ਬੰਗਾ ਐਲੀਵੇਟਡ ਰੋਡ 'ਤੇ ਕਾਰ-ਟੈਂਕਰ ਦੀ ਸਿੱਧੀ ਟੱਕਰ ਵਿੱਚ ਦੋ ਫੱਟੜ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 25 ਨਵਬੰਰ 2021 - ਬੀਤੀ ਦੇਰ ਰਾਤ ਬੰਗਾ ਮੁੱਖ ਮਾਰਗ ਤੇ ਨੈਸ਼ਨਲ ਹਾਈਵੇਂ ਅਥਾਰਟੀ ਵੱਲੋਂ ਬਣਾਏ ਗਏ ਐਲੀਵੇਟਡ ਰੋਡ ਉਪਰ ਇਕ ਕਾਰ ਅਤੇ ਟੈਂਕਰ ਵਿਚਕਾਰ ਸਿੱਧੀ ਟੱਕਰ ਹੋਣ ਨਾਲ ਦੋ ਵਿਅਕਤੀਆ ਦੇ ਫੱਟੜ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਕੇ ਤੋ ਮਿਲੀ ਜਾਣਕਾਰੀ ਅਨੁਸਾਰ ਕਾਰ ਨੰਬਰ ਸੀ ਐਚ 01 ਏ ਆਰ 4210 ਜਿਸ ਨੂੰ ਕੁਨਾਲ ਚੋਹਾਨ ਵਾਸੀ ਰੋਪੜ ਚਲਾ ਰਿਹਾ ਸੀ।ਜੋ ਕਿ ਰੋਪੜ ਤੋ ਬੰਗਾ ਵਿਖੇ ਆਪਣੇ ਕਿਸੇ ਨਿੱਜੀ ਕੰਮ ਲਈ ਆ ਰਿਹਾ ਸੀ।ਜਿਵੇ ਹੀ ਉਹ ਬੰਗਾ ਨਜ਼ਦੀਕ ਪੁੱਜਾ ਤਾ ਗਲਤੀ ਨਾਲ ਐਲੀਵੇਟਡ ਰੋਡ ਤੇ ਜਾ ਚੜ੍ਹਿਆ।
ਐਲੀਵੇਟਡ ਰੋਡ ਤੇ ਕੁਝ ਦੂਰੀ ਤੇ ਜਾਣ ਤੋ ਬਾਅਦ ਉਸ ਨੂੰ ਖਿਆਲ ਆਇਆ ਕਿ ਉਸ ਨੇ ਤਾ ਬੰਗਾ ਜਾਣਾ ਹੈ ਤਾ ਉਸ ਨੇ ਆਪਣੀ ਗੱਡੀ ਐਲੀਵੇਟਡ ਰੋਡ ਤੋ ਵਾਪਸ ਮੋੜ ਲਈ ਜੋ ਕਿ ਨਵਾਸ਼ਹਿਰ ਵੱਲੋ ਆ ਰਹੇ ਕੈਂਟਰ ਨੰਬਰ ਪੀ ਬੀ 05 ਐਂਨ 5220 ਜਿਸਨੂੰ ਕੁਲੰਵਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕਾਲੀਵਾਲ ਜਿਲ੍ਹਾਂ ਮੋਗਾ ਚਲਾ ਰਿਹਾ ਸੀ ਜੋ ਕਿ ਨਵਾਸ਼ਹਿਰ ਤੋ ਆਪਣਾ ਸਾਮਾਨ ਉਤਾਰਨ ਤੋ ਬਾਅਦ ਵਾਪਸ ਜ਼ੀਰੇ ਨੂੰ ਜਾ ਰਿਹਾ ਸੀ ਨਾਲ ਸਿੱਧੀ ਟਕਰਾ ਗਈ ।
ਜਿਸ ਦੇ ਫਲਸਰੂਪ ਜਿੱਥੇ ਦੋਵੇ ਵਾਹਨਾ ਦਾ ਕਾਫੀ ਨੁਕਸਾਨ ਹੋ ਗਿਆ ਉੱਥੇ ਹੀ ਕਾਰ ਚਾਲਕ ਕੁਨਾਲ ਚੋਹਾਨ ਅਤੇ ਟੈਂਕਰ ਚਾਲਕ ਕੁਲੰਵਤ ਸਿੰਘ ਦੇ ਸੱਟਾ ਲੱਗੀਆ।ਜਿਨ੍ਹਾਂ ਨੂੰ ਮੋਕੇ ਤੋ ਨੈਸ਼ਨਲ ਹਾਈਵੇਂ ਅਥਾਰਟੀ ਦੇ ਕਰਮਚਾਰੀਆ ਦੀ ਮਦਦ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਸਿਵਲ ਹਸਪਤਾਲ ਬੰਗਾ ਦਾਖਿਲ ਕਰਵਾਇਆ ਗਿਆ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸ ਐਚ ਉ ਪਵਨ ਕੁਮਾਰ ਸਮੇਤ ਪੁਲਿਸ ਅਧਿਕਾਰੀ ਐਸ ਆਈ ਮਹਿੰਦਰ ਸਿੰਘ ਤੇ ਹੋਰ ਕਰਮਚਾਰੀ ਮੋਕੇ ਤੇ ਪੁੱਜ ਗਏ ਅਤੇ ਹਾਦਸੇ ਵਿੱਚ ਵਾਹਨਾ ਨੂੰ ਕਬਜ਼ੇ ਵਿੱਚ ਲੈਕੇ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ।