ਸਸਟੋਬਾਲ ਐਸੋਸੀਏਸ਼ਨ ਆਫ ਪੰਜਾਬ ਨੇ ਆਪਣੇ ਸੂਬੇ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਪ੍ਰੋਗਰਾਮ ਉਲੀਕਿਆ
ਜਗਤਾਰ ਸਿੰਘ
ਪਟਿਆਲਾ, 21 ਨਵੰਬਰ 2021 - ਤੇਲੰਗਾਨਾ ਵਿੱਚ ਹੋਏ ਫੈਡਰੇਸ਼ਨ ਕੱਪ ਦੇ ਜੈਤੂ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਸਸਟੋਬਾਲ ਐਸੋਸੀਏਸ਼ਨ ਪੰਜਾਬ ਨੇ ਇੱਕ ਸਾਦਾ ਤੇ ਪ੍ਭਾਵਸ਼ਾਲੀ ਸਨਮਾਨ ਸਮਾਰੋਹ ਯੂਨੀਕ ਸਟੱਡੀਜ਼ ਸਕੂਲ ਸਮਾਲਸਰ ਮੋਗਾ ਵਿਖੇ 22 ਨਵੰਬਰ ਦਿਨ ਸੋਮਵਾਰ ਨੂੰ ਰੱਖਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੂਬਾ ਸਕੱਤਰ ਗੁਰਦੀਪ ਸਿੰਘ ਘੱਗਾ, ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਪ੍ਧਾਨ ਰਣਧੀਰ ਸਿੰਘ ਕਲੇਰ ਨੇ ਦੱਸਿਆ ਕਿ ਸਸਟੋਬਾਲ ਭਾਵੇਂ ਨਵੀਂ ਦੀ ਖੇਡ ਹੈ ਪਰ ਇਹ ਖੇਡ ਜਲਦੀ ਹੀ ਪੂਰੇ ਭਾਰਤ ਵਿੱਚ ਫੈਲ ਗਈ ਹੈ। ਹੁਣ ਤੱਕ ਹੋਏ ਟੂਰਨਾਮੈਂਟਾ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਪ੍ਦਰਸ਼ਨ ਸਲਾਹੁਣਯੋਗ ਰਿਹਾ ਹੈ। ਪਿਛਲੇ ਦਿਨੀ ਤੇਲੰਗਾਨਾ ਵਿੱਚ ਹੋਏ ਫੈਡਰੇਸ਼ਨ ਕੱਪ ਵਿੱਚ ਵੀ ਪੰਜਾਬ ਦੇ ਖਿਡਾਰੀਆਂ ਨੇ ਚੰਗਾ ਪ੍ਦਰਸ਼ਨ ਕੀਤਾ ਹੈ। ਪੰਜਾਬ ਦੀ ਮਹਿਲਾ ਟੀਮ ਨੇ ਪਹਿਲਾਂ ਸਥਾਨ ਪ੍ਾਪਤ ਕੀਤਾ। ਪੰਜਾਬ ਦੇ ਖਿਡਾਰੀਆਂ ਦੀ ਚੋਣ ਵਿਸਵ ਕੱਪ ਲਈ ਹੋਈ ਹੈ। ਸੂਬੇ ਦੀ ਪ੍ਬੰਧਕੀ ਕਮੇਟੀ ਨੇ ਆਪਣੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਸਮਾਲਸਰ ਮੋਗਾ ਦੇ ਯੂਨੀਕ ਸਟੱਡੀਜ਼ ਸਕੂਲ ਵਿੱਚ ਸਨਮਾਨਿਤ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਜਿਸ ਵਿੱਚ ਖਿਡਾਰੀਆਂ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਅੱਜ ਉੱਘੇ ਕਾਰੋਬਾਰੀ ਸਮਾਜ ਸੇਵਕ ਸੰਜੀਵ ਬਾਸ਼ਲ ਚੀਫ ਪੈਟਰਨ,ਮਨਦੀਪ ਸਿੰਘ ਕਾਰਜਕਾਰੀ ਪ੍ਧਾਨ, ਸਤਪਾਲ ਸਿੰਘ ਖਡਿਆਲ ਖਜ਼ਾਨਚੀ ਪੰਜਾਬ,ਗੁਰਕੀਮਤ ਸਿੰਘ ਬਰਨਾਲਾ ,ਕੁਲਵਿੰਦਰ ਸਿੰਘ ਮੀਤ ਪ੍ਰਧਾਨ, ਬੁੱਧ ਸਿੰਘ ਭੀਖੀ, ਮੁਨੀਸ਼ ਸਿੰਗਲਾ ਦਿੜ੍ਹਬਾ, ਜਸਪ੍ਰੀਤ ਸਿੰਘ ਬਠਿੰਡਾ ਸਕੱਤਰ,ਕਮਲਜੀਤ ਸਿੰਘ ਜਲੰਧਰ ਸਕੱਤਰ ,ਸ਼ੇਰਾ ਗਿੱਲ ਕੱਲਰਭੈਣੀ ,ਗਗਨਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ ,ਕਪਿਲ ਫਰੀਦਕੋਟ,ਸਵਰਨਜੀਤ ਸਿੰਘ ਸੋਨੀ ਮੁੱਖ ਕੋਚ ਪੰਜਾਬ, ਹਰਪ੍ਰੀਤ ਕੌਰ ਕੈਪਟਨ ਮਹਿਲਾ ਟੀਮ ਪੰਜਾਬ ,ਅਰਜੁਨ ਸਿੰਘ ਮਾਨਸ਼ਾਹੀਆਂ, ਭੁਪਿੰਦਰ ਸਿੰਘ ਪਟਵਾਰੀ ਸੁਨਾਮ,ਨਰਿੰਦਰ ਸ਼ਰਮਾਂ ਸੁਨਾਮ,ਲਵਜੀਤ ਸਿੰਘ ਬੁੱਟਰ ਪੱਪੀ ਫੁੱਲਾਵਾਲ,ਜਗਤਾਰ ਸਿੰਘ ਮਹਿਣਾ ਆਦਿ ਨੇ ਇਸ ਫੈਸਲੇ ਨੂੰ ਸਲਾਘਾਯੋਗ ਕਦਮ ਦੱਸਿਆ।।