ਬਲਬੀਰ ਸਿੰਘ ਰਾਜੇਵਾਲ ਬਣੇ ਮਾਲਵਾ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ
ਬਾਬੂਸ਼ਾਹੀ ਨੈੱਟਵਰਕ
ਸਮਰਾਲਾ, 25 ਨਵੰਬਰ 2021- ਮਾਲਵਾ ਐਜੂਕੇਸ਼ਨ ਕੌਂਸਲ ਦੀ ਚੋਣ ਸਬੰਧੀ ਅਧਿਕਾਰਤ ਤੌਰ ਤੇ ਸੂਚਨਾ ਦਿੰਦਿਆਂ ਇਨ੍ਹਾਂ ਚੋਣਾਂ ਦੇ ਰਿਟਰਨਿੰਗ ਅਫ਼ਸਰ ਅਤੇ ਮਾਲਵਾ ਕਾਲਜ ਬੌਂਦਲੀ ਸਮਰਾਲਾ ਦੀ ਆਫ਼ੀਸੀਏਟਿੰਗ ਪ੍ਰਿੰਸੀਪਲ ਡਾ. ਹਰਿੰਦਰ ਕੌਰ ਨੇ ਇਹ ਦੱਸਿਆ ਕਿ ਕੌਂਸਲ ਦੇ ਛੇ ਆਹੁਦੇਦਾਰਾਂ ਅਤੇ ਦੱਸ ਐਗਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਨਿਰਵਿਰੋਧ ਮੁਕੰਮਲ ਹੋ ਗਈ ਹੈ । ਇਸ ਚੋਣ ਵਿੱਚ ਬਲਬੀਰ ਸਿੰਘ ਰਾਜੇਵਾਲ-ਪ੍ਰਧਾਨ, ਆਲਮਦੀਪ ਸਿੰਘ-ਸੀਨੀਅਰ ਉਪ ਪ੍ਰਧਾਨ, ਹਰਪਾਲ ਸਿੰਘ ਢਿੱਲੋਂ-ਐਡੀਸ਼ਨਲ ਉਪ ਪ੍ਰਧਾਨ , ਜਸਪ੍ਰੀਤ ਸਿੰਘ ਆਹਲੂਵਾਲੀਆ-ਉਪ ਪ੍ਰਧਾਨ, ਅਨਿਲ ਕੁਮਾਰ ਗੁਪਤਾ-ਜਨਰਲ ਸਕੱਤਰ,ਕੇਸਰ ਸਿੰਘ-ਖਜ਼ਾਨਚੀ ਨਿਰਵਿਰੋਧ ਚੁਣੇ ਗਏ ਹਨ । ਇਨ੍ਹਾਂ ਤੋਂ ਇਲਾਵਾ ਨਿਮਨਲਿਖਤ ਸੱਜਣ ਬਤੌਰ ਐਗਜੈਕਟਿਵ ਕਮੇਟੀ ਮੈਂਬਰ ਨਿਰਵਿਰੋਧ ਚੁਣੇ ਗਏ ਹਨ । ਇਨ੍ਹਾਂ ਚੋਣਾਂ ਦੀ ਪ੍ਰਵਾਨਗੀ ਮਿਤੀ 28 ਨਵੰਬਰ 2021 ਨੂੰ ਹੋਣ ਵਾਲੇ ਜਨਰਲ ਇਜਲਾਸ ਵਿੱਚ ਹਾਸਲ ਕੀਤੀ ਜਾਵੇਗੀ ਜਿਸ ਉਪਰੰਤ ਨਵੀਂ ਟੀਮ ਬਤੌਰ ਨਵੀਂ ਪ੍ਰਬੰਧਕ ਕਮੇਟੀ ਚਾਰਜ ਸੰਭਾਲੇਗੀ । ਐਗਜੈਕਟਿਵ ਕਮੇਟੀ ਮੈਂਬਰਾਂ ਵਿਚ ਸ੍ਰੀ ਪਦਮ ਜੈਨ,ਸ. ਜੈਵੰਤ ਸਿੰਘ ਕੰਗ,ਸ. ਦਿਲਮੋਹਣ ਸਿੰਘ,,ਸ. ਪਰਮਿੰਦਰ ਸਿੰਘ,ਸ. ਕਮਲਜੀਤ ਸਿੰਘ,,ਸ. ਉਜਾਗਰ ਸਿੰਘ,ਸ .ਗੁਰਮੇਲ ਸਿੰਘ ਕੰਗ,ਬ੍ਰਗੇਡ. ਬਲਵਿੰਦਰ ਸਿੰਘ ਪੰਨੂ,ਡਾ. ਪਰਮਿੰਦਰ ਸਿੰਘ,ਡਾ. ਤੇਜਪਾਲ ਸਿੰਘ ਸ਼ਾਮਲ ਹਨ।