ਰੋਟਰੀ ਕਲੱਬ ਰਾਇਲ ਅਤੇ ਇਨਰਵਹੀਲ ਸੁਲਤਾਨਪੁਰ ਲੋਧੀ ਵੱਲੋਂ ਮੈਡੀਕਲ ਕੈਂਪ 25 ਨਵੰਬਰ ਨੂੰ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 24 ਨਵੰਬਰ 2021
ਰੋਟਰੀ ਕਲੱਬ ਰਾਇਲ ਸੁਲਤਾਨਪੁਰ ਲੋਧੀ ਅਤੇ ਇਨਰਵਹੀਲ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਇੱਕ ਵਿਸ਼ਾਲ ਮੈਡੀਕਲ ਕੈਂਪ ਸੁਖ ਐਨਕਲੇਵ ਨੇੜੇ ਪੁੱਡਾ ਕਲੋਨੀ ਸੁਲਤਾਨਪੁਰ ਲੋਧੀ ਵਿਖੇ ਮਿਤੀ 25 ਨਵੰਬਰ ਦਿਨ ਵੀਰਵਾਰ ਨੂੰ ਲੱਗਾਇਆ ਜਾ ਰਿਹਾ ਹੈ । ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਛਾਤੀ ਦੇ ਕੈਂਸਰ (BREAST CANCER) ਮੈਮੋਗਰਾਫੀ ਦਾ ਵਿਸ਼ੇਸ਼ ਕੈਂਪ ਲੱਗ ਰਿਹਾ ਹੈ । ਇਸ ਕੈਂਪ ਦਾ ਟਾਈਮ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੈ ਉਹਨਾਂ ਦੱਸਿਆ ਕਿ ਇਸ ਕੈਂਪ ਮੌਕੇ ਸਿਰਫ 50 ਟੈਸਟ ਹੋਣੇ ਹਨ । ਜਿਸ ਦੀ ਕੀਮਤ ਸਿਰਫ 200 ਹੈ ਜਦ ਕਿ ਮਾਰਕੀਟ ਰੇਟ 2000 ਹੈ । ਉਹਨਾਂ ਕਿਹਾ ਕਿ 40 ਸਾਲ ਤੋਂ ਉੱਪਰ ਵਾਲੀਆਂ ਔਰਤਾਂ ਨੂੰ ਇਹ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਹਨਾਂ ਅਪੀਲ ਕੀਤੀ ਇਸ ਕੈਂਪ ਵਿੱਚ ਪਹੁੰਚ ਕੇ ਆਪਣਾ ਚੈਕ ਅੱਪ ਜ਼ਰੂਰ ਕਰਵਾਓ।