ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਪਾਵਰ ਮੈਨੇਜਮੈਂਟਾਂ ਅਤੇ ਜੁਆਇੰਟ ਫੋਰਮ ਦਰਮਿਆਨ ਗੱਲਬਾਤ ਬੇਸਿਟਾ
ਜਗਤਾਰ ਸਿੰਘ
- ਬਿਜਲੀ ਮੁਲਾਜਮਾਂ ਵੱਲੋਂ ਸੰਘਰਸ਼ ਤੇਜ ਕਰਨ ਦਾ ਐਲਾਨ
- ਮੁਲਾਜਮ ਸਮੂਹਿੰਕ ਛੁੱਟੀ ਲੈ ਕੇ 26 ਨਵੰਬਰ ਤੱਕ ਪੰਜਾਬ ਦੇ ਸਮੁੱਚੇ ਬਿਜਲੀ ਦਫਤਰਾਂ ਅੱਗੇ ਰੋਸ ਰੈਲੀਆਂ ਕਰਨਗੇ
- ਮਿਤੀ 2 ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।
ਪਟਿਆਲਾ 21 ਨਵੰਬਰ 2021 : ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਵਿਚਕਾਰ ਮੋਹਾਲੀ ਵਿਖੇ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਸੀ ਐਮ ਡੀ ਪਾਵਰਕਾਮ ਅਤੇ ਟਰਾਂਸਕੋ ਸ਼੍ਰੀ ਵੇਣੁ ਪ੍ਰਸ਼ਾਦ ਵਲੋਂ ਕੀਤੀ ਗਈ। ਮੀਟਿੰਗ ਵਿੱਚ ਮੈਨੇਜਮੈਂਟ ਵਲੋਂ ਡਾਇਰੈਕਟਰ/ਪ੍ਰਬੰਧਕੀ ਸ਼੍ਰੀ ਆਰ ਪੀ ਪਾਂਡਵ, ਡਾਇਰੈਕਟਰ/ਵਿੱਤ ਸ਼੍ਰੀ ਜਤਿੰਦਰ ਗੋਇਲ, ਡਾਇਰੈਕਟਰ / ਵੰਡ ਸ਼੍ਰੀ ਡੀ ਪੀ ਐੱਸ ਗਰੇਵਾਲ ਆਦਿ ਸ਼ਾਮਿਲ ਹੋਏ।
ਜੱਥੇਬੰਦੀ ਵਲੋਂ ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਸਿਕੰਦਰ ਨਾਥ, ਸ਼੍ਰੀ ਬਲਦੇਵ ਸਿੰਘ ਮੰਡਾਲੀ, ਸ਼੍ਰੀ ਹਰਪਾਲ ਸਿੰਘ, ਸ਼੍ਰੀ ਕੌਰ ਸਿੰਘ, ਸ਼੍ਰੀ ਅਵਤਾਰ ਸਿੰਘ, ਸ਼੍ਰੀ ਜਗਰੂਪ ਸਿੰਘ, ਸ਼੍ਰੀ ਜਗਜੀਤ ਸਿੰਘ ਆਦਿ ਸ਼ਾਮਿਲ ਹੋਏ। ਮੀਟਿੰਗ ਵਿੱਚ ਮੈਨੇਜਮੈਂਟ ਵਲੋਂ ਮੁੜ ਤੋਂ ਨਕਾਰਾਤਮਕ ਅਤੇ ਟਾਲ-ਮਟੋਲ ਦੀ ਨੀਤੀ ਅਪਣਾਈ ਗਈ ਅਤੇ 10 ਦਿਨ ਦੇ ਸਮੇਂ ਦੀ ਮੰਗ ਕੀਤੀ ਗਈ। ਜੁਆਇੰਟ ਫੋਰਮ ਵਲੋਂ ਜ਼ੋਰਦਾਰ ਨਾਅਰੇਬਾਜ਼ੀ krde ਹੋਏ ਮੀਟਿੰਗ ਵਿੱਚੋਂ ਵਾਕ ਆਊਟ ਕਰ ਦਿੱਤਾ ਗਿਆ। ਇਸ ਲਈ ਮਿਤੀ 22-11-21 ਤੋਂ 26-11-21 ਤੱਕ ਸਮੂਹਿਕ ਛੁੱਟੀ ਲੈ ਕੇ ਮੁੱਖ ਦਫਤਰ ਸਮੇਤ ਸਾਰੇ ਬਿਜਲੀ ਦਫਤਰਾਂ ਦੇ ਗੇਟਾਂ ਅੱਗੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਸਾਥੀ ਕਰਮਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਜਿੰਨਾਂ ਚਿਰ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਬਿਜਲੀ ਕਾਮਿਆਂ ਦਾ ਸੰਘਰਸ਼ ਜਾਰੀ ਰਹੇਗਾ।