ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਬਿੱਟੂ ਚੱਠਾ ਨੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ
ਜਗਤਾਰ ਸਿੰਘ
ਪਟਿਆਲਾ 21ਨਵੰਬਰ 2021: ਸੋ੍ਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪਟਿਆਲਾ ਦੇ ਅਨੰਦ ਨਗਰ ਬੀ ਦੇ ਵਾਰਡ ਨੰਬਰ 9 ਚ ਜਤਿੰਦਰ ਸਿੰਘ ਦੇ ਘਰ ਪਹੁੰਚੇ ਜਿੱਥੇ ਮੁਹੱਲਾ ਨਿਵਾਸੀਆਂ ਨੇ ਉਹਨਾਂ ਦਾ ਨਿੱਘ ਸਵਾਗਤ ਕੀਤਾ ਤੇ ਵਾਅਦਾ ਕੀਤਾ ਕਿ ਇਕ ਇਕ ਵੋਟ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਤੇ ਬਿੱਟੂ ਚੱਠਾ ਦੇ ਹੱਕ ਚ ਭੁਗਤਨ ਦਾ ਵਾਅਦਾ ਕੀਤਾ ।
ਇਸ ਮੌਕੇ ਜਤਿੰਦਰ ਸਿੰਘ ਦੇ ਪਰਿਵਾਰ ਤੇ ਮੁਹੱਲੇ ਨਿਵਾਸੀਆਂ ਰਮੇਸ਼ ਕੁਮਾਰ, ਰਜੇਸ਼, ਤੇ ਹੋਰ ਪਤਵੰਤੇ ਸੱਜਣ ਨੇ ਬਿੱਟੂ ਚੱਠਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।