ਕਾਲਜ ਵਿੱਚ ਸੰਵਿਧਾਨ ਦਿਵਸ ਮਨਾਇਆ
ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 26 ਨਵੰਬਰ 2021- ਵਿਦਿਆਰਥੀਆਂ ਵਿੱਚ ਸੰਵਿਧਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਤੇ 26 ਨਵੰਬਰ ਦੇ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਰਾਜਨੀਤੀ ਸਾਸ਼ਤਰ ਦੇ ਮੁਖੀ ਡਾ. ਨਿਰਦੋਸ਼ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਸੁਣਾਈ ਗਈ ਅਤੇ ਇਸ ਦੀ ਵਿਆਖਿਆ ਕੀਤੀ ਗਈ। ਆਪਣੇ ਭਾਸ਼ਣ ਵਿੱਚ ਡਾ. ਨਿਰਦੋਸ਼ ਕੌਰ ਨੇ ਕਿਹਾ ਕਿ 26 ਨਵੰਬਰ ਦਾ ਦਿਨ ਭਾਰਤੀਆਂ ਲਈ ਬਹੁਤ ਖਾਸ ਦਿਨ ਹੈ ਜਦੋਂ ਇੱਕ ਲੰਮੀ ਗੁਲਾਮੀ ਤੋਂ ਬਾਅਦ ਭਾਰਤੀਆਂ ਨੂੰ ਆਪਣੇ ਦੇਸ਼ ਨੂੰ ਆਪਣੇ ਢੰਗ ਨਾਲ ਚਲਾਉਣ ਲਈ ਇੱਕ ਸੰਵਿਧਾਨ ਪ੍ਰਾਪਤ ਹੋਇਆ। ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਦੁਨੀਆਂ ਦੇ ਕੋਈ 150 ਦੇ ਕਰੀਬ ਸੰਵਿਧਾਨਾਂ ਦੇ ਅਧਿਐਨ ਕਰਨ ਤੋਂ ਬਾਅਦ 02 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਸਭ ਤੋਂ ਵਿਸਥਾਰਿਤ ਸੰਵਿਧਾਨ ਤਿਆਰ ਕੀਤਾ। ਉਹਨਾਂ ਦੱਸਿਆ ਕਿ ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਭਾਰਤੀਆਂ ਨੂੰ ਸਮਾਜਿਕ, ਆਰਥਿਕ, ਰਾਜਨਿਤਿਕ ਨਿਆਂ ਦੇਣ ਲਈ ਅਨੇਕਾਂ ਵਿਵਸਥਾਵਾਂ ਦਾ ਪ੍ਰਬੰਧ ਕੀਤਾ।
ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਨੇ ਸਮੁੱਚੇ ਸੰਵਿਧਾਨ ਬਾਰੇ ਥੋੜੇ ਜਿਹੇ ਸ਼ਬਦਾਂ ਵਿੱਚ ਸੰਵਿਧਾਨ ਦੇ ਉਦੇਸ਼ਾਂ ਬਾਰੇ ਵਰਣਨ ਕਰ ਦਿੱਤਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਹੋਰਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮੁਬਾਰਕਵਾਦ ਦਿੱਤੀ ਅਤੇ ਸੰਵਿਧਾਨ ਨਿਰਮਾਤਾਵਾਂ ਦੇ ਸੁਪਨਿਆਂ ਨੂੰ ਪੂਰੇ ਕਰਨ ਲਈ ਸੰਵਿਧਾਨ ਦੇ ਅਨੁਸਾਰ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਦੁਨੀਆਂ ਦਾ ਬਿਹਤਰੀਨ ਸੰਵਿਧਾਨ ਹੈ ਇਸਨੇ ਸਾਨੂੰ ਹਰ ਤਰ੍ਹਾਂ ਦੇ ਅਧਿਕਾਰ ਪ੍ਰਦਾਨ ਕੀਤੇ ਹਨ। ਸਾਡਾ ਸਾਰਿਆਂ ਦਾ ਕਰੱਤਵ ਬਣਦਾ ਹੈ ਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਈਏ ਅਤੇ ਨਾਲ਼ –ਨਾਲ਼ ਆਪਣੇ ਕਰਤੱਵਾਂ ਨੂੰ ਵੀ ਸਹੀ ਢੰਗ ਨਾਲ਼ ਨਿਭਾਈਏ। ਇਸ ਮੌਕੇ ਡਾ. ਚਰਨਜੀਤ ਕੌਰ, ਪ੍ਰੋ. ਸ਼ਮਸ਼ਾਦ ਅਲੀ, ਪ੍ਰੋ.ਮਨਜੀਤ ਸਿੰਘ, ਪ੍ਰੋ. ਜਗਵਿੰਦਰ ਸਿੰਘ, ਡਾ. ਕਰਮਜੀਤ ਕੌਰ, ਪ੍ਰੋ. ਸੁਖਮਿੰਦਰ ਬਾਵਾ, ਪ੍ਰੋ. ਸਰਬਜੀਤ ਸਿੰਘ, ਡਾ. ਆਸ਼ਿਮਾ ਪਾਸੀ, ਡਾ. ਸੰਗੀਤਾ, ਡਾ. ਮੇਘਨਾ ਅਗਰਵਾਲ, ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।