ਟਕਸਾਲੀ ਅਕਾਲੀ ਆਗੂਆਂ ਦੀ ਬੇਰੁੱਖੀ ਪੈ ਸਕਦੀ ਅਕਾਲੀ ਦਲ ਉਮੀਦਵਾਰ ਤੇ ਭਾਰੀ
ਸਾਂਝੇ ਉਮੀਦਵਾਰ ਬਣ ਸਕਦਾ ਅਕਾਲੀ ਦਲ ਉਮੀਦਵਾਰ ਲਈ ਵਿਸਫੋਟਕ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 22 ਨਵੰਬਰ 2021 ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਕੁਹਾਵੇ ਜਾਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਲਈ ਭਾਵੇਂ 2022 ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਉਮੀਦਵਾਰ ਦਾ ਐਲਾਨ ਹਰ ਦਿੱਤਾ ਗਿਆ ਹੈ ਪ੍ਰੰਤੂ ਅਕਾਲੀ ਦਲ ਦੇ ਮੁੱਖ ਕੇਡਰ ਵੱਲੋਂ ਹੁਣ ਵੀ ਖੁੱਲ੍ਹੇ ਕੇ ਅਕਾਲੀ ਦਲ ਦੇ ਉਮੀਦਵਾਰ ਦਾ ਸਮਾਰਥ ਨਾ ਕਰਨ ਤੇ ਕਦੇ ਵੀ ਸਥਿਤੀ ਵਿਸਫੋਟਕ ਦਾ ਰੂਪ ਧਾਰ ਸਕਦੀ ਹੈ ਅਤੇ ਅਕਾਲੀ ਦਲ ਵੱਲੋਂ ਕਾਂਗਰਸ ਆਗੂ ਨੂੰ ਟਿਕਟ ਦੇ ਕੇ ਦੁਆਰਾ ਹਲਕੇ ਤੇ ਕਬਜ਼ਾ ਕਰਨ ਦੀ ਯੋਜਨਾ ਵੀ ਧਰੀ ਦੀ ਧਰੀ ਹੈ ਸਕਦੀ।
ਸੂਤਰਾਂ ਅਨੁਸਾਰ ਅਕਾਲੀ ਦਲ ਦੀ ਟਿਕਟ ਦੇ ਚਾਹਵਾਨ ਸਾਰੇ ਆਗੂਆਂ ਵੱਲੋਂ ਬੀਤੇ ਦਿਨੀਂ ਇਕ ਮੀਟਿੰਗ ਕਰਕੇ ਇੱਕ ਜੁਟ ਹੋ ਕੇ ਇਹ ਫੈਸਲਾ ਕੀਤਾ ਗਿਆ ਕਿ ਜੇ ਪਾਰਟੀ ਨੇ ਆਪਣੇ ਕੇਡਰ ਨੂੰ ਬਚਾਣਾ ਹੈ ( ਟਕਸਾਲੀ ਆਗੂ) ਤਾ ਉਹ ਕਿਸੇ ਨੂੰ ਵੀ ਆਪਣਾਂ ਆਜ਼ਾਦ ਤੌਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਜਿਸ ਨੂੰ ਟਕਸਾਲੀ ਉਮੀਦਵਾਰ ਦਾ ਨਾਮ ਦੇਣਗੇ ਅਤੇ ਹਲਕੇ ਵਿੱਚ ਆਪਣੇ ਵੋਟਰਾ ਅਤੇ ਸਮਾਰਥ ਕਰਨ ਲਈ ਕਹਿਣਗੇ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਜੋ ਹਲਕੇ ਵਿੱਚ ਹਾਲੇ ਤੱਕ ਪ੍ਰੋਗਰਾਮ ਕੀਤੇ ਗਏ ਹਨ। ਉਹਨਾਂ ਵਿੱਚ ਕਿਸੇ ਵੀ ਟਕਸਾਲੀ ਅਕਾਲੀ ਆਗੂ ਜਿਸ ਨੇ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੋਵੇ ਊਹ ਆਗੂ ਨਹੀਂ ਦਿਖਾਈ ਦਿੱਤਾ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੇ ਸੁਲਤਾਨਪੁਰ ਲੋਧੀ ਦੇ ਦੌਰੇ ਅਤੇ ਆਰ ਸੀ ਐਫ ਵਿਖੇ ਅਕਾਲੀ ਦਲ ਦੇ ਦਫਤਰ ਦੇ ਉਦਘਾਟਨ ਮੌਕੇ ਵੀ ਬਹੁਤ ਘੱਟ ਗਿਣਤੀ ਚ ਅਕਾਲੀ ਦਲ ਦੇ ਆਗੂਆਂ ਦੀ ਹਾਜ਼ਰੀ ਵੀ ਪੂਰੇ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਲਕੇ ਚ ਕਾਂਗਰਸੀ ਆਗੂਆਂ ਨਾਲ ਆਪਣੇ ਗੂੜੇ ਸੰਬੰਧਾ ਅਤੇ ਹਲਕੇ ਵਿੱਚ 15 ਸਾਲ ਤੋਂ ਲੋਕਾਂ ਨਾਲ ਸਪੰਰਕ ਰੱਖਣ ਅਤੇ ਉਨ੍ਹਾਂ ਵੱਲੋਂ ਕੰਮ ਕੀਤੇ ਜਾਣ ਜੋ ਦਾਅਵੇ ਕੀਤੇ ਗਏ ਉਹ ਵੀ ਹਾਲੇ ਤੱਕ ਖੋਖਲੇ ਸਾਬਤ ਹੋਏ ਹਨ। ਟਕਸਾਲੀ ਅਕਾਲੀ ਆਗੂਆਂ ਦਾ ਕਹਿਣਾ ਹੈ ਜਿਹੜੇ ਸਬਜ਼ਬਾਗ ਅਕਾਲੀ ਦਲ ਉਮੀਦਵਾਰ ਨੇ ਆਪਣੇ ਨਾਲ ਜੋੜ ਕੁਝ ਅਕਾਲੀ ਆਗੂਆਂ ਨੂੰ ਬਤੌਰ ਉਮੀਦਵਾਰ ਵਜੋਂ ਹਾਈ ਕਮਾਂਡ ਨੂੰ ਦਿਖਾਏ ਗਏ ਸਨ ਉਹਨਾਂ ਹਾਲੇ ਤੱਕ ਕੋਈ ਵਿਖਾਈ ਨਹੀਂ ਦੇ ਰਿਹਾ। ਢਿਲਵਾਂ ਅਤੇ ਕਪੂਰਥਲਾ ਬਲਾਕ ਦੇ ਜਿਹੜੇ ਪਿੰਡ ਸੁਲਤਾਨਪੁਰ ਲੋਧੀ ਹਲਕੇ ਵਿੱਚ ਪੈਂਦੇ ਹਨ ਉਨ੍ਹਾਂ ਵਿਚ ਵੀ ਹਾਲੇ ਤੱਕ ਕਿਸੇ ਵੀ ਟਕਸਾਲੀ ਆਗੂ ਨੇ ਅਕਾਲੀ ਦਲ ਦੇ ਉਮੀਦਵਾਰ ਦਾ ਖੁੱਲਕੇ ਸਮਰਥਨ ਨਹੀਂ ਕੀਤਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਹਨਾਂ ਹਲਕਿਆਂ ਵਿੱਚ ਐਸ ਜੀ ਪੀ ਵੱਲੋਂ ਚੋਣਾਂ ਲੜ੍ਹ ਕ ਚਾਰ ਵਾਰ ਜਿੱਤ ਪ੍ਰਾਪਤ ਕਰ ਚੁੱਕੇ ਪਾਰਟੀ ਟਿਕਟ ਦੇ ਦਾਅਵੇਦਾਰ ਸੀਨੀਅਰ ਟਕਸਾਲੀ ਅਕਾਲੀ ਆਗੂ ਜਰਨੈਲ ਸਿੰਘ ਡੋਗਰਾਂਵਾਲ ਦਾ ਵੀ ਇਸ ਹਲਕੇ ਦੇ ਲੋਕਾਂ ਤੇ ਪ੍ਰਭਾਵ ਹੈ ਜੋ ਸ਼ਰੇਆਮ ਕਿਸੇ ਵੀ ਕੀਮਤ ਤੇ ਅਕਾਲੀ ਦਲ ਦੇ ਉਮੀਦਵਾਰ ਦਾ ਸਮਾਰਥ ਕਰਨ ਨੂੰ ਤਿਆਰ ਨਹੀਂ ਹੈ। ਖੀਰਾਂਵਾਲੀ ਤੋਂ ਸਤਬੀਰ ਬਿੱਟੂ ਜੋ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਦੋਆਬਾ ਜੋਨ ਦੇ ਯੂਥ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ ਦੋਵੇਂ ਟਿਕਟ ਦੇ ਚਾਹਵਾਨ ਸਨ ਦਾ ਹਲਕੇ ਦੇ ਯੂਥ ਵਿੰਗ ਵਿੱਚ ਕਾਫੀ ਅਸਰ ਰਸੂਖ ਹੈ ਅਤੇ ਇਹਨਾਂ ਆਗੂਆਂ ਵੱਲੋਂ ਅਕਾਲੀ ਦਲ ਦੀ ਸਰਕਾਰ ਸਮੇਂ ਕਰਵਾਏ ਗਏ ਕੰਮਾਂ ਨੂੰ ਦੇਖਦਿਆਂ ਪੂਰਾ ਯੂਥ ਇਹਨਾਂ ਵੱਲੋਂ ਦੇਣ ਵਾਲੇ ਇਸ਼ਾਰੇ ਦੀ ਉਡੀਕ ਕਰ ਰਿਹਾ ਹੈ।
ਇਸ ਤੋਂ ਇਲਾਵਾ ਅਕਾਲੀ ਦਲ ਦੇ ਟਿਕਟ ਦੇ ਚਾਹਵਾਨ ਦੇ ਮਜਬੂਤ ਉਮੀਦਵਾਰ ਇੰਜ਼ ਸਵਰਨ ਸਿੰਘ ਜਿਨ੍ਹਾਂ ਨੇ ਆਪਣੀ ਨੌਕਰੀ ਸਮੇਂ ਵੀ ਇਸ ਹਲਕੇ ਦੇ ਲੋਕਾਂ ਨਾਲ ਨੇੜਤਾ ਸੀ ਅਤੇ ਸੇਵਾ ਮੁਕਤ ਹੋਣ ਤੋਂ ਬਾਅਦ ਖੁੱਲਕੇ ਰਾਜਨੀਤੀ ਵਿੱਚ ਸਰਗਰਮ ਹੋ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨਾਲ ਮਿਲਕੇ ਕਰਕੇ ਦੇ ਲੋਕਾਂ ਦੀ ਸੇਵਾ ਕੀਤੀ ਉਹਨਾਂ ਨਾਲ ਅੱਜ ਵੀ ਵੱਡੀ ਗਿਣਤੀ ਵਿਚ ਸਾਰੇ ਆਗੂ ਅਤੇ ਵਰਕਰ ਜੁੜੇ ਹੋਏ ਹਨ ਜਿਸ ਦਾ ਸਬੂਤ ਇੱਕ ਧਰਨੇ ਦੌਰਾਨ ਦਿੱਤਾ ਸੀ। ਸਭ ਤੋਂ ਅਹਿਮ ਅਤੇ ਹਲਕੇ ਵਿੱਚ ਤਿੰਨ ਵਾਰ ਜਿੱਤ ਪ੍ਰਾਪਤ ਕਰ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਦੇ ਵੱਲੋਂ ਵੀ ਹਾਲੇ ਤੱਕ ਚੁੱਪ ਧਾਰਨਾਂ ਹਲਕੇ ਦੇ ਅਕਾਲੀ ਦਲ ਦੇ ਉਮੀਦਵਾਰ ਲੲੀ ਮੁਸੀਬਤ ਬਣ ਸਕਦੀ ਹੈ। ਕਿਉਂਕਿ ਹਲਕੇ ਦੇ ਕਰੀਬ 8 ਤੋਂ 10 ਹਾਜ਼ਰ ਵਰਕਰਾਂ ਨਾਲ ਸਾਬਕਾ ਮੰਤਰੀ ਦਾ ਨਿੱਜੀ ਰਾਬਤਾ ਹੈ ਜੋ ਉਹਨਾਂ ਦੇ ਇਸ਼ਾਰੇ ਦਾ ਹੀ ਇੰਤਜ਼ਾਰ ਕਰ ਰਹੇ ਹਨ। ਭਾਵੇਂ ਅਕਾਲੀ ਉਮੀਦਵਾਰ ਕੁਝ ਕਾਂਗਰਸੀ ਵਰਕਰਾਂ ਨੂੰ ਤੋੜਨ ਵਿੱਚ ਜੇ ਕਾਮਯਾਬ ਵੀ ਹੋ ਜਾਂਦਾ ਹੈ ਪ੍ਰੰਤੂ ਇਹਨਾਂ ਟਕਸਾਲੀ ਆਗੂਆਂ ਵੱਲੋਂ ਖੁੱਲਕੇ ਸਮਰਥਨ ਨਾ ਦੇਣਾ ਵੀ ਭਾਰੀ ਪੈ ਸਕਦਾ ਹੈ। ਜੇ ਇਹਨਾਂ ਟਿਕਟ ਦੇ ਚਾਹਵਾਨ ਸਾਰੇ ਉਮੀਦਵਾਰਾਂ ਨੇ ਮਿਲਕੇ ਆਪਣਾ ਇਕ ਉਮੀਦਵਾਰ ਚੋਣਾਂ ਵਿੱਚ ਉਤਾਰ ਦਿੱਤਾ ਤਾਂ ਇਸ ਦਾ ਸਿੱਧਾ ਫਾਇਦਾ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਮਿਲ ਸਕਦਾ ਹੈ ਅਤੇ ਅਕਾਲੀ ਦਲ ਵੱਲੋਂ ਦੁਆਰਾ ਆਪਣੇ ਗੜ੍ਹ ਨੂੰ ਮਜ਼ਬੂਤ ਕਰਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ।