ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਗੱਲ ਤੋਂ ਮੁਕਰਿਆ: ਹਰਪਾਲ ਜੁਨੇਜਾ
ਜਗਤਾਰ ਸਿੰਘ
ਪਟਿਆਲਾ, 22 ਨਵੰਬਰ 2021 -
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਰਪਾਲ ਜੁਨੇਜਾ ਨੇ
ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵੱਲੋਂ ਕਹੀ ਹੋਈ ਹਰ ਗੱਲ
ਤੋਂ ਮੁਕਰਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਕਹਿੰਦੇ ਸਨ ਕਿ ਉਹ ਸਿਰਫ ਇਹੀ
ਚੋਣ ਲੜਨਗੇ ਅਤੇ ਹੁਣ ਇਸ ਵਾਰ ਵੀ ਲੜਨ ਦਾ ਐਲਾਨ ਕਰ ਦਿੱਤਾ। ਫੇਰ ਕਹਿੰਦੇ ਸਨ ਕਿ ਉਹ
ਸਿੱਧੂ ਦੇ ਖਿਲਾਫ ਲੜਨਗੇ ਪਰ ਹੁਣ ਪਟਿਆਲਾ ਤੋਂ ਲੜਨ ਦਾ ਐਲਾਨ ਕਰ ਦਿੱਤਾ।
ਪ੍ਰਧਾਨ ਜੁਨੇਜਾ ਵਾਰਡ ਨੰ:41 ਵਿਚ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ
ਪਹਿਲਾਂ ਗੁਟਕਾ ਸਾਹਿਸ ਦੀ ਸਹੁੰ ਖਾ ਕੇ ਮੁਕਰੇ ਅਤੇ ਫੇਰ ਇਸ ਤੋਂ ਬਾਅਦ ਜਿੰਨੇ ਵੀ
ਵਾਅਦੇ ਕੀਤੇ ਸਾਰੇ ਹੀ ਵਾਅਦਿਆਂ ਤੋਂ ਮੁਕਰ ਰਹੇ ਹਨ। ਅਜਿਹੇ ਵਿਅਕਤੀ ਦਾ ਕੋਈ ਕਿਸ
ਤਰ੍ਹਾਂ ਵਿਸਵਾਸ਼ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕਾਂ ’ਤੇ ਜਿਸ
ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪਟਿਆਲਾ ਦੇ ਲੋਕਾਂ ਨਾਲ
ਧੋਖਾ ਕੀਤਾ ਉਸ ਨੂੰ ਪਟਿਆਲਾ ਦੇ ਲੋਕ ਕਿਸੇ ਵੀ ਕੀਮਤ ’ਤੇ ਨਹੀਂ ਭੁੱਲ ਸਕਦੇ। ਇਸ
ਮੌਕੇ ਮੌਂਟੀ ਗਰੋਵਰ ਪ੍ਰਧਾਨ ਪਟਿਆਲਾ ਸ਼ਹਿਰੀ, ਅਨਿਲ ਸ਼ਰਮਾ ਜਰਨਲ ਸਕੱਤਰ, ਰੂਬੀ ਸਿਆਲ
, ਸੰਜੀਵ ਕੁਮਾਰ ਵਿੱਕੀ ਸਕੱਤਰ, ਰਾਕੇਸ਼ ਸਿਆਲ , ਲੁਕੇਸ਼ ਅਰੋੜਾ, ਨੀਰਜ ਸ਼ਰਮਾ, ਬੰਸੀ
ਲਾਲ, ਚਰਨਜੀਤ ਦੀਦਵਾਨੀ, ਵਿਜੈ ਕੁਮਾਰ, ਦੀਪ ਚੰਦ, ਸੁਨੀਲ ਸੂਦ, ਸਤਪਾਲ, ਸੁੰਦਰਪਾਲ,
ਓਮ ਪ੍ਰਕਾਸ਼, ਮੋਹਨ ਲਾਲ, ਗੋਰਵ ਜਿੰਦਲ, ਸੋਨੀ, ਹਰਬੰਸ ਸਿੰਘ, ਅਮਰਜੀਤ, ਜੁਗਲ ਕਿਸ਼ੋਰ,
ਨੀਰਜ ਸ਼ਰਮਾ, ਵਿਜੈ, ਸੁਭਮ ਆਦਿ ਹਾਜਰ ਸਨ।