ਪਟਿਆਲਾ ਚ ਰਾਜਾ ਵੜਿੰਗ ਕੀ ਬੋਲੇ, ਪੜ੍ਹੋ
ਬੰਦੀ ਬਨਾਉਣਾ ਰਾਜਿਆਂ ਦਾ ਪੁਰਾਣਾ ਰਿਵਾਜ ਹੈ
2022 ਚੰਨੀ ਤੇ ਸਿੱਧੂ ਦੀ ਜੋੜੀ 80 ਤੋਂ ਉਪਰ ਦਾ ਅੰਕੜਾ ਕਰੇਗੀ ਪਾਰ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 22 ਨਵੰਬਰ 2021: ਪਟਿਆਲਾ ਵਿੱਚ ਮੇਅਰ ਦੇ ਚੱਲ ਰਹੇ ਵਿਵਾਦ ਤੇ ਪੱਤਰਕਾਰਾਂ ਵੱਲੋਂ ਮਿਊਂਸਪਲ ਕੌਸਲਰਾਂ ਨੂੰ ਨਜ਼ਰਬੰਦ ਕਰਨ ਦੇ ਸੁਆਲ ਤੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਜਵਾਬ ਵਿਚ ਕਿਹਾ ਕਿ ਬੰਦੀ ਬਨਾਉਣਾ ਰਾਜਿਆਂ ਦਾ ਪੁਰਾਣਾ ਰਿਵਾਜ ਸੀ ਆਪਣੇ ਟਰਾਂਸਪੋਰਟਰ ਵਿਭਾਗ ਵਿਚ ਵੱਡੇ ਲੁਟੇਰਿਆਂ ਨੂੰ ਫੜਨ ਦੀ ਮੁਹਿੰਮ ਛੇੜੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਰਾਂਸਪੋਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਪਟਿਆਲਾ ਵਿਚ ਇਕ ਸਮਾਗਮ ਦੌਰਾਨ ਕੀਤਾ ਪੀ ਆਰ ਟੀ ਸੀ ਦੇ ਨਵੇਂ ਬਣੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈਡ਼ੀਆਂ ਦੀ ਦੀ ਤਾਜਪੋਸ਼ੀ ਵੇਲੇ ਪਹੁੰਚੇ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਵਿਭਾਗ ਵਿੱਤੀ ਵਾਧੇ ਵੱਲ ਵਧਿਆ ਹੈ।
ਜਿਹੜੇ ਵਿਭਾਗ ਵਿਚ ਲੱਗੇ ਅਫ਼ਸਰ ਕਈ ਕਰਮਚਾਰੀ ਜਿਹਨਾਂ ਨੇ ਕੋਈ ਵੀ ਭ੍ਰਿਸ਼ਟਾਚਾਰੀ ਕੀਤੀ ਹੈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪ੍ਰਾਈਵੇਟ ਬੱਸਾਂ ਦੇ ਮਾਮਲੇ ਤੇ ਕਿਹਾ ਕਿ ਗੈਰ-ਕਨੂੰਨੀ ਢੰਗ ਨਾਲ ਵਿਭਾਗ ਨੂੰ ਚੂਨਾ ਲਾਉਣ ਵਾਲਿਆਂ ਨੂੰ ਨਹੀਂ ਬਖ਼ਸ਼ੀਆਂ ਜਾ ਰਿਹਾ, ਇਹ ਕੰਮ ਪਾਰਦਰਸ਼ੀ ਤਰੀਕੇ ਨਾਲ ਮੇਰੇ ਵੱਲੋਂ ਕੀਤਾ ਜਾ ਰਿਹਾ ਹੈ । ਵਿਭਾਗ ਵੱਲੋਂ ਨਵੇਂ ਪਰਮਿਟ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ, ਜਿਨ੍ਹਾਂ ਦੀ ਪ੍ਰਕ੍ਰਿਆ ਜਲਦੀ ਪੂਰੀ ਕਰ ਲਈ ਜਾਵੇਗੀ ਪੀ ਆਰ ਟੀ ਸੀ ਦੇ ਪੁਰਾਣੇ ਚੇਅਰਮੈਨ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਵੇਖਿਆ ਹੀ ਨਹੀਂ 2022 ਦੀਆਂ ਆਉਣ ਵਾਲੀਆਂ ਚੋਣਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਚੰਨੀ ਤੇ ਸਿੱਧੂ ਦੀ ਜੋੜੀ 80 ਤੋਂ ਉੱਪਰ ਦਾ ਅੰਕੜਾ ਪਾਰ ਕਰੇਗੀ । ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਜੋ ਕਾਂਗਰਸ ਪਾਰਟੀ ਛੱਡ ਕੇ ਜਾਣਗੇ ਉਨ੍ਹਾਂ ਤੇ ਅਨੁਸ਼ਾਸ਼ਨੀ ਕਾਰਵਾਈ ਵੀ ਹੋਵੇਗੀ ਇਸ ਮੌਕੇ ਬਹੁਤ ਸਾਰੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਉਨ੍ਹਾਂ ਨੂੰ ਵਧਾਈਆਂ ਦੇਣ ਲਈ ਪਹੁੰਚੇ ਹੋਏ ਸਨ ।