ਬੱਚਿਆਂ ਵਿਚ ਸਾਇੰਸ ਰੁੱਚੀ ਹੋਣਾ ਅੱਜ ਦੇ ਸਮੇਂ ਦੇ ਲੋੜ: ਇੰਜ ਸੁੱਚਾ ਸਿੰਘ ਮਾਨ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 25 ਨਵੰਬਰ 2021 - ਪੰਜਾਬ ਦੇ ਸਿੱਖਿਆ ਸਕੱਤਰ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਸਰਦਾਰ ਜਰਨੈਲ ਸਿੰਘ ਦੀ ਅਗਵਾਈ ਵਿੱਚ ਬਲਾਕ ਪੱਧਰੀ ਸਾਇੰਸ ਮੇਲਾ 9ਵੀ ਅਤੇ 10 ਵੀ ਕਲਾਸ ਦੇ ਵਿਦਿਆਰਥੀਆਂ ਦਾ ਬਲਾਕ ਮੁਕੰਦਪੁਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ
ਅਮਰਜੀਤ ਖਟਕੜ ਪ੍ਰਿੰਸੀਪਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਮੇਲੇ ਵਿੱਚ ਬਲਾਕ ਮੁਕੰਦਪੁਰ ਦੇ ਸਾਰੇ ਹਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਬਚਿਆ ਵਲੋ ਨਵੇਂ ਨਵੇਂ ਸਾਇੰਸ ਮਾਡਲ ਤਿਆਰ ਕਰਕੇ ਲਿਆਂਦੇ ਗਏ ਅਤੇ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤੇ ਗਏ।ਮਾਡਲਾਂ ਦੇ ਜੱਜ ਦੇ ਭੂਮਿਕਾ ਬਲਜਿੰਦਰ ਸਿੰਘ ਅਤੇ ਕੁਲਵੀਰ ਸਿੰਘ ਨੇ ਨਿਭਾਈ। ਸਾਇੰਸ ਮੇਲੇ ਦਾ ਉਦਘਾਟਨ ਸਰਦਾਰ ਇੰਜ, ਸੁੱਚਾ ਸਿੰਘ ਮਾਨ ਫੀਜ਼ੀ ਵਾਲੇ ਜੋ ਕਿ ਕੈਨੇਡਾ ਵਿੱਚ ਬਤੌਰ ਇੰਜਨੀਅਰ ਕੰਮ ਕਰਦੇ ਹਨ, ਨੇ ਕੀਤਾ ।
ਉਨ੍ਹਾਂ ਨੇ ਸਾਰੇ ਮਾਡਲਾਂ ਦਾ ਅਧਿਐਨ ਕੀਤਾ ਅਤੇ ਬੱਚਿਆਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ ਕਿਹਾ ਅੱਜ ਦੇ ਇਸ ਕੰਪੀਟੀਸ਼ਨ ਵਿੱਚ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਿਦਿਆਰਥੀਆਂ ਚੈਰੀ ਵਰਸ਼ਿਕਾ ਨੇ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਖਾਨਖਾਨਾ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬਿਲਗਾਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਕੁਲਦੀਪ ਸਿੰਘ ਰਾਣਾ, ਭੁਪਿੰਦਰ ਸਿੰਘ ,ਕਿਸ਼ਨ ਚੰਦ,ਦਵਿੰਦਰ ਕੌਰ, ਮੀਨਾਕਸ਼ੀ ਬਲਵਿੰਦਰ ਸਿੰਘ ਬੀ ਐੱਮ ,ਸੁਖਵਿੰਦਰ ਸਿੰਘ ਬੀ ਐਨ ਓ, ਕੁਲਬੀਰ ਸਿੰਘ ਲੜੋਆ,ਤਲਵਿੰਦਰ ਸਿੰਘ ,ਸੁਖਵਿੰਦਰ ਕੌਰ , ਕਸ਼ਮੀਰ ਸਿੰਘ, ਰਾਮ ਲੁਭਾਇਆ ਕਲਸੀ ਤਰਸੇਮ ਲਾਲ, ਪ੍ਰਵੀਨ ਕੌਰ, ਵਿਜੇ ਕੁਮਾਰ ,ਰਮਨਦੀਪ, ਬੁੱਧ ਦਾਸ ਗੁਰਸ਼ਰਨ ਕੌਰ, ਸੰਤੋਸ਼ ਕੌਰ ਨੀਰੂ ਸ਼ਰਮਾ ਮਨਦੀਪ ਸਿੰਘ, ਨਿਰਮਲ ਰਾਮ ,ਸਤਵੀਰ ਸਿੰਘ ਆਦਿ ਹਾਜ਼ਰ ਸਨ