ਐਨ.ਐਚ.ਐਮ. ਕਰਮਚਾਰੀਆਂ ਦੁਆਰਾ ਪੰਜਾਬ ਸਰਕਾਰ ਵਿਰੁੱਧ ਖਰੜ ਰੈਲੀ ਲਈ ਲਾਮਬੰਦੀ ਸ਼ੁਰੂ
ਬਾਬੂਸ਼ਾਹੀ ਨੈੱਟਵਰਕ
ਮਾਨਸਾ, 25 ਨਵੰਬਰ 2021- ਐਨ.ਐਚ.ਐਮ ਇੰਪਲਾਇਜ ਯੂਨੀਅਨ ਮਾਨਸਾ ਵੱਲੋਂ ਐਨ.ਐਚ.ਐਮ. ਕਰਮਚਾਰੀਆਂ ਦੁਆਰਾ ਮਿਤੀ 30-11-2021 ਨੂੰ ਪੰਜਾਬ ਸਰਕਾਰ ਵਿਰੁੱਧ ਖਰੜ ਵਿਖੇ ਰੋਸ ਰੈਲੀ ਲਈ ਜਿਲਾ ਭਰ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ,ਇਸ ਰੈਲੀ ਵਿੱਚ ਭਾਗ ਲੈਣ ਲਈ ਪੂਰੇ ਜਿਲੇ ਦੇ ਐਨ.ਐਚ.ਐਮ ਕਰਮਚਾਰੀਆਂ ਵਿੱਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ,ਇਸ ਸਬੰਧੀ ਜਿਲਾ ਮਾਨਸਾ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਕੰਮ ਕਰਦੇ ਐਨ.ਐਚ.ਐਮ ਕਰਮਚਾਰੀਆਂ ਨੇ ਰੋਸ ਧਰਨਿਆਂ ਤੇ ਬੈਠ ਕੇ ਰੋਸ ਰੈਲੀ ਸਬੰਧੀ ਤਿਆਰੀਆਂ ਦੀ ਯੋਜਨਾ ਬਣਾਈ ਤਾਂ ਕਿ ਰੋਸ ਰੈਲੀ ਵਿੱਚ ਵੱਧ ਚੜ ਕੇ ਭਾਗ ਲੈ ਕੇ ਪੰਜਾਬ ਸਰਕਾਰ ਦੇ ਫੋਕੇ ਐਲਾਨਾਂ ਦੀ ਪੋਲ ਖੋਲੀ ਜਾ ਸਕੇ। ਇਸ ਮੌਕੇ ਕਰਮਵੀਰ ਕੌਰ ਸੀਨੀਅਰ ਆਗੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਾਰ ਵਾਰ ਮੀਟਿੰਗਾਂ ਕਰਨ ਦੀ ਬਜਾਏ ਐਨ.ਐਚ.ਐਮ. ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਪੱਤਰ ਜਾਰੀ ਕਰੇ ਤਾਂ ਜੋਂ ਕਰਮਚਾਰੀ ਆਪਣੇ ਕਾਰਜਕੁਸ਼ਲਤਾ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਸਕਣ।
ਇਸ ਮੌਕੇ ਡਾ.ਵਿਸ਼ਵਜੀਤ ਸਿੰਘ ਸੂਬਾ ਆਗੂ ਨੇ ਕਿਹਾ ਜਦੋਂ ਤੱਕ ਪੰਜਾਬ ਸਰਕਾਰ ਐਨ.ਐਚ.ਐਮ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਪੱਤਰ ਜਾਰੀ ਨਹੀਂ ਕਰਦੀ ਉਦੋਂ ਤੱਕ ਐਨ.ਐਚ.ਐਮ ਕਰਮਚਾਰੀ ਕੋਵਿਡ ਸੈਂਪਲਿੰਗ, ਕੋਵਿਡ ਵੈਕਸੀਨੇਸਨ, ਓ.ਪੀ.ਡੀ,ਦਫਤਰੀ ਰਿਪੋਰਟਿੰਗ ਅਤੇ ਹੋਰ ਸਿਹਤ ਸੇਵਾਵਾਂ ਬੰਦ ਰੱਖਣਗੇ ਅਤੇ ਆਉਦੇਂ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਸੰਦੀਪ ਸਿੰਘ ਜਿਲਾ ਪ੍ਰਧਾਨ ਕਲੈਰੀਕਲ ਯੂਨੀਅਨ ਮਾਨਸਾ ਨੇ ਧਰਨੇ ਵਿੱਚ ਪਹੁੰਚ ਕੇ ਸਮਰਥਨ ਦਿੱਤਾ।ਇਸ ਮੌਕੇ ਜਗਦੇਵ ਸਿੰਘ, ਕੇਵਲ ਕੁਮਾਰ,ਹਰਜਿੰਦਰ ਸਿੰਘ,ਰੋਬਿਨ ਮਿੱਤਲ,ਭੂਸ਼ਣ ਕੁਮਾਰ, ਲਵਲੀ ਗੋਇਲ, ਮੀਨਾਕਸ਼ੀ,ਮਨਦੀਪ ਕੌਰ,ਸੰਤੋਸ਼ ਭਾਰਤੀ,ਸ਼ਰਨਜੀਤ ਕੌਰ,ਅਵਤਾਰ ਸਿੰਘ,ਰਾਜਵੀਰ ਕੌਰ,ਦੀਪ ਸ਼ਿਖਾ ਆਦਿ ਐਨ.ਐਚ.ਐਮ ਕਰਮਚਾਰੀ ਹਾਜਰ ਸਨ।