ਭਾਰਤੀ ਫ਼ੌਜ ਦੇ ਸਾਬਕਾ ਸੈਨਿਕਾਂ ਤੇ ਜਵਾਨਾਂ ਕੀਤੀ ਸਾਈਕਲ ਰੈਲੀ
ਜੀ ਐਸ ਪੰਨੂ
ਪਟਿਆਲਾ, 24 ਨਵੰਬਰ,2021 - 1971 ਦੀ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੇ 50 ਸਾਲ ਪੂਰੇ ਹੋਣ 'ਤੇ ਮਨਾਏ ਜਾ ਰਹੇ ਜ਼ਸਨਾਂ ਤਹਿਤ ਅੱਜ ਏਰਾਵਤ ਡਵੀਜ਼ਨ ਵੱਲੋਂ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਏਅਰਾਵਤ ਡਿਵੀਜ਼ਨ ਦੇ ਜਨਰਲ ਅਫ਼ਸਰ ਕਮਾਂਡਿੰਗ ਮੇਜਰ ਜਨਰਲ ਮੋਹਿਤ ਮਲਹੋਤਰਾ ਨੇ ਸਾਈਕਲ ਰੈਲੀ ਨੂੰ ਨਾਭਾ ਤੋਂ ਹਰੀ ਝੰਡੀ ਦੇਕੇ ਰਵਾਨਾ ਕੀਤਾ।
ਭਾਰਤੀ ਫ਼ੌਜ ਦੇ ਇੱਕ ਬੁਲਾਰੇ ਨੇ ਦੱਸਿਆ ਕਿ 1971 ਦੀ ਭਾਰਤ-ਪਾਕਿ ਜੰਗ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੀ ਸ਼ਾਨਦਾਰ ਜਿੱਤ ਦੀ 50 ਸਾਲਾ ਯਾਦ ਵਿੱਚ, ਸਾਲ 2020-21 'ਸਵਰਨਿਮ ਵਿਜੇ ਵਰਸ਼' ਵਜੋਂ 16 ਦਸੰਬਰ 2020 ਤੋਂ 16 ਦਸੰਬਰ 2021 ਤੱਕ ਮਨਾਇਆ ਜਾ ਰਿਹਾ ਹੈ, ਜਿਸ ਦੀ ਲੜੀ ਤਹਿਤ ਅੱਜ ਕਰਵਾਈ ਸਾਈਕਲ ਰੈਲੀ 'ਚ 50 ਸਾਬਕਾ ਸੈਨਿਕਾਂ ਤੇ ਜਵਾਨਾਂ ਨੇ ਨਾਭਾ ਤੋਂ ਪਟਿਆਲਾ ਛਾਉਣੀ ਤੱਕ 30 ਕਿਲੋਮੀਟਰ ਦੀ ਰੈਲੀ 'ਚ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਬੁਲਾਰੇ ਨੇ ਦੱਸਿਆ ਕਿ 'ਸਵਰਨਿਮ ਵਿਜੇ ਵਰਸ਼' ਮਨਾਉਂਦੇ ਹੋਏ ਇਸ ਜੰਗੀ ਜਿੱਤ ਦੀ ਮਸ਼ਾਲ ਨੂੰ 1971 ਦੀ ਜੰਗ ਦੇ ਪਰਮਵੀਰ ਚੱਕਰ (ਪੀਵੀਸੀ) ਅਤੇ ਮਹਾਂਵੀਰ ਚੱਕਰ (ਐਮਵੀਸੀ) ਪੁਰਸਕਾਰ ਜੇਤੂ ਸੈਨਿਕਾਂ ਦੇ ਪਿੰਡਾਂ ਸਮੇਤ ਦੇਸ਼ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਇਸ ਦੇ ਰਸਤੇ 'ਚ ਆਉਣ ਵਾਲੇ 1971 ਦੀ ਭਾਰਤ-ਪਾਕਿ ਜੰਗ ਦੇ ਸਾਬਕਾ ਫੌਜੀਆਂ ਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਚਾਰੇ ਮਸ਼ਾਲਾਂ ਵਿੱਚੋਂ ਇੱਕ ਜਿੱਤ ਦੀ ਮਸ਼ਾਲ, ਦਿੱਲੀ ਵਾਪਸ ਪਰਤਦੇ ਹੋਏ, ਅੱਜ ਪਟਿਆਲਾ ਪਹੁੰਚੀ ਹੈ ਅਤੇ 29 ਨਵੰਬਰ 2021 ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਲਈ ਰਵਾਨਾ ਹੋਵੇਗੀ