ਪੀ.ਐਚ.ਸੀ ਢਿੱਲਵਾਂ ਵਿਖੇ ਮੋਤੀਆਬਿੰਦ ਜਾਂਚ ਕੈਂਪ, ਪੀੜਤ ਵਿਅਕਤੀਆਂ ਦੇ ਹੋਣਗੇ ਮੁਫ਼ਤ ਆਪਰੇਸ਼ਨ- ਡਾ. ਜਸਵਿੰਦਰ ਕੁਮਾਰੀ
ਬਲਵਿੰਦਰ ਸਿੰਘ ਧਾਲੀਵਾਲ
- 31 ਦਸੰਬਰ ਤੱਕ ਜਾਰੀ ਰਹੇਗੀ ਮੁਹਿੰਮ
ਸੁਲਤਾਨਪੁਰ ਲੋਧੀ 26 ਨਵੰਬਰ 2021- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ 26 ਨਵੰਬਰ ਤੋਂ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਤਹਿਤ ਅੱਜ (ਮਿਤੀ 27 ਨਵੰਬਰ, ਦਿਨ ਸ਼ਨੀਵਾਰ) ਪੀ.ਐਚ.ਸੀ ਢਿੱਲਵਾਂ ਵਿਖੇ ਮੋਤੀਆਬਿੰਦ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਨੇ ਦੱਸਇਆ ਕਿ ਅੱਜ ਬਲਾਕ ਢਿੱਲਵਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਤੋਂ ਮੋਤੀਆਬਿੰਦ ਤੋਂ ਪੀੜਤ ਲੋਕਾਂ ਨੂੰ ਪੀ.ਐਚ.ਸੀ ਢਿੱਲਵਾਂ ਵਿਖੇ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਸੰਬੰਧੀ ਲਗੇ ਕੈਂਪ `ਚ ਆ ਕਿ ਆਪਣੀ ਜਾਂਚ ਕਰਵਾਉਣ ਲਈ ਕਿਹਾ।
ਉਨ੍ਹਾਂ ਇਹ ਵੀ ਦੱਸਇਆ ਕਿ ਆਸ਼ਾ ਵਰਕਰਾਂ ਰਾਹੀਂ ਪਿੰਡਾਂ `ਚ ਐਨਾਉਂਮੈਂਟ ਵੀ ਕਰਵਾਈ ਜਾ ਚੁੱਕੀ ਹੈ ਤਾਂ ਜੋ ਲੋਕ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਸੰਬੰਧੀ ਵੱਧ ਤੋਂ ਵੱਧ ਜਾਗਰੂਕ ਹੋ ਸੱਕਣ।ਉਨ੍ਹਾਂ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੇ ਇਸ ਉਪਰਾਲੇ ਦਾ ਪੂਰਾ ਲਾਭ ਉਠਾਉਣ ਅਤੇ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ `ਚ ਸ਼ਾਮਲ ਹੋਣ।