ਕੰਪਿਊਟਰ ਯੁੱਗ ਨੇ ਮਨੁੱਖੀ ਜੀਵਨ ਚ ਕਰਾਂਤੀ ਲਿਆਂਦੀ: ਐੱਮ.ਪੀ ਤਿਵਾੜੀ
- ਆਈ.ਟੀ ਉਦਮੀ ਸੰਮੇਲਨ ਚ ਹੋਏ ਸ਼ਾਮਲ
ਮੋਹਾਲੀ, 26 ਨਵੰਬਰ 2021 - ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕੰਪਿਊਟਰ ਯੁੱਗ ਨੇ ਮਨੁੱਖੀ ਜ਼ਿੰਦਗੀ ਵਿੱਚ ਕ੍ਰਾਂਤੀ ਲੈ ਕੇ ਆਉਂਦੀ ਹੈ। ਹਾਲਾਂਕਿ ਇਸ ਖਿੱਤੇ ਵਿੱਚ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਐਮ.ਪੀ ਤਿਵਾੜੀ ਆਈ.ਟੀ. ਕੰਪਨੀਜ਼ ਐਸੋਸੀਏਸ਼ਨ ਵੱਲੋਂ ਮੋਹਾਲੀ ਵਿਖੇ ਆਯੋਜਿਤ ਆਈ.ਟੀ. ਉਦਮੀ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ, ਜਿਹਨਾਂ ਨੇ ਸੰਬੋਧਨ ਕਰਦਿਆਂ ਇਹ ਸ਼ਬਦ ਕਹੇ।
ਇਸ ਦੌਰਾਨ ਐਮ.ਪੀ ਤਿਵਾੜੀ ਨੇ ਆਈਟੀ ਸੈਕਟਰ ਦੇ ਦੇਸ਼ ਦੀ ਤਰੱਕੀ ਵੀ ਯੋਗਦਾਨ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਕੰਪਿਊਟਰ ਯੁੱਗ ਨੇ ਮਨੁੱਖੀ ਜੀਵਨ ਚ ਕ੍ਰਾਂਤੀ ਲੈ ਕੇ ਆਉਂਦੀ ਹੈ। ਹਾਲਾਂਕਿ ਇਸ ਖਿੱਤੇ ਵਿੱਚ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਉਨ੍ਹਾਂ ਨੇ ਐਸੋਸੀਏਸ਼ਨ ਵਲੋਂ ਆਯੋਜਿਤ ਪ੍ਰੋਗਰਾਮ ਨੂੰ ਵੀ ਸਰਾਹਿਆ।
ਆਈ.ਟੀ.ਕੰਪਨੀਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਦੇ ਆਯੋਜਨ ਦਾ ਮੁੱਖ ਉਦੇਸ਼ ਮੋਹਾਲੀ ਵਿੱਚ ਆਈ.ਟੀ ਉਦਯੋਗ ਲਈ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਯਤਨ ਕਰਨਾ ਹੈ। ਆਈ.ਟੀ ਐਸੋਸੀਏਸ਼ਨ ਦੇ ਪ੍ਰਧਾਨ ਸਤੇਜਿੰਦਰ ਸਿੰਘ ਬੈਨੀਪਾਲ ਨੇ ਸੰਸਦ ਮੈਂਬਰ ਤਿਵਾੜੀ ਦੇ ਸਾਹਮਣੇ ਐਸੋਸੀਏਸ਼ਨ ਦੀ ਤਰਫੋਂ ਆਪਣੀਆਂ ਮੰਗਾਂ ਪੇਸ਼ ਕੀਤੀਆਂ। ਮੋਹਾਲੀ ਨੂੰ ਉੱਤਰੀ ਭਾਰਤ ਦਾ ਆਈ.ਟੀ. ਹੱਬ ਬਣਾਉਣਾ ਹੋਰ ਬੁਨਿਆਦੀ ਮੰਗਾਂ ਵਿੱਚੋਂ ਪ੍ਰਮੁੱਖ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੰਜਾਬ ਰਾਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮਨਜੋਤ ਸਿੰਘ, ਨਿਤਿਨ ਗੋਇਲ, ਜਗਮੋਹਨ, ਪਵਨ ਕੁਮਾਰ, ਪੁਨੀਤ, ਅਮਿਤ ਗੰਭੀਰ, ਭੁਪਿੰਦਰ, ਸ਼ਕਤੀ ਸਿੰਘ ਵੀ ਮੌਜੂਦ ਰਹੇ।