ਕੋਟਕਪੂਰਾ ਸ਼ਹਿਰ ਵਿੱਚ ਸੱਤ ਦਿਨਾਂ ਦੀ ਭਾਗਵਤ ਕਥਾ ਕਰਾਈ ਗਈ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ, 26 ਨਵੰਬਰ 2021 - ਸ਼੍ਰੀ ਦੁਰਗਾ ਮਾਤਾ ਮੰਦਿਰ ਦੇਵਸਥਾਨਮ ਦੇ ਦੁਆਰਾ ਕੋਟਕਪੂਰਾ ਸ਼ਹਿਰ ਵਿੱਚ ਸੱਤ ਦਿਨਾਂ ਦੀ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਜਿਸਨੂੰ ਕਰਨ ਦੇ ਲਈ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਤੋਂ ਸਾਧਵੀ ਗੌਰੀ ਭਾਰਤੀ ਜੀ ਨੇ ਮਧੁਰ ਕਥਾ ਦਾ ਰਸਪਾਨ ਕਰਵਾਇਆ।
ਸਾਧਵੀ ਜੀ ਨੇ ਕਥਾ ਵਿੱਚ ਸਮਝਾਇਆ ਕਿ ਕਥਾ ਉਹ ਗੰਗਾ ਹੈ ਜਿਵੇਂ ਕਿ ਗੰਗਾ ਵਿੱਚ ਇਸਨਾਨ ਕਰਨ ਦੇ ਲਈ ਕੋਈ ਵੀ ਵਿਅਕਤੀ ਆਉਂਦਾ ਹੈ ਤਾਂ ਉਹ ਉਸਨੂੰ ਪਵਿੱਤਰ ਕਰ ਦਿੰਦੀ ਹੈ। ਉਹ ਕਦੇ ਭੇਦਭਾਵ ਨਹੀਂ ਕਰਦੀ, ਗੁਣ ਅਤੇ ਔਗਣ ਨਹੀਂ ਵੇਖਦੀ। ਠੀਕ ਇਸੇ ਹੀ ਪ੍ਰਕਾਰ ਪ੍ਰਭੂ ਦੀ ਪਾਵਨ ਪਵਿੱਤਰ ਕਥਾ ਹੈ, ਜਿਸ ਵਿੱਚ ਜੋ ਵਿਅਕਤੀ ਆ ਜਾਂਦਾ ਹੈ ਉਹ ਪਵਿਤਰ ਹੋ ਜਾਂਦਾ ਹੈ। ਪਰ ਸਮੱਸਿਆ ਇਹ ਹੈ ਕਿ ਅੱਜ ਮਨੁੱਖ ਕਥਾ ਤਾਂ ਸੁਣਦਾ ਹੈ ਪਰ ਉਸਤੇ ਅਮਲ ਨਹੀਂ ਕਰਦਾ। ਜਿਸਦੇ ਕਾਰਨ ਅੱਜ ਸਮਾਜ ਦੀ ਇਹ ਹਾਲਤ ਹੋ ਚੁੱਕੀ ਹੈ।
ਅੱਜ ਮਨੁੱਖ ਡਾਕਟਰ, ਇੰਜੀਨੀਅਰ, ਵਕੀਲ ਤਾਂ ਬਣ ਚੁੱਕਿਆ ਹੈ ਪਰ ਭਗਤ ਨਹੀਂ। ਜੇਕਰ ਅਸੀਂ ਸਹੀ ਮਾਇਨੇ ਵਿੱਚ ਭਗਤ ਦੀ ਪਰਿਭਾਸ਼ਾ ਨੂੰ ਜਾਨਣਾ ਚਾਹੁੰਦੇ ਹਾਂ ਤਾਂ ਆਪਣੇ ਅੰਦਰ ਭਗਵਾਨ ਦੇ ਪ੍ਰਤੀ ਪ੍ਰੇਮ ਅਤੇ ਵੈਰਾਗ ਨੂੰ ਪੈਦਾ ਕਰਨ ਦੀ ਜਰੂਰਤ ਹੈ। ਕਥਾ ਵਿੱਚ ਜਯੋਤੀ ਜਗਾਉਣ ਦੀ ਰਸਮ ਨੂੰ ਅਸ਼ੋਕ ਦਿਓੜਾ ਪ੍ਰਧਾਨ, ਰਜਿੰਦਰ ਕਾਕੜਿਆ ਉਪ ਪ੍ਰਧਾਨ, ਸੋਮਨਾਥ ਸ਼ਾਸਤਰੀ, ਡਾਕਟਰ ਦੇਵ ਰਾਜ ਮੋਗਾ ਵਾਲੇ, ਲਵਲੀ ਪ੍ਰਧਾਨ ਪ੍ਰਾਪਰਟੀ ਡੀਲਰ, ਕ੍ਰਿਸ਼ਨ, ਵਰਿੰਦਰ ਕੁਮਾਰ ਨੇ ਅਦਾ ਕੀਤਾ। ਇਸ ਦੇ ਨਾਲ ਹੀ ਮੰਦਿਰ ਦੇ ਸਮੂਹ ਕਮੇਟੀ ਮੈਂਬਰਾਂ ਦਾ ਪੂਰਨ ਸਹਿਯੋਗ ਰਿਹਾ। ਅੰਤ ਵਿੱਚ ਸਾਧਵੀ ਭੈਣਾਂ ਦੁਆਰਾ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ ਅਤੇ ਪ੍ਰਭੂ ਦੀ ਪਾਵਨ ਪਵਿੱਤਰ ਆਰਤੀ ਦੇ ਨਾਲ ਸਮਾਪਨ ਕੀਤਾ ਗਿਆ ।