ਲੋਕਾਂ ਦੀ ਤੰਦਰੁਸਤ ਸਿਹਤ ਸਾਡਾ ਪਹਿਲਾ ਫਰਜ਼ - ਡਾ. ਗੁਰਿੰਦਰਬੀਰ ਕੌਰ
ਬਲਵਿੰਦਰ ਸਿੰਘ ਧਾਲੀਵਾਲ
- “ਮੋਤੀਆ ਮੁੱਕਤ ਅਭਿਆਨ” ਸੰਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ - ਡਾ. ਗੁਰਿੰਦਰਬੀਰ ਕੌਰ
- ਸਿਵਲ ਸਰਜਨ ਵੱਲੋਂ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦਾ ਦੌਰਾ
ਸੁਲਤਾਨਪੁਰ ਲੋਧੀ 24 ਨਵੰਬਰ 2021 - ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦਾ ਅੱਜ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਵੱਲੋਂ ਦੌਰਾ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਲੈਬ, ਫਾਰਮੇਸੀ, ਲੈਬਰ ਰੂਮ ਅਤੇ ਐਮ.ਸੀ.ਐਚ ਕੇਂਦਰ ਆਦਿ ਵਿਭਾਗਾਂ ਦਾ ਦੌਰਾ ਕਰ ਕੰਮ-ਕਾਜ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਰਮਚੀਰੀਆਂ ਨੂੰ ਹਦਾਇਤ ਕੀਤੀ ਅਤੇ ਦਫ਼ਤਰੀ ਕੰਮ ਅਤੇ ਰਿਕਾਰਡ ਸਾਂਭ-ਸੰਭਾਲ ਆਦਿ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਕਿਹਾ। ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਲਾਕ ਅਧੀਨ ਆਉਂਦੇ ਸਮੂਹ ਫੀਲਡ ਸਟਾਫ਼ ਰਾਹੀਂ ਲੋਕਾਂ `ਚ ਸਿਹਤ ਸਹੂਲਤਾਂ, ਸਿਹਤ ਸਕੀਮਾਂ, ਪਰਿਵਾਰ ਨਿਯੋਜਨ ਪੰਦਰਵਾੜਾ ਅਤੇ ਮੋਤੀਆ ਮੁੱਕਤ ਅਭਿਆਨ ਆਦਿ ਸਿਹਤ ਪੋ੍ਰਗਰਾਮਾਂ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਕਿਹਾ ਤਾਂ ਜੋ ਲੋੜਵੰਦ ਲੋਕ ਸਿਹਤ ਸਹੂਲਤਾਂ ਦਾ ਲਾਭ ਲੈ ਸੱਕਣ।
ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਤੰਦਰੁਸਤ ਸਿਹਤ ਸਾਡਾ ਪਹਿਲਾਂ ਫਰਜ਼ ਹੈ ਅਤੇ ਹਰ ਮਰੀਜ਼ ਨੂੰ ਪਹਿਲ ਦੇ ਆਧਾਰ `ਤੇ ਵੇਖ ਕਿ ਉਸ ਦਾ ਇਲਾਜ ਕੀਤਾ ਜਾਵੇ। ਇਸ ਉਪਰੰਤ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਅਤੇ ਕਰਮਚਾਰੀਆਂ ਨੇ ਵੀ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਦਫ਼ਤਰੀ ਕੰਮ ਹੋਰ ਵਧੀਆ `ਤੇ ਸੁਚਾਰੂ ਢੰਗ ਨਾਲ ਕੀਤਾ ਜਾਵੇਗਾ ਅਤੇ ਜਿਹੜੀਆ ਕੰਮੀਆਂ ਪਾਈਆ ਗਈਆ ਹਨ ਉਨ੍ਹਾਂ ਨੂੰ ਵੀ ਜਲਦ ਦੂਰ ਕੀਤਾ ਜਾਵੇਗਾ। ਇਸ ਮੌਕੇ ਡਾ. ਸਤਿੰਦਰਜੀਤ ਕੌਰ, ਡਾ. ਅੰਜਲੀਕਾ ਗਿੱਲ, ਬਿਕਰਮਜੀਤ ਸਿੰਘ ਬਲਾਕ ਐਕਸਟੇਂਸ਼ਨ ਐਜੁਕੇਟਰ ਅਤੇ ਮੋਨੀਕਾ, ਏ.ਐਨ.ਐਮ ਤਰਜੀਤ ਕੌਰ, ਫਾਰਮਾਸਿਸਟ ਰਿਚਰਡ ,ਆਰ.ਬੀ.ਐਸ.ਕਿ ਸਟਾਫ਼ ਆਦਿ ਸਮੂਹ ਸਟਾਫ਼ ਹਾਜ਼ਰ ਸੀ।