ਗੈਂਗਸਟਰਾਂ ਨੂੰ ਗੈਂਗਸਟਰ ਨਹੀਂ ਬਲਕਿ ਸਮਾਜ ਵਿਰੋਧੀ ਗੁੰਡੇ ਸ਼ਬਦ ਨਾਲ ਸੰਬੋਧਨ ਕਰੋ - ਰੰਧਾਵਾ
ਜਗਤਾਰ ਸਿੰਘ
ਪਟਿਆਲਾ 24 ਨਵੰਬਰ2021: ਪਟਿਆਲਾ ਪੁਲਿਸ ਇਸ ਦੇ ਵੱਖ ਵੱਖ ਕੇਸਾਂ ਵਿੱਚ ਫੜੀ32 ਕਰੋੜ 40 ਲੱਖ ਦੀ ਪ੍ਰਾਪਰਟੀ ਪਬਲਿਕ ਨੂੰ ਸਪੁਰਦ ਕਰਨਾ ਸ਼ਲਾਘਾਯੋਗ ਕਦਮ
ਅੱਤਵਾਦ ਦੇ ਕਾਲੇ ਦੌਰ ਵਿੱਚ ਸਤਾਰਾਂ ਸੌ ਪੁਲੀਸ ਜਵਾਨਾਂ ਨੇ ਸ਼ਹੀਦੀ ਦੇ ਕੇ ਸੂਬੇ ਦੀ ਸ਼ਾਂਤੀ ਲਈ ਕੁਰਬਾਨੀ ਕੀਤੀ। ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਵਿੱਚ ਦਰਜ ਕੇਸਾਂ ਦੌਰਾਨ ਜਬਤ ਕੀਤੀ ਗਈ 32 ਕਰੋੜ 40 ਲੱਖ ਦੀ ਪ੍ਰੋਪਰਟੀ ਨੂੰ ਉਹਨਾਂ ਦੇ ਮਾਲਕਾਂ ਨੂੰ ਵਾਪਿਸ ਕਰਨਾ ਸ਼ਲਾਘਾਯੋਗ ਕਦਮ ਹੈ ਇਸ ਉਪਰਾਲੇ ਨਾਲ ਪੁਲਿਸ ਤੇ ਪਬਲਿਕ ਵਿਚ ਸਹਿਯੋਗ ਵਧੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਪੁਲਸ ਲਾਈਨ ਵਿੱਚ ਕੀਤਾ ਉਹਨਾਂ ਦੇ ਪਟਿਆਲਾ ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੂੰ police ਜਵਾਨਾਂ ਨੇ ਸਲਾਮੀ ਦੀ ਦਿੱਤੀ ਦਿੱਤੀ ਗਈ।
ਪਟਿਆਲਾ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ 32 ਕਰੋੜ 40 ਲੱਖ ਦੀ ਜਬਤ ਕੀਤੀ ਪਰੋਪਰਟੀ ਪਰ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੀ ਜਾ ਰਹੀ ਹੈ ਸਟੇਜ ਤੋਂ ਸੰਬੋਧਨ ਕਰਦਿਆਂ ਪੰਜਾਬ ਦੇ ਆਈ ਪੀ ਐੱਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਕਿਹਾ ਕਿ ਉਪ-ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਸੂਬੇ ਦੀ ਅਮਨ ਤੇ ਸ਼ਾਂਤੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਸੂਬੇ ਦੇ ਨਾਲ-ਨਾਲ ਹੱਦਾਂ ਤੇ ਹੋ ਰਹੀ ਹਰਕਤ ਦੀ ਵੀ ਜਾਣਕਾਰੀ ਰੱਖ ਰਹੇ ਹਨ ਮੰਤਰੀ ਸੁਖਜਿੰਦਰ ਰੰਧਾਵਾ ਨੇ ਆਪਣੇ ਭਾਸ਼ਨ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਪੁਲਿਸ ਜੁੰਮੇਵਾਰੀ ਤਨਦੇਹੀ ਨਾਲ ਆਪਣਾ ਕੰਮ ਕਰ ਰਹੀ ਹੈ ਅਤੇ ਅੱਤਵਾਦ ਦੇ ਦੌਰਾਨ ਸਤਾਰਾਂ ਸੌ ਦੇ ਕਰੀਬ police ਜਵਾਨਾਂ ਨੇ ਸ਼ਹੀਦੀ ਦੇ ਕੇ ਅਮਨ ਸ਼ਾਂਤੀ ਲਈ ਆਪਣੀ ਕੁਰਬਾਨੀ ਦਿੱਤੀ ਸੀ।
ਉਹਨਾਂ ਡੀਜੀਪੀ ਨੂੰ ਕਿਹਾ ਕਿ 29 ਸੌ ਦੇ ਕਰੀਬ ਪੈਂਡਿੰਗ ਪਈਆਂ ਦਰਖ਼ਾਸਤਾਂ ਨੂੰ ਜਲਦੀ ਤੋਂ ਜਲਦੀ ਨਿਪਟਾਰੇ ਵਜੋਂ ਖਤਮ ਕਰਨ ਅਤੇ ਪੁਲਸ ਵਿਭਾਗ ਪੰਜ ਦਿਨਾਂ ਵਿੱਚ ਦਰਖਾਸਤ ਦਾ ਨਿਪਟਾਰਾ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਨੂੰ ਸਖਤੀ ਨਾਲ ਰੋਕਿਆ ਹੈ ਅਤੇ ਪੁਲਸ ਪਰਚੇ ਵੀ ਦਰਜ ਕੀਤੇ ਗਏ ਹਨ i ਗੈਗਸਟਰ ਬਾਰੇ ਮੰਤਰੀ ਨੇ ਕਿਹਾ ਕਿ ਇਹ ਸਮਾਜਕ ਗੁੰਡੇ ਹਨ ਅਤੇ ਇਹ ਕੈਂਸਰ ਦੀ ਬੀਮਾਰੀ ਵਾਗੂੰ ਸਾਡੇ ਸਮਾਜ ਲਈ ਵੱਡਾ ਕਲੰਕ ਹਨ ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਵਿੱਚ ਜ਼ਬਤ ਕੀਤੇ ਗਏ ਵਾਹਨਾਂ ਦੀਆਂ ਚਾਬੀਆਂ ਉਹਨਾਂ ਦੇ ਮਾਲਕਾਂ ਨੂੰ ਸੌਂਪੀਆਂ।