ਵਸੀਕਾ ਨਵੀਸ ਯੂਨੀਅਨ ਮਾਲੇਰਕੋਟਲਾ ਨੇ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਨੂੰ ਕੀਤਾ ਸਨਮਾਨਿਤ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 24, ਨਵੰਬਰ, 2021:ਮਾਲੇਰਕੋਟਲਾ ਤਹਿਸੀਲ ਦੇ ਨਵੇਂ ਆਏ ਤਹਿਸੀਲਦਾਰ ਸ.ਹਰਫੂਲ ਸਿੰਘ ਗਿ'ਲ ਵੱਲੋਂ ਇਥੇ ਪੁੱਜ ਕੇ ਆਪਣੇ ਦਫਤਰ ਦਾ ਚਾਰਜ਼ ਸੰਭਾਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਲੇਰਕੋਟਲਾ ਦੇ ਸਮੂਹ ਵਸੀਕਾ ਨਵੀਸਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਇੱਕਤਰ ਹੋਏ ਵਸੀਕਾ ਨਵੀਸ ਯੂਨੀਅਨ ਦੇ ਪ੍ਰਧਾਨ ਮੁਹੰਮਦ ਸਾਬਰ ਬੁੰਦੂ ਅਤੇ ਸਰਪ੍ਰਸਤ ਬਾਬੂ ਸ਼ਾਮ ਲਾਲ ਗੁਪਤਾ ਦੀ ਅਗਵਾਈ 'ਚ ਆਪਣੀ ਰਸਮੀ ਮੀਟਿੰਗ ਤੋਂ ਬਾਅਦ ਤਹਿਸੀਲ ਦਫਤਰ ਪੁੱਜ ਕੇ ਨਵੇਂ ਤਹਿਸੀਲਦਾਰ ਸ.ਹਰਫੂਲ ਸਿੰਘ ਗਿੱਲ ਨੂੰ ਜੀ ਆਇਆ ਕਹਿੰਦੇ ਹੋਏ ਜਿਥੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ , ਉਥੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸਮੂਹ ਵਸੀਕਾ ਨਵੀਸਾਂ ਨੇ ਤਹਿਸੀਲ ਦੇ ਕੰਮਕਾਰ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਤਹਿਸੀਲਦਾਰ ਗਿੱਲ ਸਾਹਿਬ ਨੂੰ ਹਰ ਪੱਖੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਵਸੀਕਾ ਨਵੀਸ ਯੂਨੀਅਨ ਦੇ ਪ੍ਰਧਾਨ ਮੁਹੰਮਦ ਸਾਬਰ ਬੁੰਦੂ, ਸਰਪ੍ਰਸਤ ਸ਼ਾਮ ਲਾਲ, ਖੁਸ਼ੀ ਮੁਹੰਮਦ, ਸੁਭਾਸ਼ ਕੁਮਾਰ ਜੈਨ, ਇਰਸ਼ਾਦ ਅਹਿਮਦ, ਸੱਤਪਾਲ ਸ਼ਰਮਾਂ ਅਤੇ ਮੁਹੰਮਦ ਨਜ਼ੀਰ ਥਿੰਦ, ਅਬਦੁੱਲ ਸੱਤਾਰ ਸੌਕਤ ਅਲੀ ਮੁਹੰਮਦ ਅਨਵਰ ਨੰਦਨ ਪ੍ਰਦੀਪ ਕੁਮਾਰ ਗੁਤਾ ਅਤੇ ਪ੍ਰਿਥੀਪਾਲ ਸਿੰਘ ਆਦਿ ਵਸੀਕਾ ਨਵੀਸ ਵੀ ਹਾਜ਼ਰ ਸਨ।