ਹਲਕਾ ਘਨੌਰ ਦੇ ਵਿਧਾਇਕ ਨੇ ਮੁੱਖ ਮੰਤਰੀ ਚੰਨੀ ਅੱਗੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਵਿਰੋਧ ਕੀਤਾ
ਜਗਤਾਰ ਸਿੰਘ
ਪਟਿਆਲਾ 24 ਨਵੰਬਰ 2021 - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਮਣੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਮੁੱਖ ਮੰਤਰੀ ਤੇ ਵਿੱਤ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਸ਼ੁਰੂ ਕਰਨ ਲੱਗੇ ਹੀ ਸਨ ਕਿ ਉੱਥੇ ਮੌਜੂਦ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੀਸੀ ਪ੍ਰੋ. ਅਰਵਿੰਦ ਨੂੰ ਦੇਖ ਕੇ ਭੜਕ ਗਏ।
ਵਿਧਾਇਕ ਨੇ ਕਿਹਾ ਕਿ ਵੀਸੀ ਆਰਐਸਐਸ ਦਾ ਹੈ ਤੇ ਇਸ ਨਾਲ ਨਹੀਂ ਬੈਠਣਗੇ। ਮੁੱਖ ਮੰਤਰੀ ਨੇ ਵਿਧਾਇਕ ਨੂੰ ਸ਼ਾਂਤ ਕਰਨਾ ਚਾਹਿਆ ਪਰ ਕੋਈ ਗੱਲ ਨਾ ਬਣੀ। ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਆਰਐਸਐਸ ਦੀ ਸਿਫਾਰਸ਼ 'ਤੇ ਵੀਸੀ ਲਾਇਆ ਹੈ ਜਿਸ ਕਰਕੇ 'ਵਰਸਿਟੀ ਦਾ ਮਾਹੌਲ ਖਰਾਬ ਹੋ ਰਿਹਾ ਹੈ।