ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬੰਟੀ ਰੋਮਾਣਾ ਦੀ ਪਤਨੀ ਪਾਰਟੀ ਦੇ 13 ਨੁਕਾਤੀ ਪ੍ਰੋਗਰਾਮਾਂ ਬਾਰੇ ਘਰ-ਘਰ ਜਾ ਕੇ ਕਰ ਰਹੀ ਪ੍ਰਚਾਰ
ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 24 ਨਵੰਬਰ 2021-ਫਰੀਦਕੋਟ ਵਿਧਾਨਸਭਾ ਹਲਕੇ ਤੋਂ ਦੁੱਜੀ ਵਾਰ ਚੋਣਾਂ 'ਚ ਕਿਸਮਤ ਅਜ਼ਮਾ ਰਹੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਪਤਨੀ ਸੁਖਜੀਵ ਕੌਰ ਰੋਮਾਣਾ ਸ਼੍ਰੋਮਣੀ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮਾਂ ਦੇ ਪ੍ਰਚਾਰ 'ਚ ਆਪਣੇ ਪਤੀ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਉਹ ਗਲੀ, ਮੁਹੱਲੇ ਅਤੇ ਬਸਤੀ ਤੋਂ ਲੈ ਕੇ ਔਰਤਾਂ ਦੇ ਇਕੱਠ ਵਿੱਚ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮਾਂ ਬਾਰੇ ਦੱਸ ਰਹੀ ਹੈ। ਸੁਖਜੀਵ ਕੌਰ ਰੋਮਾਣਾ ਵਲੋਂ ਸਵੇਰ ਦੀ ਸ਼ੁਰੂਆਤ ਮਹਿਲਾ ਮੁਹੱਲਾ ਮੀਟਿੰਗ ਨਾਲ ਹੁੰਦੀ ਹੈ।
ਉਹ ਫਰੀਦਕੋਟ ਵਿਧਾਨ ਸਭਾ ਦੀ ਅੱਧੀ ਆਬਾਦੀ ਯਾਨਿ ਔਰਤਾਂ ਨੂੰ ਸਮਝਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮ ਕੀ ਹਨ ਅਤੇ ਉਹ ਇਸ ਬਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਹੀ ਵੋਟ ਕਿਉਂ ਪਾਉਣ।
ਪੰਜਾਬੀ ਭਾਸ਼ਾ ਵਿੱਚ ਗੱਲ ਕਰਦਿਆਂ ਉਹ ਔਰਤਾਂ ਨਾਲ ਬਹੁਤ ਜਲਦੀ ਘੁਲ-ਮਿਲ ਜਾਂਦੀ ਹੈ। ਘਰ ਦੇ ਅੰਦਰ ਬੈਠਕੇ ਗੱਲ ਕਰਨੀ ਅਤੇ ਬੁਜ਼ੁਰਗ ਔਰਤਾਂ ਨੂੰ 13 ਨੁਕਾਤੀ ਪ੍ਰੋਗਰਾਮਾਂ ਬਾਰੇ ਸਮਝਾਉਣਾ ਸੁਖਜੀਵ ਦੀ ਖੂਬੀ ਹੈ।
ਸੁਖਜੀਵ ਰੋਮਾਣਾ ਨੇ ਆਪਣੇ ਆਪ ਨੂੰ ਜ਼ਮੀਨੀ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮਾਂ ਦੇ ਪ੍ਰਚਾਰ ਲਈ ਸਮਰਪਿਤ ਕਰ ਦਿੱਤਾ ਹੈ। 2017 ਦੀਆਂ ਵਿਧਾਨਸਭਾ ਚੋਣਾਂ ਮੌਕੇ ਵੀ ਸੁਖਜੀਵ ਨੇ ਆਪਣੇ ਪੱਤੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ। ਹੁਣ ਤੱਕ ਉਸ ਨੇ ਵੱਡੀ ਗਿਣਤੀ 'ਚ ਆਪਣੀਆਂ ਸਮਰਥਕ ਮਹਿਲਾਵਾਂ ਦੀ ਫੌਜ ਵੀ ਖੜ੍ਹੀ ਕਰ ਲਈ ਹੈ। ਘਰ ਘਰ ਜਨ ਸੰਪਰਕ ਕਰ ਰਹੀ ਹੈ ਅਤੇ ਦੇਰ ਸ਼ਾਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮਾਂ ਬਾਰੇ ਦੱਸ ਰਹੀ ਹੈ।
ਬੁਜ਼ੁਰਗ ਔਰਤਾਂ ਅਤੇ ਮੁਟਿਆਰਾਂ ਦੇ ਨਾਲ-ਨਾਲ ਕੰਮਕਾਜੀ ਔਰਤਾਂ 'ਚ ਵੀ ਸੁਖਜੀਵ ਦਾ ਕਾਫੀ ਕ੍ਰੇਜ਼ ਹੈ। ਸੁਖਜੀਵ ਰੋਮਾਣਾ ਦੀ ਖਾਸੀਅਤ ਇਹ ਹੈ ਕਿ ਉਹ ਹਰ ਮੁੱਦੇ 'ਤੇ ਗੱਲ ਕਰਦੀ ਹੈ ਅਤੇ ਆਪਣੀ ਦਲੀਲ ਨਾਲ ਦੂਜੇ ਵਿਅਕਤੀ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਦੀ ਹੈ। ਬਹੁਤ ਹੀ ਸਮਝਦਾਰ ਅਤੇ ਨਰਮ ਬੋਲਣ ਵਾਲੀ ਸੁਖਜੀਵ ਸਤ ਸ਼੍ਰੀ ਅਕਾਲ ਬੁਲਾਉਂਦੇ ਹੋਏ ਆਪਣੇ ਪਤੀ ਨੂੰ ਵੋਟ ਦੇਣ ਦੀ ਅਪੀਲ ਕਰਦੀ ਹੈ ਅਤੇ ਬੁਜ਼ੁਰਗ ਔਰਤਾਂ ਨੂੰ ਪੂਰਾ ਸਤਿਕਾਰ ਦੇ ਰਹੀ ਹੈ।
ਸ਼੍ਰੀਮਤੀ ਰੋਮਾਣਾ ਦਾ ਕਹਿਣਾ ਹੈ ਕਿ ਆਉਂਦੇ ਕੁਝ ਦਿਨਾਂ ਵਿੱਚ ਹਲਕੇ ਦੇ ਹਰ ਘਰ ਵਿੱਚ ਵੋਟਰਾਂ ਨਾਲ ਰਾਬਤਾ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਇੱਕ ਪਤਨੀ ਹੋਣ ਦੇ ਨਾਤੇ ਮੈਂ ਬੰਟੀ ਰੋਮਾਣਾ ਵਲੋਂ ਹਰ ਵੋਟਰ ਤੱਕ ਸੰਪਰਕ ਬਣਾਕੇ ਕੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੇ ਪਤੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਹੋਣ ਨਾਤੇ ਪਾਰਟੀ ਦੇ ਸਟਾਰ ਪ੍ਰਚਾਰਕ ਵੀ ਹਨ ਇਸ ਲਈ ਉਨ੍ਹਾਂ ਉਪਰ ਪੂਰੇ ਸੁੱਬੇ ਦੀ ਜਿੰਮੇਵਾਰੀ ਹੈ ਸੋ ਮੈਂ ਫਰੀਦਕੋਟ ਵਿੱਚ ਮੋਰਚਾ ਸੰਭਾਲ ਰੱਖਿਆ ਹੈ।
ਸੁਖਜੀਵ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਬੰਟੀ ਰੋਮਾਣਾ ਲੋਕਾਂ ਦੇ ਹਰ ਸੁੱਖ-ਦੁੱਖ ਵਿਚ ਸ਼ਰੀਕ ਹੁੰਦੇਂ ਰਹੇ ਹਨ, ਇਸ ਵਾਰ ਇਲਾਕੇ ਦੇ ਲੋਕ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣਗੇ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਹਜ਼ਾਰਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਰੋਧੀ ਵੋਟਾਂ ਬੰਟੀ ਰੋਮਾਣਾ ਦੇ ਹੱਕ ਵਿੱਚ ਹਨ ਅਤੇ ਜਨਤਾ ਵੀ ਸਮਝ ਚੁੱਕੀ ਹੈ ਕਿ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਨਾਲ ਨਾਂ ਇਸ ਹਲਕੇ ਦਾ ਭਲਾ ਹੋਵੇਗਾ ਅਤੇ ਨਾਂ ਹੀ ਸੁੱਬੇ ਦਾ
ਕਾਂਗਰਸ ਪਹਿਲਾਂ ਸਾਢੇ ਚਾਰ ਸਾਲ ਤੱਕ ਸੁੱਤੀ ਰਹੀ ਅਤੇ ਚੋਣਾਂ ਤੋਂ ਕੁਝ ਮਹੀਨੇਂ ਪਹਿਲਾਂ ਮੁਖਮੰਤਰੀ ਬਦਲਣ ਦਾ ਡਰਾਮਾ ਕਰ ਦਿੱਤਾ ਅਤੇ ਹੁਣ ਨਵੇਂ ਮੁਖਮੰਤਰੀ ਚੰਨੀ ਨੇ ਐਲਾਨਾਂ ਦਾ ਪਿਟਾਰਾ ਖੋਲ ਦਿੱਤਾ ਹੈ ਜੋ ਭਾਨੂਮਤੀ ਦੇ ਜਾਦੂ ਵਾਂਗ ਜਿਆਦਾ ਦੇਰ ਤੱਕ ਨਹੀਂ ਰਹਿ ਸਕਣਗੇ।
ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕਾਂ ਦੀ ਹੀ ਕੋਈ ਗਰੰਟੀ ਨਹੀਂ ਰਹੀ ਇਹ ਜਨਤਾ ਨੂੰ ਕੀ ਗਰੰਟੀ ਦੇਣਗੇ।
ਦੇਸ਼ ਭਰ ਦੇ ਕਿਸਾਨ ਜਾਣਦੇ ਹਨ ਕਿ ਮੇਰੇ ਪੱਤੀ ਬੰਟੀ ਰੋਮਾਣਾ ਨੇ ਹੀ ਸਭ ਤੋਂ ਪਹਿਲਾਂ ਮੋਦੀ ਨੂੰ ਦਿੱਲੀ ਜਾਕੇ ਚੈਲੇੰਜ ਦਿੱਤਾ ਸੀ ਕਿ ਸਾਡੀ ਪੰਜਾਬੀਆਂ ਦੀ ਪ੍ਰੀਖਿਆ ਨਾ ਲਵੋ ਆਖਿਰ ਤੁਹਾਨੂੰ ਝੁੱਕਣਾ ਹੀ ਪਵੇਗਾ।