ਰਿਲਾਇੰਸ ਪੈਟਰੋਲ ਪੰਪ ਕੋਟਕਪੂਰਾ ਵਿਖੇ ਅੰਦੋਲਨ ਦੀ ਮਨਾਈ ਗਈ ਪਹਿਲੀ ਵਰ੍ਹੇਗੰਢ
ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ 26 ਨਵੰਬਰ 2021
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜਿਲ੍ਹਾ ਫਰੀਦਕੋਟ ਵੱਲੋਂ ਰਿਲਾਇੰਸ ਪੈਟਰੋਲ ਪੰਪ ਕੋਟਕਪੂਰਾ ਵਿਖੇ 03-ਅਕਤੂਬਰ -2020 ਤੋਂ ਦਿਨ ਰਾਤ ਮੋਰਚਾ ਜਾਰੀ ਹੈ। ਜਿਸ ਨੂੰ ਅੱਜ ਰਿਲਾਇੰਸ ਪੈਟਰੋਲ ਪੰਪ ਤੇ ਧਰਨਾ ਨੂੰ ਇਕ ਸਾਲ ਇਕ ਮਹੀਨਾ 26 ਦਿਨ ਹੋ ਚੁੱਕੇ ਹਨ।
ਅੱਜ ਜਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ, ਜਿਲ੍ਹਾ ਖਜਾਨਚੀ ਗੁਰਪ੍ਰੀਤ ਸਿੰਘ ਢੈਪਈ ਅਤੇ ਬਲਾਕ ਆਗੂ ਹਰਦੇਵ ਸਿੰਘ ਘਣੀਏ ਵਾਲਾਂ ਅਤੇ ਅੰਮ੍ਰਿਤਪਾਲ ਕੌਰ ਹਰੀਨੌ ਦੀ ਅਗਵਾਈ ਹੇਠ ਜੋ ਅੱਜ 26 ਨਵੰਬਰ ਨੂੰ ਦਿੱਲੀ ਵਿਖੇ ਵੱਖ ਵੱਖ ਬਾਰਡਰ ਤੇ ਕਿਸਾਨਾਂ ਨੂੰ ਡਟਿਆ ਨੂੰ ਪੂਰਾ ਇਕ ਸਾਲ ਹੋ ਚੁੱਕਾ ਹੈ ਇਸਦੇ ਚਲਦੇ ਅੱਜ ਧਰਨੇ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ।
ਇਸ ਮੌਕੇ ਗੋਰਾ ਸਿੰਘ ਹਰੀਨੌ ਨੇ ਸੰਬਧੋਨ ਕਰਦਿਆ ਕਿਹਾ ਕਿ ਅੱਜ ਹਜ਼ਾਰਾਂ ਕਿਸਾਨ ਦਿੱਲੀ ਬਾਰਡਰ 'ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਕੱਲੇ ਜਿਲ੍ਹਾ ਫਰੀਦਕੋਟ ਤੋਂ ਹੀ ਸੈਂਕੜੇ ਕਿਸਾਨ ਵੱਖ-ਵੱਖ ਸਾਧਨਾਂ ਨਾਲ ਦਿੱਲੀ ਸਰਹੱਦ ਵੱਲ ਗਏ ਹਨ। ਬੀਕੇਯੂ ਡਕੌਂਦਾ ਵਲੋਂ ਵੀ 350 ਦੇ ਕਰੀਬ ਕਿਸਾਨ ਮਜਦੂਰ ਦਿੱਲੀ ਮੋਰਚੇ ਦੇ ਲਈ ਰਵਾਨਾ ਹੋਏ ਹਨ।
ਉਨ੍ਹਾਂ ਕਿਹਾ ਕੇਂਦਰ ਸਰਕਾਰ ਵਲੋਂ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਦਾ ਫੈਸਲਾ ਹਰ ਵਰਗ ਦੀ ਜਿੱਤ ਹੈ, ਸਾਰੇ ਵਰਗ ਦੀ ਏਕਤਾ ਨੇ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ। ਜਮਹੂਰੀਅਤ ਵਿੱਚ ਜਮਹੂਰੀ ਵਿਚਾਰਧਾਰਾ ਅਤੇ ਹੱਕਾਂ ਲਈ ਲੋਕ ਸੰਘਰਸ਼ ਨੂੰ ਅਪਣਾਉਣ ਦਾ ਇੱਕੋ ਇੱਕ ਵਿਕਲਪ ਹੈ।
ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨ, ਪਰਾਲੀ ਪ੍ਰਬੰਧਨ ਅਤੇ ਬਿਜਲੀ ਬਿੱਲ ਸਮੇਤ ਹੋਰ ਕਈ ਮੁੱਦਿਆਂ 'ਤੇ ਮੰਗ ਪੂਰੀ ਨਹੀਂ ਕਰਦੀ।
ਇਸ ਦੌਰਾਨ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਵਰੇਗੰਢ ਮੌਕੇ ਨਾਟਕ ਟੀਮ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਹੋਈਆਂ।
ਅੱਜ ਗੁਰਵਿੰਦਰ ਸਿੰਘ ਨੰਗਲ, ਜਗਦੀਸ਼ ਸਿੰਘ ਪੰਜਗਰਾਈਂ ਕਲਾਂ, ਨਿਰਮਲ ਸਿੰਘ ਮੌੜ ਨੌ ਅਬਾਦ,ਸੁਖਦੀਪ ਸਿੰਘ ਨੱਥੇਵਾਲਾ, ਭੋਲਾ ਸਿੰਘ ਪੰਜਗਰਾਈਂ ਕਲਾਂ,ਰੁਪਿੰਦਰ ਸਿੰਘ ਵਾੜਾ ਦਰਾਕਾ, ਗੁਰਪ੍ਰੀਤ ਸਿੰਘ ਮੋਨਾ ਹਰੀਨੌ,ਚਮਕੌਰ ਸਿੰਘ ਕੁਹਾਰਵਾਲਾ,ਮਲਕੀਤ ਸਿੰਘ ਬਹਿਬਲ ਕਲਾਂ, ਮਨਜੀਤ ਸਿੰਘ ਘਣੀਏ ਵਾਲਾਂ, ਮੱਖਣ ਸਿੰਘ ਬਹਿਬਲ ਕਲਾਂ,ਜਸਵੀਰ ਸਿੰਘ ਢੈਪਈ, ਗੁਰਭੇਜ ਸਿੰਘ ਵਾੜਾ ਦਰਾਕਾ, ਸੁਖਮੰਦਰ ਸਿੰਘ ਪੰਜਗਰਾਈਂ ਕਲਾਂ, ਗੁਰਕੋਮਲ ਸਿੰਘ, ਕੁਲਦੀਪ ਸਿੰਘ ਘਣੀਏ ਵਾਲਾਂ, ਨਿੱਕਾ ਸਿੰਘ ਮੌੜ ਨੌ ਅਬਾਦ, ਜਸਪ੍ਰੀਤ ਕੌਰ ਘਣੀਏ ਵਾਲਾਂ, ਜਸਵੀਰ ਕੌਰ ਬਹਿਬਲ ਕਲਾਂ ਆਦਿ ਹਾਜ਼ਰ ਹੋਏ।