ਮੁਕੰਦਪੁਰ ਸਕੂਲ ਦੀ ਵਿਦਿਆਰਥਣ ਮੰਨਤ ਪੰਜਾਬ ਪੱਧਰ ਤੇ ਸਨਮਾਨਤ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 25 ਨਵੰਬਰ 2021 - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਟ ਸਕੂਲ ਮੁਕੰਦਪੁਰ ਦੀ ਵਿਦਿਆਰਥਣ ਮੰਨਤ ਪੁੱਤਰੀ ਸ਼੍ਰੀ ਹੀਰਾ ਲਾਲ ਕਲਾਸ ਛੇਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ 400 ਸਾਲਾ ਸਮਾਗਮਾਂ ਸਬੰਧੀ ਪਹਿਲਾਂ ਜ਼ਿਲ੍ਹੇ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਹੁਣ ਪੰਜਾਬ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਦੇ ਇਸ ਪ੍ਰਾਪਤੀ ਤੇ ਰਾਜ ਪੱਧਰੀ ਸਮਾਗਮ ਵਿਚ ਸਰਦਾਰ ਪਰਗਟ ਸਿੰਘ ਸਿੱਖਿਆ ਮੰਤਰੀ ਪੰਜਾਬ ਨੇ ਚੰਡੀਗੜ੍ਹ ਵਿਖੇ ਸਨਮਾਨਿਤ ਕੀਤਾ।
ਉਸ ਨੂੰ ਇਨਾਮ ਵਜੋਂ ਏਕ ਸਨਮਾਨ ਚਿੰਨ ਪੰਜਾਬ ਸਰਕਾਰ ਵਲੋ ਇਕ ਸਰਟੀਫਕੇਟ ਅਤੇ ਟੈਬ ਦਿੱਤਾ ਗਿਆ। ਮਨਤ ਦੀ ਇਸ ਪ੍ਰਾਪਤੀ ਤੇ ਸਮੂਹ ਸਕੂਲ ਸਟਾਫ ਅਤੇ ਪ੍ਰਾਇਮਰੀ ਸਕੂਲ ਮੁਕੰਦਪੁਰ ਸਟਾਫ ਵਲੋ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਸ੍ਰੀ ਅਮਰਦੀਪ ਖਟਕੜ ਮੰਨਤ ਦੇ ਪਿਤਾ ਸ੍ਰੀ ਹੀਰਾ ਲਾਲ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ ਅਤੇ ਪਰਿਵਾਰ ਨੂੰ ਵਧਾਈ ਦਿੱਤੀ ।ਇਸ ਸਮੇਂ ਦਵਿੰਦਰ ਕੌਰ, ਪ੍ਰਵੀਨ ਕੌਰ, ਮਿਨਾਕਸ਼ੀ ਕਸ਼ਮੀਰ ਸਿੰਘ ਰਾਮ ਲੁਭਾਇਆ ਕਲਸੀ ਲਹਿੰਬਰ ਸਿੰਘ ,ਕਿਸ਼ਨ ਚੰਦ ,ਬੁੱਧ ਦਾਸ, ਸਤਬੀਰ ਸਿੰਘ, ਸੰਤੋਸ਼ ਕੌਰ, ਗੁਰਸ਼ਰਨ, ਇੰਦਰਪਾਲ ਸਿੰਘ, ਮਨਦੀਪ ਸਿੰਘ, ਸਤਿੰਦਰ ਸੋਢੀ, ਰਮਨਦੀਪ ,ਹਰਪ੍ਰੀਤ ਕੌਰ, ਨੀਰੂ ਸ਼ਰਮਾ, ਤਰਸੇਮ ਲਾਲ ,ਰਨ ਬਹਾਦਰ,ਗੁਰਦੀਪ ਸਿੰਘ ਆਦਿ ਸ਼ਾਮਿਲ ਸਨ।