← ਪਿਛੇ ਪਰਤੋ
ਬੇਅਦਬੀ ਮਾਮਲਾ : ਐਸ ਆਈ ਟੀ ਨੇ ਡੇਰਾ ਸਿਰਸਾ ਦੇ ਦੋ ਪ੍ਰਮੁੱਖ ਅਹੁਦੇਦਾਰਾਂ ਨੁੰ ਪੁੱਛ ਗਿੱਛ ਲਈ ਸੱਦਿਆ ਚੰਡੀਗੜ੍ਹ, 24 ਨਵੰਬਰ, 2021: ਪੰਜਾਬਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਵੱਲੋਂ ਬੇਅਦਬੀ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਤੋਂ ਪੁੱਛ ਗਿੱਛ ਕਰਨ ਤੋ਼ ਦੋ ਹਫਤੇ ਬਾਅਦ ਐਸ ਆਈ ਟੀ ਨੇ ਡੇਰੇ ਦੀ ਪ੍ਰਸ਼ਾਸਕੀ ਵਿੰਗ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੇ ਵਾਈਸ ਚੇਅਰਪਰਸਨ ਪੀ ਆਰ ਨੈਨ ਨੂੰ 26 ਨਵੰਬਰ ਨੂੰ ਪੁੱਛ ਗਿੱਛ ਲਈ ਸੱਦਿਆ ਹੈ। ਵਿਪਾਸਨਾ ਤੇ ਨੈਨ ਨੁੰ ਐਸ ਆਈ ਟੀ ਦੇ ਚੇਅਰਮੈਨ ਆਈ ਜੀ ਸੁਰਿੰਦਰਪਾਲ ਸਿੰਘ ਪਰਮਾਰ ਕੋਲ 26 ਨਵੰਬਰ ਨੂੰ ਸਵੇਰੇ 9 ਵਜੇ ਲੁਧਿਆਣਾ ਰੇਂਜ ਦਫਤਰ ਵਿਚ ਪੇਸ਼ ਹੋਣ ਵਾਸਤੇ ਕਿਹਾ ਗਿਆ ਹੈ। ਉਹਨਾਂ ਨੁੰ 2 ਜੂਨ, 2015 ਨੂੰ ਬਾਜਾਖਾਨਾ ਵਿਖੇ ਦਰਜ ਹੋਈ ਐਫ ਆਈ ਆਰ ਦੇ ਸੰਬੰਧ ਵਿਚ ਤਲਬ ਕੀਤਾ ਗਿਆ ਹੈ। ਇਹ ਐਫ ਆਈ ਆਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਦੇ ਸਬੰਧ ਵਿਚ ਦਰਜਕੀਤੀ ਗਈਸੀ। ਪੁਲਿਸ ਨੇ ਡੇਰਾ ਸਿਰਸਾ ਦੇ ਇਹਨਾਂ ਦੋ ਪ੍ਰਮੁੱਖ ਅਹੁਦੇਦਾਰਾਂ ਨੁੰ ਧਾਰਾ 160 ਤਹਿਤ ਸੰਮਤ ਜਾਰੀ ਕੀਤੇ ਹਨ। ਐਸਆਈ ਟੀ ਨੇ 8 ਨਵੰਬਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ 114 ਸਵਾਲ ਪੁੱਛੇ ਸਨ। ਇਸ ਮਗਰੋਂ ਐਸ ਆਈ ਟੀ ਨੇ 12 ਨਵੰਬਰ ਨੁੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ 65 ਸਫਿਆਂ ਦੀ ਸਟੇਟਸ ਰਿਪੋਰਟ ਦਾਇਰ ਕੀਤੀ ਸੀ।
Total Responses : 936