ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਲੋਕਾਂ ਦੇ ਇਲਾਜ ਕਰਦੇ ਰਹੇ:ਡਾ. ਵਿਕਾਸ ਗੋਇਲ
ਜੀ ਐਸ ਪੰਨੂ
ਪਟਿਆਲਾ,23 ਨਵੰਬਰ2021 - ਕੋਰੋਨਾ ਦੇ ਸਮੇਂ ਅਤੇ ਡੇਂਗੂ ਦੀ ਬੀਮਾਰੀ ਲਈ ਸਾਡੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਵੱਲੋਂ ਚੰਗਾ ਕੰਮ ਕੀਤਾ ਗਿਆ ਹੈ। ਕੋਰੋਨਾ ਸਮੇਂ ਇਹਨਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਲੋਕਾਂ ਦੇ ਇਲਾਜ ਕਰਦੇ ਰਹੇ। ਜਿੱਥੇ ਲੋਕਾਂ ਨੇ ਇਸ ਬੀਮਾਰੀ ਲਈ ਜਾਨ ਦਿੱਤੀ ਉੱਥੇ ਕਈ ਡਾਕਟਰਾਂ, ਨਰਸਾਂ ਵੱਲੋਂ ਵੀ ਇਸ ਦੀ ਚਪੇਟ ਵਿੱਚ ਜਾਨਾਂ ਬਚਾਉਣ ਦਾ ਕੰਮ ਕੀਤਾ। ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਟੀਕਾਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਹਜਾਰਾਂ ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਅੱਜ ਕੱਲ੍ਹ ਡੇਂਗੂ ਦਾ ਪ੍ਰਕੋਪ ਚੱਲ ਰਿਹਾ ਹੈ। ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਦਾ ਸਮੇਂ ਸਮੇਂ ਤੇ ਸਨਮਾਨ ਵੀ ਕੀਤਾ ਗਿਆ। ਡਾ. ਵਿਕਾਸ ਗੋਇਲ ਸਹਾਇਕ ਸਿਵਲ ਸਰਜਨ ਵੱਲੋਂ ਡਾ. ਸੰਜੇ ਬਾਂਸਲ ਅਤੇ ਹੋਰ ਸਟਾਫ ਤੇ 25 ਵਿਅਕਤੀਆ ਦਾ ਸਨਮਾਨ ਕੀਤਾ ਗਿਆ। ਇਸ ਅਵਸਰ ਤੇ ਵਿਜੈ ਕੁਮਾਰ ਗੋਇਲ ਪ੍ਰਧਾਨ, ਅਜੀਤ ਸਿੰਘ ਭੱਟੀ, ਅਰਵਿੰਦ ਅਗਰਵਾਲ, ਐਮ.ਐਸ.ਸਿੱਧੂ, ਮੁਰਾਰੀ ਲਾਲ ਸ਼ਰਮਾ, ਵਿਕਰਾਂਤ ਮਾਰਕੰਡੇ ਹਾਜਰ ਸਨ।