ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਜਗਤਾਰ ਸਿੰਘ
ਪਟਿਆਲਾ 26 ਨਵੰਬਰ 2021 - ਜੰਗਲਾਤ ਨਿਗਮ ਅਤੇ ਜੰਗਲੀ ਜੀਵ ਨਾਲ ਸਬੰਧਤ ਦਰਜਾ ਚਾਰ ਡੇਲੀਵੇਜਿਜ਼ ਕਰਮਚਾਰੀਆਂ ਦੀ ਜਨਰਲ ਮੀਟਿੰਗ ਹੋਈ। ਮੀਟਿੰਗ ਵਿੱਚ ਡੇਲੀਵੇਜਿਜ਼ ਦਰਜਾਚਾਰ ਕਰਮਚਾਰੀਆਂ ਦੀਆਂ ਮੰਗਾ ਸਬੰਧੀ ਪੁਰਾਣੇ ਵਣ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਹਤ ਨਾਲ ਹੋਈਆਂ ਮੀਟਿੰਗਾਂ ਵਿੱਚ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਹੋਏ ਫੈਸਲਿਆਂ ਨੂੰ ਅਤੇ ਹੋਰ ਮੰਗਾਂ ਨੂੰ ਲਾਗੂ ਨਾ ਕਰਨ ਤੇ ਮੀਟਿੰਗਾ ਦੀਆਂ ਪ੍ਰੋਸੀਡਿੰਗਾਂ ਪ੍ਰਧਾਨ ਮੁੱਖ ਵਣਪਾਲ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਵੱਲੋਂ ਜਾਰੀ ਨਾ ਕਰਨ ਦੀ ਅਣਦੇਖੀ ਕਰਨ ਦੇ ਰੋਸ ਵਜੋਂ ਅਤੇ ਜੰਗਲਾਤ ਤੇ ਨਿਗਮ ਤੇ ਜੰਗਲੀ ਜੀਵ ਦੇ ਤਕਰੀਬਨ 5000 ਕਾਮਿਆਂ ਨੂੰ ਰੈਗੂਲਰ ਕਰਵਾਉਣ ਲਈ ਮਿਤੀ 06 ਦਸੰਬਰ ਨੂੰ ਵਣ ਭਵਨ ਮੋਹਾਲੀ ਵਿਖੇ ਰੈਗੂਲਰ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਦੀ ਪ੍ਰਧਾਨਗੀ ਸਾਥੀ ਜਗਮੋਹਨ ਸਿੰਘ ਨੋਲੱਖਾ ਨੇ ਕੀਤੀ। ਇਸ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਕੇਵਲ ਸਿੰਘ, ਰਾਮ ਪ੍ਰਸਾਦ, ਕੁਲਵਿੰਦਰ ਸਿੰਘ ਕਾਲਵਾ, ਮਾਧੋ ਲਾਲ, ਤਰਲੋਚਨ ਮਾੜੂ, ਦਰਸ਼ਨ ਸਿੰਘ ਮੱਲੇਵਾਲ, ਗੁਰਮੇਲ ਸਿੰਘ, ਤਰਲੋਚਨ ਮੰਡੋਲੀ, ਬਲਵਿੰਦਰ ਸਿੰਘ, ਸ਼ਿਵਚਰਨ, ਚੰਦਰ ਭਾਨ, ਸੁਖਦੇਵ ਸਿੰਘ ਝੰਡੀ, ਅਨਿਲ ਕੁਮਾਰ ਗਾਗਟ, ਅਮਰਨਾਥ ਨਰੜੂ, ਲਖਵੀਰ ਸਿੰਘ, ਪ੍ਰਵੀਨ ਕੁਮਾਰ ਪਨਸਪ, ਮੰਗਤ ਰਾਮ, ਰਾਮ ਜੋਧਾ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਸੋਨੂੰ ਪਾਲ, ਸ਼ਾਮ ਸਿੰਘ, ਗੁਰਮੇਲ ਸਿੰਘ ਬੰਮਣਾ, ਸਬਦਲ ਸਿੰਘ ਕੁੱਕੀ, ਸਿੰਦਰ ਸਿੰਘ ਡੇਰਾਬਸੀ, ਅਸ਼ੋਕ ਬਿੱਟੂ, ਇੰਦਰਪਾਲ ਵਾਲੀਆ, ਦਰਸ਼ੀ ਕਾਂਤ, ਜਗਤਾਰ ਲਾਲ, ਦਵਿੰਦਰ ਮਹੰਦ, ਕਰਨੈਲ ਬੋਸਰ, ਧਰਮਪਾਲ ਆਦਿ ਹਾਜਰ ਸਨ।