ਕਾਰ ਸਵਾਰ ਨੌਜਵਾਨ ਨੇ ਦੁਕਾਨਦਾਰ ਦੇ ਚਲਾਈਆਂ ਗੋਲੀਆਂ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਜਲੰਧਰ 24 ਨਵੰਬਰ 2021- ਨਿਊ ਆਨੰਦ ਨਗਰ 'ਮਕਸੂਦਾਂ ਨੇੜੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਲਿਆਕਤ ਅਲੀ ਨੇ ਦੱਸਿਆ ਕਿ ਰਾਤ 9 ਵਜੇ ਆਸ ਪਾਸ ਉਹ ਕੱਪੜਿਆਂ ਦੇ ਸ਼ੋਅਰੂਮ ਦੇ ਬਾਹਰ ਲਾਈਟਾਂ ਠੀਕ ਕਰਵਾ ਰਿਹਾ ਸੀ। ਇਸ ਦੌਰਾਨ ਕਾਰ 'ਚ ਸਵਾਰ ਨੌਜਵਾਨ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਪਹਿਲੀ ਗੋਲੀ ਨਹੀਂ ਚੱਲੀ, ਜਦੋਂ ਉਹ ਦੂਜੀ ਗੋਲੀ ਚਲਾਉਣ ਲੱਗਾ ਤਾਂ ਉਸ ਨੇ ਗੋਲੀ ਚਲਾਉਣ ਵਾਲੇ ਦਾ ਹੱਥ ਫੜ ਲਿਆ। ਜਿਸ ਕਾਰਨ ਗੋਲੀ ਚੱਲ ਗਈ। ਉਹ ਭੱਜ ਕੇ ਦੁਕਾਨ ਦੇ ਅੰਦਰ ਗਿਆ ਅਤੇ ਕੈਂਚੀ ਚੁੱਕ ਲਈ, ਜਿਸ ਤੋਂ ਬਾਅਦ ਸਾਰੇ ਹਮਲਾਵਰ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਦੀ ਕਈ ਲੋਕਾਂ ਨਾਲ ਦੁਸ਼ਮਣੀ ਹੈ, ਜਿਸ ਬਾਰੇ ਉਸ ਨੇ ਪੁਲਸ ਨੂੰ ਦੱਸਿਆ ਹੈ। ਏਸੀਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਰਾਹੀਂ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮਲਾਵਰ ਆਈ 10 ਗੱਡੀ ਵਿੱਚ ਆਏ ਸਨ।