ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਵਿਖੇ ਬਲਾਕ ਪੱਧਰੀ ਵਿਿਗਆਨ ਮੇਲਾ ਪ੍ਰਭਾਵਸ਼ਾਲੀ ਰਿਹਾ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 24 ਨਵੰਬਰ 2021-
ਰਾਸ਼ਟਰੀ ਆਵਿਸ਼ਕਾਰ ਅਭਿਆਨ ਦੇ ਤਹਿਤ ਦੋ ਰੋਜਾ ਵਿਿਗਆਨ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ ਵਿੱਚ ਆਪਣੀਆ ਅਮਿਟ ਪੈੜਾ ਛੱਡਦਾ ਹੋਇਆ ਸਮਾਪਤ ਹੋਇਆ । ਜਿਸ ਵਿੱਚ ਮਿਡਲ ਪੱਧਰ ਦੇ 35 ਅਤੇ ਸੈਕੰਡਰੀ ਪੱਧਰ ਦੇ 20 ਮਾਡਲ ਵੱਖ- ਵੱਖ ਸਕੂਲਾਂ ਨੇ ਪ੍ਰਰਦਰਸ਼ਿਤ ਕੀਤੇ । ਪਹਿਲੇ ਦਿਨ ਇਸ ਮੇਲੇ ਦਾ ਉਦਘਾਟਨ ਉੱਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਅਮਰੀਕ ਸਿੰਘ , ਲਖਵੀਰ ਸਿੰਘ ਬੀ.ਐਨ.ਓ ਅਤੇ ਸਕੂਲ ਪ੍ਰਿੰਸਪਲ ਸ੍ਰੀ ਮਤੀ ਗੁਨੀਤ ਨੇ ਸਾਂਝੇ ਤੋਰ ਤੇ ਕੀਤਾ । ਇਸ ਮੇਲੇ ਵਿੱਚ ਵਿੁਚ ਵਿਿਦਆਰਥੀਆਂ ਨੇ ਆਪਣੇ ਮਾਡਲਾ ਰਾਹੀ ਵਿਿਗਆਨ ਵਿੱਚ ਲੁਕੇ ਰਹੱਸਾ ਨੂੰ ਬਖੂਬੀ ਦਰਸਾਇਆ ਜਿਸ ਨੂੰ ਦਰਸ਼ਕਾ ਦੁਆਰਾ ਸਲਾਹਿਆ ਗਿਆ । ਜੱਜਾਂ ਦੀ ਭੂਮਿਕਾ ਸੁਖਵਿੰਦਰ ਲਾਲ ਅਤੇ ਅਨੀਤਾ ਅਗਨਹੋਤਰੀ ਨੇ ਬਾਖੂਬੀ ਨਿਭਾਈ । ਜਿਸ ਵਿੱਚ ਮਿਡਲ ਪੱਧਰ ਤੇ ਵਰਿੰਦਰ ਕੌਰ ਸਸਸਸ ਕਾਹਮਾ ਨੇ ਪਹਿਲਾ , ਜਸਦੀਪ ਬੰਗੜ ਸਸਸਸ ਕਰੀਹਾ ਨੇ ਦੂਸਰਾ ਅਤੇ ਅਰਮਾਨ ਮੱਲ ਸਮਸ ਬੜਵਾ ਅਤੇ ਨਵਪ੍ਰੀਤ ਕੌਰ ਜੱਬੋਵਾਲ ਨੇ ਸਾਝੇ ਤੋਰ ਤੇ ਤੀਸਰਾ ਸਥਨਾ ਪ੍ਰਾਪਤ ਕੀਤਾ ।
ਸੈਕੰਡਰੀ ਪੱਧਰ ਤੇ ਹਰਚੇਤਨ ਸਿੰਘ ਸਹਸ ਮਜਾਰਾ ਕਲਾਂ ਖੁਰਦ ਨੇ ਪਹਿਲਾ , ਨੇਹਾ ਸਸਸਸਸ ਲੰਗੜੋਆ ਨੇ ਦੂਸਰਾ ਅਤੇ ਮੁਸਕਾਨ ਸਸਸਸ ਕਾਹਮਾ ਤੇ ਸਿਮਰਨ ਕੌਰ ਸਸਸਸ ਲਧਾਣਾ ਝਿੱਕਾ ਨੇ ਸਾਝੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ । ਇਨਾਮਾ ਦੀ ਵੰਡ ਉੱਪ ਜਿਲ੍ਹਾ ਸਿੱਖਿਆ ਅਫਸਰ ਅਮਰੀਕ ਸਿੰਘ , ਲਖਵੀਰ ਸਿੰਘ ਬੀ.ਐਨ.ਓ ਅਤੇ ਸਕੂਲ ਪ੍ਰਿੰਸਪਲ ਰਾਜੇਸ਼ ਕੁਮਾਰ ਨੇ ਸਾਝੇ ਤੋਰ ਤੇ ਕੀਤੀ । ਇਸ ਮੇਲੇ ਦੇ ਸੰਚਾਲਨ ਲਈ ਦੇਸ ਰਾਜ ਨੇ ਵਿਸ਼ੇਸ ਭੁਮਿਕਾ ਨਿਭਾਈ । ਇਸ ਮੋਕੇ ਤੇ ਵਿਸ਼ੇਸ਼ ਤੌਰ ਤੇ ਗੁਰਨਾਮ ਦਾਸ ਮਾਹੀ ਬੀ.ਐਮ ਮੈਥ, ਵਰਿੰਦਰ ਸਿੰਘ ਬੰਗਾ ਜਿਲਾ ਕੋਆਰਡੀਨੇਟਰ , ਨਰੇਸ਼ ਕੁਮਾਰ ਡੀ.ਐਮ ਸਾਇੰਸ , ਪਮੋਦ ਭਾਰਤੀ , ਮਨੋਹਰ ਸਿੰਘ ਚੈਅਰਮੈਨ ਐਸ ਐਮ ਸੀ , ਅਸ਼ਵਨੀ ਕੁਮਾਰ ਹਾਜਰ ਹੋਏ ।ਸਟੈਜ ਸਕੱਤਰ ਦੀ ਭੂਮਿਕਾ ਮਨਮੋਹਨ ਸਿੰਘ ਨੇ ਨਿਭਾਈ । ਸਮਾਗਮ ਦੇ ਅੰਤ ਵਿੱਚ ਸ਼੍ਰੀ ਮਤੀ ਗੁਨੀਤ ਕੌਰ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ।