← ਪਿਛੇ ਪਰਤੋ
’ਮੈਂ ਪਹਿਲਾਂ- ਮੈਂ ਪਹਿਲਾਂ ’ ਦਾ ਚੱਕਰਵਿਊ -ਵੇਖੋ 36 ਹਜ਼ਾਰ ਮੁਲਾਜ਼ਮ ਰੈਗੂਲਰ ਕਰਨ ਬਾਰੇ ਖਬਰਾਂ ਦੀ ਕੀ ਹੈ ਅਸਲੀਅਤ ਚੰਡੀਗੜ੍ਹ, 24 ਨਵੰਬਰ, 2021: ਡਿਜੀਟਲ ਖਬਰਾਂ ਦੇ ਯੁੱਗ ਵਿਚ ’ਮੈਂ ਪਹਿਲਾਂ’ ਦੀ ਦੌੜ ਨੇ ਲੰਘੇ ਕੱਲ੍ਹ ਪੰਜਾਬ ਸਰਕਾਰ ਵੱਲੋਂ 36 ਹਜ਼ਾਰ ਕੱਚੇ ਮੁਲਾਜ਼ਮ ਰੈਗੂਲਰ ਕਰਨ ਦੇ ਮਾਮਲੇ ਵਿਚ ਮੀਡੀਆ ਦੇ ਇਕਕ ਹਿੱਸੇ ਨੇ ਅਜਿਹੀਅਂ ਖਬਰਾਂ ਪ੍ਰਕਾਸ਼ਤ ਕਰਵਾ ਦਿੱਤੀਆਂ ਜੋ ਉਕਾ ਹੀ ਨਿਰਾਧਾਰ ਸਨ। ਅਸਲ ਵਿਚ ਕਿਸੇ ਨੇ ਸੋਸ਼ਲ ਮੀਡੀਆ ’ਤੇ ਪੰਜਾਬ ਵਿਧਾਨ ਸਭਾ ਵਿਚ 36 ਹਜ਼ਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਬਾਰੇ ਪੇਸ਼ ਹੋਏ ਬਿੱਲ ਦੀਕਾਪੀ ਨੂੰ ਨੋਟੀਫਿਕੇਸ਼ਨ ਸਮਝ ਕੇ ਪਾ ਦਿੱਤਾ। ਕੁਝ ਵੱਡੇ ਅਦਾਰਿਆਂ ਸਮੇਤ ਕਈ ਮੀਡੀਆ ਅਦਾਰਿਆਂ ਨੇ ਇਸ ਬਿੱਲ ਦੀ ਕਾਪੀ ਨੂੰ ਪੜ੍ਹਨ ਦੀ ਥਾਂ ’ਤੇ ਸਿਰਫ ਉਪਰ ਲਿਖਿਆ ਸ਼ਬਦ ਨੋਟੀਫਿਕੇਸ਼ਨ ਪੜ੍ਹ ਕੇ ਧੜਾਧੜ ਇਹ ਖਬਰਾਂ ਚਲਾ ਦਿੱਤੀਆਂ ਕਿ 36ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਨੋਟੀਫਿਕੇਸ਼ਲ ਜਾਰੀ ਹੋ ਗਿਆ ਹੈ। ਅਸਲੀਅਤ ਇਹ ਹੈ ਕਿ ਇਹ ਬਿੱਲ ਵਿਧਾਨਸਭਾ ਵਿਚ ਪਾਸ ਹੋਣ ਮਗਰੋਂ ਰਾਜਪਾਲ ਕੋਲ ਮਨਜ਼ੂਰੀ ਵਾਸਤੇ ਗਿਆ ਹੋਇਆ ਹੈ। ਉਥੋਂ ਵਾਪਸ ਆਉਣ ’ਤੇ ਇਕ ਪ੍ਰਕਿਰਿਆ ਪੂਰੀ ਹੋਣ ਮਗਰੋਂ ਹੀ ਇਹ ਐਕਟ ਬਣੇਗਾ । ਫੇਰ ਇਸ ਦਾ ਗੱਜਟ ਨੋਟੀਫਿਕੇਸ਼ਨ ਛਪੇਗਾ । ਇਸ ਤੋਂ ਬਾਅਦ ਸਰਕਾਰ ਵੱਲੋਂ ਇਸ ਦੇ ਆਧਾਰ ਤੇ ਰਸਮੀ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਪਰ ’ਮੈਂ ਪਹਿਲਾਂ’ ਦੀਦੌੜ ਵਿਚ ਲੱਗੇ ਮੀਡੀਆ ਅਦਾਰਿਆਂ ਨੇ ਇਹ ਪੜਤਾਲ ਕਰਨੀ ਵੀ ਵਾਜਬ ਨਹੀਂ ਸਮਝੀ ਕਿ ਮਾਮਲੇ ਪਿੱਛੇ ਅਸਲੀਅਤ ਕੀ ਹੈ।
Total Responses : 930