ਕਾਲਵਾ ਪਿੰਡ ਦੇ ਵਸਨੀਕ ਅਕਾਲੀ ਉਮੀਦਵਾਰ ਬਿੱਟੂ ਚੱਠਾ ਦੇ ਹੱਕ ਵਿਚ ਡਟੇ, ਇਕ ਇਕ ਵੋਟ ਅਕਾਲੀ ਦਲ ਨੁੰ ਭੁਗਤਾਉਣ ਦਾ ਐਲਾਨ
ਜਗਤਾਰ ਸਿੰਘ
ਪਟਿਆਲਾ, 21 ਨਵੰਬਰ 2021 : ਪਟਿਆਲਾ ਦਿਹਾਤੀ ਹਲਕੇ ਵਿਚ ਅਕਾਲੀ ਦਲ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੁ ਚੱਠਾ ਦੀ ਮੁਹਿੰਮ ਨੁੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਲਵਾ ਪਿੰਡ ਦੇ ਵਸਨੀਕਾਂ ਨੇ ਉਹਨਾਂ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਪਿੰਡ ਦੀ ਇਕ ਇਕ ਵੋਟ ਅਕਾਲੀ ਦਲ ਦੇ ਹੱਕ ਵਿਚ ਭੁਗਤਾਉਣ ਦਾ ਪ੍ਰਣ ਲਿਆ।
ਇਸ ਮੀਟਿੰਗ ਵਿਚ ਇੰਦਰਜੀਤ ਸਿੰਘ ਢਿੱਲੋਂ, ਦੀਦਾਰ ਸਿੰਘ ਨੰਬਰਦਾਰ ਕਾਲਵਾਂ, ਬਲਵਿੰਦਰ ਸਿੰਘ ਢਿੱਲੋਂ ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ, ਮਨਜੀਤ ਸਿੰਘ ਮੈਂਬਰ ਪੰਚਾਇਤ, ਸੁਖਵਿੰਦਰ ਸਿੰਘ ਲਾਡੀ ਕਲੱਬ ਪ੍ਰਧਾਨ, ਜਮਬੀਰ ਸਿੰਘ ਸਾਬਕਾ ਮੈਂਬਰ ਪੰਚਾਇਤ, ਬਲਿਹਾਰ ਸਿੰਘ ਕਾਲਵਾਂ, ਪ੍ਰਦੀਪ ਸਿੰਘ ਸੰਧੂ, ਨਰਪਿੰਦਰ ਸਿੰਘ ਸੰਧੂ, ਗੁਰਮੁੱਖ ਸਿੰਘ, ਭਗਵੰਤ ਸਿੰਘ ਗੁਰਾਇਆ ਤੇ ਸੁਖਦੇਵ ਸਿੰਘ ਗੁਰਾਇਆ ਤੋਂ ਇਲਾਵਾ ਸੀਨੀਅਰ ਆਗੂ ਰਾਜਿੰਦਰ ਸਿੰਘ ਵਿਰਕ ਵੀ ਹਾਜ਼ਰ ਸਨ।
ਮੀਟਿੰਗ ਵਿਚ ਇਹਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਅਕਾਲੀ ਦਲ ਨੇ ਹਲਕੇ ਤੋਂ ਨੌਜਵਾਨ ਆਗੂ ਨੂੰ ਟਿਕਟ ਦਿੱਤੀ ਹੈ ਜੋ ਪਹਿਲਾਂ ਹਰ ਹਰਮਨਪਿਆਰਾ ਹੈ ਤੇ ਵੱਖ ਵੱਖ ਪਿੰਡਾਂ ਸਮੇਤ ਸ਼ਹਿਰ ਵਿਚ ਵੀ ਉਸਦੀ ਚੰਗੀ ਸਮਾਜਕਿ ਸਾਂਝ ਹੈ। ਉਹਨਾਂ ਕਿਹਾ ਕਿ ਬਿੱਟੂ ਚੱਠਾ ਮਿਲਾਪੜੇ ਸੁਭਾਅ ਦਾ ਨੌਜਵਾਨ ਹੈ ਜਿਸਨੂੰਹਲਕੇ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਹਲਕੇ ਤੋਂ ਨੌਜਵਾਨ ਆਗੂ ਬਿੱਟੂ ਚੱਠਾ ਦੀ ਭਾਰੀ ਵੋਟਾਂ ਨਾਲ ਜਿੱਤ ਹੋਣੀ ਤੈਅ ਹੈ ਤੇ ਸਰਕਾਰ ਵੀ ਅਕਾਲੀ ਦਲ ਦੀ ਬਣੇਗੀ।
ਇਸ ਮੌਕੇ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਮੁੱਚਾ ਨੌਜਵਾਨ ਵਰਗ ਅਕਾਲੀ ਲੀਡਰਸ਼ਿਪ ਦਾ ਧੰਨਵਾਦੀ ਹੈ ਜਿਸਨੇ ਐਤਕੀਂਹਲਕੇ ਦੀਸੇਵਾ ਨੌਜਵਾਨ ਵਰਗ ਨੂੰ ਸੌਂਪੀ ਹੈ। ਉਹਨਾਂ ਕਿਹਾ ਕਿ ਅਸੀਂ ਹਾਈ ਕਮਾਂਡ ਦੀਆਂ ਆਸਾਂ ’ਤੇ ਖਰ੍ਹੇ ਉਤਰ ਕੇ ਵਿਖਾਵਾਂਗੇ।
ਇਸ ਮੌਕੇ ਬਿੱਟੁ ਚੱਠਾ ਨੇ ਇਸ ਹਮਾਇਤ ਲਈ ਸਭ ਦਾ ਧੰਨਵਾਦ ਕੀਤਾ ਤੇ ਭਰੋਸਾ ਦੁਆਇਆ ਕਿ ਉਹ ਹਰ ਇਕ ਨੁੰ ਨਾਲ ਲੈ ਕੇ ਚੱਲਣਗੇ।
ਕੈਪਸ਼ਨ : ਜਸਪਾਲ ਸਿੰਘ ਬਿੱਟੁ ਚੱਠਾ ਦੀ ਹਮਾਇਤ ਦਾ ਐਲਾਨਕਰਨ ਮੌਕੇ ਪਿੰਡ ਕਾਲਵਾ ਦੇ ਵਸਨੀਕ। ਨਾਲ ਹੀ ਸੀਨੀਅਰ ਅਕਾਲੀ ਆਗੂ ਵੀ ਨਜ਼ਰ ਆ ਰਹੇ ਹਨ।