ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਕੀਤਾ ਗਿਆ ਜਾਗਰੂਕ
ਬਾਬੂਸ਼ਾਹੀ ਨੈੱਟਵਰਕ
ਹੁਸ਼ਿਆਰਪੁਰ, 24 ਨਵੰਬਰ 2021: ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਸ਼ਾਮਚੁਰਾਸੀ ਵਿਚ ਇਨ-ਸਿਟੂ ਸੀ.ਆਰ.ਐਮ. ਸਕੀਮ ਤਹਿਤ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ ਕਿਸਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕੈਂਪ ਵਿਚ ਖੇਤੀ ਤੇ ਕਿਸਾਨ ਕਲਿਆਣ ਵਿਭਾਗ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਕ੍ਰਿਸ਼ੀ ਮਾਹਿਰਾਂ ਤੇ ਵਿਗਿਆਨਕਾਂ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਜਲਾਉਣ ਨਾਲ ਵਾਤਾਵਰਣ ’ਤੇ ਪੈ ਰਹੇ ਮਾੜੇ ਪ੍ਰਭਾਵਾਂ, ਮਸ਼ੀਨਾਂ ਰਾਹੀਂ ਪਰਾਲੀ ਦੀ ਸੁਚਾਰੂ ਸੰਭਾਲ ਕਰਦੇ ਹੋਏ ਕਣਕ ਦੀ ਬਿਜਾਈ ਕਰਨ ਦੇ ਵੱਖ-ਵੱਖ ਤਰੀਕਿਆਂ ਤੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਅਤੇ ਹੋਰ ਫਾਇਦਿਆਂ ਬਾਰੇ ਜਾਗਰੂਕ ਕੀਤਾ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਕਿਸਾਨਾਂ ਦੁਆਰਾ ਸਬਸਿਡੀ ’ਤੇ ਲਈਆਂ ਗਈਆਂ ਮਸ਼ੀਨਾਂ ਨਾਲ ਪਰਾਲੀ ਦੀ ਸੰਭਾਲ ਦੇ ਚੱਲਦਿਆਂ ਜ਼ਿਲ੍ਹੇ ਵਿਚ ਪਿਛਲੇ ਸਾਲ ਤੋਂ ਅੱਗ ਲੱਗਣ ਦੇ ਕੇਸਾਂ ਵਿਚ ਹੋਈ ਕਮੀ ਦਾ ਸੇਹਰਾ ਕਿਸਾਨਾਂ ਨੂੰ ਦਿੱਤਾ। ਇਸ ਮੌਕੇ ਪਰਾਲੀ ਸੰਭਾਲਣ ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਪਿੰਡ ਪੰਡੋਰੀ ਖੰਗੂੜਾ, ਹਰਦੀਪ ਸਿੰਘ ਪਿੰਡ ਵਾਹਦ, ਮਨਦੀਪ ਸਿੰਘ ਪਿੰਡ ਕਾਣੇ ਤੇ ਪਿੰਡ ਗਰਾਮ ਬਾਦੋਵਾਲ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪਰਾਲੀ ਸੰਭਾਲਣ ਵਾਲੇ ਗੁਜ਼ਰ ਭਾਈਚਾਰੇ ਦੇ 5 ਪ੍ਰਤੀਨਿੱਧੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਕੈਂਪ ਵਿਚ ਸਹਾਇਕ ਡਾਇਰੈਕਟਰ ਖੇਤੀਬਾੜੀ ਵਿਗਿਆਨ ਕੇਂਦਰ ਬਾਹੋਵਾਲ ਡਾ. ਮਨਿੰਦਰ ਸਿੰਘ ਬੌਂਸ, ਸਹਾਇਕ ਪ੍ਰੋਫੈਸਰ ਗੁਰਪ੍ਰਤਾਪ ਸਿੰਘ, ਇੰਚਾਰਜ ਆਲੂ ਖੋਜ ਫਾਰਮ (ਖਨੌੜਾ) ਡਾ. ਨਵਜੋਤ ਸਿੰਘ ਬਰਾੜ, ਖੇਤੀ ਵਿਕਾਸ ਅਫ਼ਸਰ ਹੁਸ਼ਿਆਰਪੁਰ-1 ਡਾ. ਸਿਮਰਨਜੀਤ ਸਿੰਘ, ਖੇਤੀ ਵਿਕਾਸ ਅਫ਼ਸਰ (ਟਰੇਨਿੰਗ) ਕਿਰਨਜੀਤ ਸਿੰਘ, ਸਹਾਇਕ ਖੇਤੀ ਇੰਜੀਨੀਅਰ ਲਵਲੀ, ਖੇਤੀ ਵਿਕਾਸ ਅਫ਼ਸਰ ਗਗਨਦੀਪ ਕੌਰ, ਖੇਤੀ ਵਿਕਾਸ ਅਫ਼ਸਰ ਨਰਿਪਜੀਤ ਤੇ ਪ੍ਰਭਜੋਤ ਕੌਰ, ਬਲਾਕ ਟੈਕਨਾਲੋਜੀ ਮੈਨੇਜਰ ਕਮਲਜੀਤ ਸਿੰਘ, ਖੇਤੀ ਟੈਕਨਾਲੋਜੀ ਮੈਨੇਜਰ ਦਿਨੇਸ਼ ਕੁਮਾਰ ਤੇ ਗੁਰਪ੍ਰੀਤ ਸਿੰਘ ਮੌਜੂਦ ਸਨ।