ਬਲਬੀਰ ਸਿੰਘ ਸਿੱਧੂ ਵੱਲੋਂ 2 ਪਿੰਡਾਂ ਦੇ ਵਿਕਾਸ ਕਾਰਜਾਂ ਲਈ 61 ਲੱਖ 50 ਹਜ਼ਾਰ ਦੇ ਚੈੱਕ ਤਕਸੀਮ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ 24 ਨਵੰਬਰ 2021 - ਸਾਬਕਾ ਕੈਬਿਨਟ ਮੰਤਰੀ ਪੰਜਾਬ ਸਰਕਾਰ ਅਤੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵੱਲੋਂ ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ(ਮੋਹਾਲੀ) ਦੇ ਪਿੰਡਾਂ ਮੋਟੇਮਾਜਰਾ ਅਤੇ ਬਾਕਰਪੁਰ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਲਈ 61 ਲੱਖ 50 ਹਜ਼ਾਰ ਦੇ ਚੈੱਕ ਤਕਸੀਮ ਕੀਤੇ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਮੌਟੇਮਾਜਰਾ ਵਿੱਚ ਆਂਗਣਵਾੜੀ ਸੈਂਟ ਦੀ ਉਸਾਰੀ ਲਈ 8 ਲੱਖ 50 ਹਜ਼ਾਰ , ਟੋਬੇ ਦੇ ਨਾਲ ਟਰੈਕ ਬਨਾਉਣ ਲਈ 15 ਲੱਖ ਅਤੇ ਟੋਬੇ ਦੇ ਸੁੰਦਰੀਕਰਨ ਲਈ 20 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਜਦਕਿ ਪਿੰਡ ਬਾਕਰਪੁਰ ਵਿਖੇ 5 ਲੱਖ ਰੁਪਏ ਦੇ ਚੈੱਕ ਪਿੰਡ ਦੀਆਂ ਗਲੀਆ ਨਾਲੀਆਂ ਦੀ ਮੁਰੰਮਤ ਲਈ ਅਤੇ 10 ਲੱਖ ਰੁਪਏ ਦਾ ਚੈੱਕ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਪੰਚਾਇਤ ਨੂੰ ਸੌਪੇ ਗਏ । ਇਸ ਤੋਂ ਇਲਾਵਾ ਸਾਬਕਾ ਕੈਬਿਨਟ ਮੰਤਰੀ ਪੰਜਾਬ ਸਰਕਾਰ ਅਤੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿੱਚ 2 ਕਮਰਿਆਂ ਦਾ ਉਦਘਾਟਨ ਵੀ ਕੀਤਾ ਗਿਆ ਜਿਨ੍ਹਾਂ ਨੂੰ ਬਨਾਉਣ 20 ਲੱਖ ਰੁਪਏ ਦੀ ਲਾਗਤ ਆਈ ਹੈ।
ਸਿੱਧੂ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਜਨਤਕ ਇੱਕਠਾਂ ਨੂੰ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਸ੍ਰੀ ਹਰਕੇਸ਼ ਚੰਦ ਸ਼ਰਮਾਂ ਮੱਛਲੀ ਕਲਾਂ ਚੈਅਰਮੈਨ ਮਾਰਕਿਟ ਕਮੇਟੀ ਖਰੜ, ਜਸਵਿੰਦਰ ਕੌਰ ਚੈਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ, ਠੇਕੇਦਾਰ ਮੋਹਾਨ ਸਿੰਘ ਬਠਲਾਣਾ, ਵਾਇਸ ਚੈਅਰਮੈਨ ਲੈਬਰਫੈਂਡ ਮਨਜੀਤ ਸਿੰਘ ਤੰਗੋਰੀ, ਵਾਈਸ ਚੈਅਰਮੈਨ ਬਲਾਕ ਸੰਮਤੀ, ਜਸਵਿੰਦਰ ਕੌਰ ਸਰਪੰਚ ਮੋਟੇਮਾਜਰਾ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਹਰੀ ਸਿੰਘ ਬਾਕਰਪੁਰ, ਰਣਜੀਤ ਸਿੰਘ, ਹਿਤੈਨ ਕਪਿਲਾ ਬੀ.ਡੀ.ਪੀ.ਓ. , ਫਕੀਰ ਸਿੰਘ ਮੋਟੇਮਾਜਰਾ, ਹਰਬੰਸ ਸਿੰਘ ਮੋਟੇਮਾਜਰਾ, ਮਹੇਸ਼ਵਰ ਸਾਰਧਾ ਐਕਸੀਅਨ ਪੰਚਾਇਤੀ ਰਾਜ ਮੋਹਾਲੀ, ਕਰਨੈਲ ਸਿੰਘ ਐਸ.ਡੀ.ਓ., ਦਵਿੰਦਰ ਸਿੰਘ ਬਾਕਰਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਤੇ ਅਧਿਕਾਰੀ ਹਾਜ਼ਰ ਸਨ।