ਪੰਜਾਬ ਦਾ ਜੀ.ਐਸ.ਟੀ.ਕੁਲੈਕਸ਼ਨ 'ਚ ਪਿੱਛੇ ਰਹਿਣਾ ਚਿੰਤਾਜਨਕ ਵਿਸ਼ਾ- ਨਿਰਮਲ ਦੋਸਤ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 25, ਨਵੰਬਰ, 2021- ਜੀ.ਐਸ.ਟੀ.ਵਿਭਾਗ ਮੁੱਖ ਮੰਤਰੀ ਕੋਲ ਹੁੰਦਾ ਹੈ। ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰੰਘ ਮੁੱਖ ਮੰਤਰੀ ਸਨ ਉਸ ਸਮੇਂ ਇਹ ਵਿਭਾਗ ਉਨ੍ਹਾਂ ਕੋਲ ਰਿਹਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਇਹ ਵਿਭਾਗ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ.ਐਸ.ਟੀ.ਵਿਭਾਗ ਦੇ ਇੰਚਾਰਜ ਰਹੇ ਹਨ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੁੱਖ ਮੰਤਰੀ ਦੀ ਕੁਰਸੀ ਖੁੱਸ ਗਈ ਤਾਂ ਉਨਾਂ ਦੀ ਜਗ੍ਹਾ 'ਤੇ ਮੁੱਖ ਮੰਤਰੀ ਦੀ ਬਣੇ ਚਰਨਜੀਤ ਸਿੰਘ ਚੰਨੀ ਨੇ ਜੀ.ਐਸ.ਟੀ.ਅਤੇ ਐਕਸਾਈਜ਼ ਨੂੰ ਵੱਖ ਕਰਦਿਆਂ ਜੀ.ਐਸ ਟੀ.ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦੇ ਦਿੱਤਾ ਅਤੇ ਐਕਸਾਈਜ਼ ਨੂੰ ਆਪਣੇ ਕੋਲ ਰੱਖਿਆ । ਇਸ ਦੇ ਬਾਵਜੂਦ ਪੰਜਾਬ ਦੇ ਰੈਵੇਨਿਊ 'ਚ ਕੋਈ ਗ੍ਰੋਥ ਨਹੀਂ। ਜਿਸ ਕਾਰਨ ਇਹ ਆਪਣੇ ਆਪ ਵਿੱਚ ਸਰਕਾਰ ਅਤੇ ਅਫਸਰਾਂ ਨੂੰ ਸ਼ੱਕ ਦੇ ਘੇਰੇ 'ਚ ਲਿਆ ਕੇ ਖੜ੍ਹਾ ਕਰਦਾ ਹੈ।
ਕਿਸਾਨ ਯੂਥ ਆਰੲਗੇਈਜੇਸ਼ਨ ਆਫ ਇੰਡੀਆ ਕੇ.ਵਾਈ.ਓ.ਆਈ) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਜੀ.ਐਸ.ਟੀ.ਵਿਭਾਗ ਦੇ ਅਫਸਰਾਂ ਨੂੰ ਧੜਾਧੜ ਪ੍ਰਮੋਸ਼ਨ ਦੇਣ 'ਚ ਜੁਟ ਗਈ ਹੈ,ਜਦਕਿ ਰੈਵੇਨਿਊ ਇਕੱਤਰ ਕਰਨ ਦੇ ਮਾਮਲੇ 'ਚ ਜ਼ਿਆਦਾਤਰ ਅਫਸਰਾਂ ਨੇ ਪੰਜਾਬ ਨੂੰ ਹਰਿਆਾਣਾ,ਦਿੱਲੀ ਅਤੇ ਰਾਜਸਥਾਨ ਤੋਂ ਕੋਹਾਂ ਪਿੱਛੇ ਕਰ ਕੇ ਇਕ ਕੋਨੇ 'ਚ ਬਿਠਾ ਦਿੱਤਾ ਹੈ। ਸਰਕਾਰੀ ਅੰਕੜਿਆਂ ਅਤੇ ਅਖ਼ਬਾਰੀ ਰਿਪੋਰਟਾਂ ਮੁਤਾਬਿਕ ਸਾਲ 2011 ਵਿੱਚ ਪੰਜਾਬ ਹਰਿਆਣਾ ਤੋਂ ਵੈਟ ਕੁਲੈਕਸ਼ਨ ਕਰਨ ਦੇ ਮਾਮਲੇ 'ਚ ਅੱਗੇ ਸੀ। ਦਹਾਕੇ ਬਾਅਦ ਰੈਵੇਨਿਊ ਉਗਰਾਹੁਣ ਦੇ ਮਾਮਲੇ 'ਚ ਹਰਿਆਣਾ ਪੰਜਾਬ ਨਾਲੋਂ ਕਾਫੀ ਅੱਗੇ ਲੰਘ ਗਿਆ ਹੈ। ਸਾਲ 2020-21ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਨੇ ਕੁੱਲ 53,443 ਕਰੋੜ ਰੁਪਏ ਦਾ ਜੀ.ਐਸ.ਟੀ. ਇਕੱਠਾ ਕੀਤਾ,ਪਰ ਪੰਜਾਬ ਸਿਰਫ 12,231 ਕਰੋੜ ਹੀ ਇਕੱਠਾ ਕਰ ਸਕਿਆ