ਜਗਦੀਸ਼ ਥਿੰਦ
ਗੁਰੂ ਹਰਸਹਾਏ/ਫਿਰੋਜ਼ਪੁਰ 24 ਨਵੰਬਰ 2021,
ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਕੱਲ 25 ਨਵੰਬਰ ਨੂੰ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਵਿਖੇ ਪ੍ਰਬੰਧਕੀ ਕੰਪਲੈਕਸ ਦਾ ਨੀਂਹ ਪੱਥਰ ਰੱਖਣਗੇ ਅਤੇ ਗੋਲੂ ਕਾ ਮੋਡ਼ ਤੋਂ ਫਰੀਦਕੋਟ ਤੱਕ ਬਣੀ ਸੜਕ ਦੀ ਸ਼ੁਰੂਆਤ 'ਤੇ ਬਣੇ ਗੇਟ ਦਾ ਉਦਘਾਟਨ ਕਰਨਗੇ ।
ਵਿਧਾਇਕ ਗੁਰੂਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਸੰਬੰਧੀ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਕੱਲ੍ਹ ਨੂੰ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ ਵੱਖ- ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ ਨਾਲ ਪੂਰੇ ਹੋ ਗਏ ਕੰਮਾਂ ਦਾ ਉਦਘਾਟਨ ਕਰਨਗੇ ।
ਉਹਨਾਂ ਦੱਸਿਆ ਕਿ
ਸੀ.ਆਰ.ਐੱਫ-2018-19 ਸਕੀਮ ਤਹਿਤ ਫਰੀਦਕੋਟ-ਸਾਦਿਕ-ਦੀਪ ਸਿੰਘ ਵਾਲਾ ਗੁਰੂਹਰਸਹਾਏ-ਗੋਲੂਕਾ ਸੜਕ ਨੂੰ ਚਹੁੰ-ਮਾਰਗੀ ਕਰਨ ਅਤੇ ਸਵਾਗਤੀ ਗੇਟ ਦਾ ਉਦਘਾਟਨ ਕਰਨਗੇ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਗੁਰੂਹਰਸਹਾਏ ਅਤੇ ਰੇਲਵੇ ਸਕਾਈ ਵਾਕ ਬ੍ਰਿਜ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਵਿਧਾਇਕ ਗੁਰੂਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਗੁਰੂਹਰਸਹਾਏ ਦੀ ਨਵੀਂ ਇਮਾਰਤ ਬਣਨ ਤੇ ਲਗਭਗ 8 ਕਰੋੜ ਅਤੇ ਰੇਲਵੇ ਸਕਾਈ ਵਾਕ ਬ੍ਰਿਜ ਤੇ ਲਗਭਗ 6 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫਰੀਦਕੋਟ-ਸਾਦਿਕ-ਦੀਪ ਸਿੰਘ ਵਾਲਾ ਗੁਰੂਹਰਸਹਾਏ-ਗੋਲੂਕਾ ਸੜਕ ਨੂੰ ਚਹੁੰ-ਮਾਰਗੀ ਕਰਨ ਅਤੇ ਸਵਾਗਤੀ ਗੇਟ ਦਾ ਉਦਘਾਟਨ ਕੀਤਾ ਜਾਣਾ ਹੈ ਉਸ ਤੇ 18 ਕਰੋੜ ਦੀ ਰਾਸ਼ੀ ਖਰਚ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਲੋਕ ਹਿੱਤ ਵਿੱਚ ਕਈ ਤਰ੍ਹਾਂ ਤੇ ਨਵੇਂ ਫੈਸਲੇ ਲਏ ਗਏ ਹਨ ਜਿਸ ਦਾ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਲਾਭ ਮਿਲੇਗਾ।