ਮਾਉਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਲਈ ਮਿੱਟੀ ਦੀਆਂ ਵਸਤਾਂ ਬਣਾਉਣ ਦੀ ਵਰਕਸ਼ਾਪ
ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 25 ਨਵੰਬਰ 2021- ਫ਼ਰੀਦਕੋਟ ਦੇ ਨਾਮਵਰ ਵਿਦਿਅਕ ਸੰਸਥਾ ਮਾਉਂਟ ਲਿਟਰਾ ਜ਼ੀ ਸਕੂਲ ਛੇਵੀੰ ਜਮਾਤ ਵਿਦਿਆਰਥੀਆਂ ਨੂੰ ਮਿੱਟੀ ਦੀਆਂ ਬਣੀਆਂ ਵਸਤਾਂ ਜਿਵੇਂ ਕਿ ਬਰਤਨ, ਖਿਡੌਣੇ ਆਦਿ ਬਣਾਉਣ ਬਾਰੇ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਭ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ, ਪ੍ਰਿੰਸੀਪਲ ਡਾ. ਯੂ.ਆਰ. ਵਸ਼ਿਸ਼ਥਾ ਨੇ ਦੱਸਿਆ ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿੱਟੀ ਦੀਆਂ ਵਸਤਾਂ ਬਣਾਉਣ ਦੀ ਵਿਧੀ ਅਤੇ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਿਆਰ ਕੋਲ ਬੈਠ ਕੇ ਮਿੱਟੀ ਦੀਆਂ ਵਸਤਾਂ ਬਣਾਕੇ ਓਹਨਾਂ ਉੱਪਰ ਚਿੱਤਰਕਾਰੀ ਵੀ ਕੀਤੀ ਗਈ ਇਸ ਵਿੱਚ ਵਿਦਿਆਰਥੀ ਨੇ ਖ਼ੂਬ ਆਨੰਦ ਮਾਣਿਆ । ਸ਼੍ਰੀ ਗੁਲਾਟੀ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਚੰਗੀ ਜੀਵਨ ਜਾਂਚ ਸਿਖਾਉਣਾ ਅਤੇ ਸਰਵਪੱਖੀ ਸਖਸ਼ੀਅਤ ਦਾ ਵਿਕਾਸ ਕਰਨਾ ਮਾਉੰਟ ਲਿਟਰਾ ਜ਼ੀ ਸਕੂਲ ਦਾ ਮੁੱਖ ਉਦੇਸ਼ ਹੈ I