ਜਾਣੋ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਅੱਜ ਹੀ ਕਿਉਂ ਜਾਰੀ ਹੋਇਆ ?
ਚੰਡੀਗੜ੍ਹ, 24 ਨਵੰਬਰ, 2021: ਪਟਿਆਲਾ ਦੇ ਐਮ ਪੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੁੰ ਹਰੀਸ਼ ਚੌਧਰੀ ਵੱਲੋਂ ਅੱਜ 24 ਨਵੰਬਰ ਨੂੰ ਹੀ ਕਾਰਣ ਦੱਸੋ ਨੋਟਿਸ ਕਿਉਂ ਜਾਰੀ ਕੀਤਾ ਗਿਆ?
ਇਸ ਬਾਰੇ ਸਿਆਸੀ ਹਲਕੇ ਹੈਰਾਨ ਹਨ ਪਰ ਇਸ ਪਿੱਛੇ ਇਕ ਵੱਡਾ ਕਾਰਨ ਪਟਿਆਲਾ ਵਿਚ ਵਾਪਰ ਰਿਹਾ ਵੱਡਾ ਸਿਆਸੀ ਘਟਨਾਕ੍ਰਮ ਹੈ। ਅਸਲ ਵਿਚ 25 ਨਵੰਬਰ ਦੀ ਨੂੰ ਪ੍ਰਨੀਤ ਕੌਰ ਦੇ ਖਾਸਮ ਖਾਸ ਮੰਨੇ ਜਾਂਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਨਗਰ ਨਿਗਮ ਦਾ ਜਨਰਲ ਇਜਲਾਸ ਸੱਦਿਆ ਹੈ। ਇਹ ਇਜਲਾਸ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਉਹਨਾਂ ਵਿਚ ਬੇਵਿਸਾਹੀ ਦਾ ਨੋਟਿਸ ਦੇਣ ਤੋਂ ਬਾਅਦ ਸੱਦਿਆ ਗਿਆ ਹੈ।
ਖਤਰਾ ਇਹ ਹੈ ਕਿ ਕਿਤੇ ਕੁਝ ਮਹਾਰਾਣੀ ਦੇ ਸਮਰਥਕ ਕੁਝ ਕਾਂਗਰਸੀ ਕੌਂਸਲਰ ਪਾਰਟੀ ਤੋਂ ਬਾਗੀ ਹੋ ਕੇ ਬਿੱਟੂ ਦਾ ਸਾਥ ਨਾ ਦੇਣ . ਪਰ ਹਾਈ ਕਮਾਂਡ ਵੱਲੋਂ ਅੱਜ ਪ੍ਰਨੀਤ ਕੌਰ ਨੁੰ ਨੋਟਿਸ ਜਾਰੀ ਕਰ ਕੇ ਉਹਨਾਂ ’ਤੇ ਬਿੱਟੂ ਦੀ ਹਮਾਇਤ ਨਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਮਹਾਰਾਣੀ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ