ਅਮਨਦੀਪ ਕੌਰ ਖ਼ਾਰਾ ਜ਼ਿਲ੍ਹਾ ਜੁਆਇੰਟ ਸਕੱਤਰ ਅਤੇ ਗੁਰਵਿੰਦਰ ਕੌਰ ਖ਼ਾਰਾ ਆਪ ਬਲਾਕ ਪ੍ਰਧਾਨ ਨਿਯੁਕਤ
ਬਾਬੂਸ਼ਾਹੀ ਨੈੱਟਵਰਕ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ 25 ਨਵੰਬਰ 2021:
ਆਮ ਆਦਮੀ ਪਾਰਟੀ ਫ਼ਰੀਦਕੋਟ ਮਹਿਲਾ ਵਿੰਗ ਨੇ ਆਪਣੇ ਸੰਸਥਾਪਕ ਢਾਂਚੇ ਦਾ ਐਲਾਨ ਕਰਦੇ ਹੋਏ ਅਮਨਦੀਪ ਕੌਰ ਖ਼ਾਰਾ ਨੂੰ ਜ਼ਿਲ੍ਹਾ ਜੋਆਇੰਟ ਸਕੱਤਰ ਅਤੇ ਗੁਰਵਿੰਦਰ ਕੌਰ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦਾ ਐਲਾਨ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੌਰ ਢਿੱਲੋਂ , ਗੁਰਪ੍ਰੀਤ ਕੌਰ ਸੰਧਵਾ ਅਤੇ ਪਰਮਜੀਤ ਕੌਰ ਸੰਧਵਾਂ ਨੇ ਕੀਤਾ ਹੈ। ਅਮਨਦੀਪ ਕੌਰ ਅਤੇ ਗੁਰਵਿੰਦਰ ਕੌਰ ਪਾਰਟੀ ਦੀਆਂ ਪੁਰਾਣੀਆਂ ਅਤੇ ਮਿਹਨਤੀ ਵਰਕਰਾਂ ਹਨ। ਅਤੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੀਆਂ ਹਨ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੋਨੀ ਖ਼ਾਰਾ, ਹੈਪੀ ਖ਼ਾਰਾ , ਕਰਮਜੀਤ ਭੋਲਾ ਅਤੇ ਜਸਪਾਲ ਸਿੰਘ ਪੀ .ਏ,ਗੁਰਪ੍ਰਾਪ ਸਿੰਘ ਆਦਿ ਹਾਜ਼ਰ ਸਨ।
Attachments area