ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਬਲਵਿੰਦਰ ਸਿੰਘ ਧਾਲੀਵਾਲ
- 552 ਵਾਂ ਪ੍ਰਕਾਸ਼ ਗੁਰਪੁਰਬ :- ਅੱਜ ਅੰਮ੍ਰਿਤ ਵੇਲੇ 1.40 ਵਜੇ ਗੁ: ਬੇਰ ਸਾਹਿਬ 'ਚ ਸ਼੍ਰੋਮਣੀ ਕਮੇਟੀ ਵੱਲੋਂ ਪਾਏ ਗਏ ਭੋਗ
- ਵੱਖ-ਵੱਖ ਸ਼ਖ਼ਸੀਅਤਾਂ ਨੂੰ ਕੀਤਾ ਗਿਆ ਸਨਮਾਨ
ਸੁਲਤਾਨਪੁਰ ਲੋਧੀ , 20 ਨਵੰਬਰ 2021 ਮਨੁੱਖਤਾ ਦੇ ਰਹਿਬਰ, ਜਗਤ ਗੁਰੂ ਤੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਮੁੱਖ ਦਰਬਾਰ ਸਾਹਿਬ ਵਿਖੇ ਪਰਸੋ ਰੋਜ ਤੋਂ ਆਰੰਭ ਕਰਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅੱਜ ਅੰਮ੍ਰਿਤ ਵੇਲੇ 1.40 ਵਜੇ ਪਾਏ ਗਏ । ਇਸ ਸਮੇਂ ਭੋਗ ਦੇ ਸਲੋਕ ਗਿਆਨੀ ਸੁਰਜੀਤ ਸਿੰਘ ਸਭਰਾ ਹੈੱਡ ਗ੍ਰੰਥੀ , ਭਾਈ ਅਵਤਾਰ ਸਿੰਘ ਨੱਲ , ਭਾਈ ਜਗਜੀਤ ਸਿੰਘ ਅਨੰਦ ਤੇ ਭਾਈ ਗੁਰਸੇਵਕ ਸਿੰਘ ਗ੍ਰੰਥੀ ਨੇ ਮਿਲਕੇ ਸਰਵਣ ਕਰਵਾਏ ਤੇ ਹਜਾਰਾਂ ਸੰਗਤਾਂ ਦਰਬਾਰ 'ਚ ਪੁੱਜ ਕੇ ਅਨੰਦ ਮਾਣਿਆ ।ਭੋਗ ਉਪਰੰਤ ਭਾਈ ਦਿਆਲ ਸਿੰਘ ਦੇ ਮੁੱਖ ਹਜੂਰੀ ਰਾਗੀ ਬੇਰ ਸਾਹਿਬ ਨੇ " ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ " ਤੇ ਹੋਰ ਗੁਰਬਾਣੀ ਦੇ ਸ਼ਬਦ ਗਾਏ । ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਸਮੇ ਸਮੂਹ ਸੰਗਤਾਂ ਤੇ ਮਹਾਂਪੁਰਸ਼ਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਜੈਕਾਰੇ ਗੂੰਜਾਏ ਗਏ । ਉਪਰੰਤ ਗਿਆਨੀ ਸੁਰਜੀਤ ਸਿੰਘ ਸਭਰਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਹੁਕਮਨਾਮਾ ਸਰਵਣ ਕਰਵਾਇਆ । ਇਸ ਸਮੇ ਆਏ ਹੁਕਮਨਾਮੇ ਦੀ ਵਿਆਖਿਆ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਸੰਗਤਾਂ ਨੂੰ ਸੁਣਾਈ । ਸਮਾਗਮ ਦੇ ਅੰਤ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਜਥੇ ਸਰਵਣ ਸਿੰਘ ਕੁਲਾਰ ਨੇ ਸਮੂਹ ਸੰਗਤਾਂ , ਸਭਾ ਸੋਸਾਇਟੀਆਂ ਤੇ ਲੰਗਰ ਲਗਾਉਣ ਵਾਲੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨਾਲ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਨੇ ਸਮਾਗਮ 'ਚ ਹਾਜਰ ਸੰਤ ਹਰਖੋਵਾਲ ਜੀ , ਸੰਤ ਬਾਬਾ ਅਵਤਾਰ ਸਿੰਘ ਬਿਧੀ ਚੰਦ ਵਾਲੇ , ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲਿਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ , ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਵਾਲ , ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਕਮੇਟੀ , ਗਿੱਲ ਆਟੋ ਮਹਿੰਦਰਾ ਏਜੰਸੀ ਦੇ ਚੇਅਰਮੈਨ ਸਤਨਾਮ ਸਿੰਘ ਗਿੱਲ ਨੰਬਰਦਾਰ , ਐਮ.ਡੀ. ਦਿਲਬਾਗ ਸਿੰਘ ਗਿੱਲ , ਭਾਈ ਕੰਵਲਨੈਨ ਸਿੰਘ ਕੇਨੀ ,ਰਾਜਾ ਗੁਰਪ੍ਰੀਤ ਸਿੰਘ , ਮਨਦੀਪ ਸਿੰਘ ਮਾਛੀਜੋਆ, ਗੁਰੂ ਨਾਨਕ ਸੇਵਕ ਜਥਾ ਬਾਹਰਾ ਦੇ ਪ੍ਰਧਾਨ ਸੰਤੋਖ ਸਿੰਘ ਬਿਧੀਪੁਰ , ਭਾਈ ਗੁਰਮੀਤ ਸਿੰਘ ਸੋਢੀ ਕਬੀਰਪੁਰ , ਭਾਈ ਬਲਦੇਵ ਸਿੰਘ , ਚੇਅਰਮੈਨ ਹਰਚਰਨ ਸਿੰਘ ,ਭਾਈ ਚਰਨਜੀਤ ਸਿੰਘ ਸਰਪ੍ਰਸਤ ਅੰਮ੍ਰਿਤ ਵੇਲਾ ਪਰਕਰਮਾ ਸੇਵਾ ਸੋਸਾਇਟੀ , ਸਮੁੰਦਰ ਸਿੰਘ , ਇਕਬਾਲ ਸਿੰਘ , ਭਾਈ ਮਨਮੋਹਨ ਸਿੰਘ , ਸੁਖਵਿੰਦਰ ਸਿੰਘ ਤੇ ਬਲਜਿੰਦਰ ਸਿੰਘ ਆਦਿ ਹੋਰਨਾਂ ਦਾ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ।
ਇਸ ਸਮੇਂ ਸਮਾਗਮ 'ਚ ਸਰਬਜੀਤ ਸਿੰਘ ਧੂੰਦਾ , ਭੁਪਿੰਦਰ ਸਿੰਘ ਆਰ.ਕੇ, ਜਥੇ ਸਰਵਣ ਸਿੰਘ ਚੱਕਾਂ , ਬਿੱਟੂ ਭਾਗੋਰਾਈਆਂ , ਸੋਢੀ ਸਿੰਘ , ਗੁਰਪਾਲ ਸਿੰਘ , ਗੁਰਪ੍ਰੀਤ ਸਿੰਘ ਲਾਲੀ , ਬਲਜੀਤ ਸਿੰਘ,ਬਲਦੇਵ ਸਿੰਘ ਵਿਰਦੀ , ਰਘਬੀਰ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ ।