ ਸਮੇਂ `ਚ ਪਟਿਆਲਾ ਦੀ ਕਾਂਗਰਸ ਪਾਰਟੀ ਨੂੰ ਸੰਭਾਲਿਆ
- ਪਟਿਆਲਾ ਦੇ ਕੌਂਸਲਰਾਂ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਲਲਕਾਰਿਆ
ਪਟਿਆਲਾ 20 ਨਵੰਬਰ 2021 - ਪਟਿਆਲਾ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਖੁਦ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ ਤੇ ਦੂਸਰਿਆਂ ਨੂੰ ਲੋਕਤੰਤਰ ਦੀ ਨਸੀਹਤ ਦੇ ਰਹੇ ਹਨ। ਸੰਜੀਵ ਸ਼ਰਮਾ ਰਾਜਾ ਦੇ ਸਿਪਾਹੀ ਹਨ ਤੇ ਅਸੀਂ ਕਾਂਗਰਸ ਪਾਰਟੀ ਦੇ ਵਰਕਰ ਤੇ ਰਾਜੇ ਦੇ ਨਹੀਂ ਪਾਰਟੀ ਦੇ ਸਿਪਾਹੀ ਹਾਂ ਤੇ ਪਾਰਟੀ ਦੇ ਹਿੱਤ ਵਿਚ ਜੋ ਵੀ ਹੋਵੇਗਾ ਉਹ ਅਸੀਂ ਕਰਾਂਗੇ। ਇਹ ਵਿਚਾਰ ਯੂਥ ਕਾਂਗਰਸ ਪਟਿਆਲਾ ਦੇ ਜਿ਼ਲ੍ਹਾ ਪ੍ਰ਼ਧਾਨ ਸ਼੍ਰੀ ਸੰਜੀਵ ਸ਼ਰਮਾ ਕਾਲੂ, ਐਫ਼ਐਂਡਸੀਸੀ ਮੈਂਬਰ ਤੇ ਕੌਂਸਲਰ ਸ਼੍ਰੀ ਹਰਵਿੰਦਰ ਸ਼ੁੱਕਲਾ, ਕੌਂਸਲਰ ਤੇ ਇੰਪਰੂਵਮੈਂਟ ਟਰੱਸਟ ਮੈਂਬਰ ਸ਼੍ਰੀ ਸੰਜੀਵ ਸ਼ਰਮਾ ਤੇ ਕੌਂਸਲਰ ਹਰਦੀਪ ਖਹਿਰਾ ਵਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਮੇਅਰ ਵਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਲਗਾਏ ਦੋਸ਼ਾਂ ਤੇ ਤਿੱਖੀ ਪ੍ਰਕਿਰਿਆ ਜ਼ਾਹਰ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਮੇਅਰ ਕੁਰਸੀ ਬਚਾਉਣ ਅਤੇ ਰਾਜੇ ਨੂੰ ਖੁਸ਼ ਕਰਨ ਲਈ ਮਾਣਯੋਗ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ `ਤੇ ਦੋਸ਼ ਲਗਾ ਰਹੇ ਹਨ ਬ੍ਰਹਮ ਮਹਿੰਦਰਾ ਨੇ ਕਾਂਗਰਸ ਪਾਰਟੀ ਦੇ ਇਕ ਨਿਰਪੱਖ ਤੇ ਸੱਚੇ ਨੇਤਾ ਹਨ। ਉਨ੍ਹਾਂ ਨੇ ਸਾਲਾਂ ਤੋਂ ਪਟਿਆਲਾ ਚ ਕਾਂਗਰਸ ਪਾਰਟੀ ਨੂੰ ਵਧਾਉਣ ਦਾ ਕੰਮ ਕੀਤਾ ਹੈ ਕਾਂਗਰਸ ਦੇ ਆਮ ਵਰਕਰਾਂ ਨੂੰ ਬ੍ਰਹਮ ਮਹਿੰਦਰਾ ਜੀ ਨੇ ਮਜ਼ਬੂਤ ਕੀਤਾ ਹੈ। ਕਿੰਨੇ ਵਿਅਕਤੀ ਪਾਰਟੀ ਵਿੱਚ ਆਏ ਤੇ ਚਲੇ ਗਏ ਪਰ ਬ੍ਰਹਮਮਹਿੰਦਰਾ ਜੀ ਨੇ ਕਾਂਗਰਸ ਲਈ ਚੰਗੇ ਤੇ ਬੁਰੇ ਸਮੇਂ ਵਿੱਚ ਖੜ੍ਹੇ ਹੋਣ ਦਾ ਕਾਰਜ਼ ਕੀਤਾ ਹੈ। ਪਾਰਟੀ ਦੇ ਖ਼ਰਾਬ ਸਮੇਂ ਵਿਚ ਵੀ ਬ੍ਰਹਮਮਹਿੰਦਰਾ ਜੀ ਨੇ ਸ਼ਹਿਰ ਨੂੰ ਸੰਭਾਲੀ ਰੱਖਿਆ ਸੀ ਤੇ ਉਹ ਹਮੇਸ਼ਾ ਹੀ ਪਟਿਆਲਾ ਦੀ ਆਮ ਜਨਤਾ ਦੇ ਨਾਲ ਹਨ ਬ੍ਰਹਮਮਹਿੰਦਰਾ ਜੀ ਕਿਸੇ ਰਾਜਾ ਕਾਰਨ ਨਹੀਂ ਬਲਕਿ ਆਪਣੇ ਬਲ ਨਾਲ ਜਨਤਾ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ।
ਪਟਿਆਲਾ ਦੀ ਜਨਤਾ ਨੂੰ ਇਤਿਹਾਸ ਬਾਰੇ ਪੂਰੀ ਤਰੀਕੇ ਨਾਲ ਪਤਾ ਹੈ ਕਿ ਕੌਣ ਪਾਰਟੀ ਦੇ ਨਾਲ ਖੜ੍ਹਾ ਰਿਹਾ ਹੈ ਤੇ ਕੌਣ ਪਾਰਟੀ ਨੂੰ ਛੱਡ ਕੇ ਚਲਾ ਗਿਆ ਹੈ। ਇਸ ਲਈ ਸਾਡਾ ਮੇਅਰ ਬਿੱਟੂ ਕਹਿਣਾ ਹੈ ਕਿ ਉਹ ਸੱਚੇ ਕਾਂਗਰਸੀ ਵਰਕਰਾਂ ਨੂੰ ਲੋਕਤੰਤਰ ਸਿਖਾਉਣ ਦੀ ਕੋਸ਼ਿਸ਼ ਨਾ ਕਰਨ ਖ਼ੁਦ ਲੋਕਤੰਤਰ ਦੀ ਮਰਿਆਦਾ ਵਿੱਚ ਰਹਿੰਦੇ ਹੋਏ ਆਪਣਾ ਬਹੁਮਤ ਦਿਖਾਉਣ ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।
ਉਨ੍ਹਾਂ ਨੇ ਅੱਗੇ ਕਿਹਾ ਕਿ ਦੂਸਰਿਆਂ ਨੂੰ ਨਸੀਹਤ ਦੇਣ ਤੋਂ ਪਹਿਲਾਂ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਖੁਦ ਲੋਕਤੰਤਰ ਦੀ ਪਾਲਣਾ ਕਰਨੀ ਚਾਹੀਦੀ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਪਾਰਟੀ ਦੇ ਖਿਲਾਫ ਕੰਮ ਕਰ ਰਹੇ ਹਨ ਉਹ ਕਿਸੇ ਵੀ ਕੌਂਸਲਰ ਨੂੰ ਨਾਲ ਲਏ ਬਿਨਾਂ ਹੀ ਆਪਣੀਆਂ ਮਨਮਾਨੀਆਂ ਕਰ ਰਹੇ ਹਨ ਜਿਸ ਕਾਰਨ ਸਾਰੇ ਕੌਂਸਲਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਲਈ ਕੌਂਸਲਰਾਂ ਨੇ ਉਨ੍ਹਾਂ ਖਿ਼ਲਾਫ਼ ਬੇ-ਭਰੋਸਗੀ ਪੱਤਰ ਜਾਰੀ ਕੀਤਾ ਹੈ।
ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਤੇ ਮੇਅਰ ਦੇ ਬਦਲਾਅ ਕੋਈ ਲੈਣਾ ਦੇਣਾ ਨਹੀਂ ਜੋ ਕਿ ਆਮ ਆਦਮੀ ਕਾਂਗਰਸ ਪਾਰਟੀ ਦੇ ਖਿ਼ਲਾਫ਼ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਵਰਕਰ ਕਿਸ ਤਰ੍ਹਾਂ ਦੇਖ ਸਕਦੇ ਹਨ। ਇਸ ਬਾਰੇ ਮੇਅਰ ਬਿੱਟੂ ਨੂੰ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਤੇ ਕੋਰਟ ਜਾਣ ਦੀ ਗੱਲ ਕਹਿਣ ਵਾਲੇ ਮੇਅਰ ਸ਼ਾਇਦ ਇਹ ਭੁੱਲ ਚੁੱਕੇ ਹਨ ਕਿ ਉਨ੍ਹਾਂ ਕੋਲ ਕੌਂਸਲਰਾਂ ਦਾ ਭਰੋਸਾ ਹੁਣ ਨਹੀਂ ਹੈ। ਇਸ ਮੌਕੇ ਕੌਂਸਲਰ ਸ੍ਰੀ ਹਰਮਿੰਦਰ ਪਾਲ ਸ਼ਰਮਾ, ਕੌਂਸਲਰ ਸ਼੍ਰੀ ਰਾਕੇਸ਼ ਨਾਸਰਾ, ਕੌਂਸਲਰ ਰਵੀ ਕੁਲਭੂਸ਼ਣ,ਕੌਂਸਲਰ ਸ਼੍ਰੀ ਸੇਵਕ ਸਿੰਘ ਝਿੱਲ, ਕੌਂਸਲਰ ਸ਼੍ਰੀ ਅਮਰਪ੍ਰੀਤ ਸਿੰਘ ਬੌਬੀ, ਕੌਂਸਲਰ ਸ਼੍ਰੀ ਸੇਵਾ ਸਿੰਘ ਦਿਗਪਾਲ, ਐਡਵੋਕੇਟ ਸ਼੍ਰੀ ਭੁਵੇਸ਼ ਤਿਵਾੜੀ ਆਦਿ ਹਾਜ਼ਰ ਸਨ।