ਗਊਆਂ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਖਿਲਾਫ ਰੋਸ ਮਾਰਚ ਕਰਕੇ ਐਸਡੀਐਮ ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਦੀਪਕ ਜੈਨ
ਜਗਰਾਓਂ, 26 ਨਵੰਬਰ 2021 - ਬੀਤੇ ਦਿਨੀਂ ਮਲੇਰਕੋਟਲਾ ਅਤੇ ਲੁਧਿਆਣਾ ਵਿੱਚ ਗਊਆਂ ਦੇ ਕੱਟੇ ਸਿਰ ਮਿਲਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਖਤ ਕਾਰਵਾਈ ਕਰਨ ਦੇ ਲਈ ਮੰਗ ਪੱਤਰ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਦੇ ਚਲਦਿਆਂ ਬੀਤੀ ਸ਼ਾਮ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਜਗਰਾਉਂ ਵਿਖੇ ਹੈ ਜਗਰਾਉਂ ਦੀਆਂ ਦੋਨੋ ਗਊਸ਼ਾਲਾ ਦੇ ਮੈਂਬਰਾਂ ਅਤੇ ਵੱਖ ਵੱਖ ਜਥੇਬੰਦੀਆਂ ਅਤੇ ਉਨ੍ਹਾਂ ਦੇ ਨਾਲ ਹਿੰਦੂ ਸੰਗਠਨ ਜੱਥੇਬੰਦੀਆਂ ਵੱਲੋਂ ਇੱਕ ਮੀਟਿੰਗ ਸੱਦੀ ਗਈ।
ਮੀਟਿੰਗ ਵਿੱਚ ਮੌਜੂਦ ਸਮੂਹ ਜਗਰਾਉਂ ਵਾਸੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ ਸਵੇਰੇ ਮਿਤੀ 27.11.2021 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਪੁਰਾਣੀ ਦਾਣਾ ਮੰਡੀ ਵਿਖੇ ਸਮੂਹ ਸੰਗਠਨਾਂ ਵੱਲੋਂ ਇਕੱਠੇ ਹੋ ਰੋਸ ਮਾਰਚ ਕੱਢਿਆ ਜਾਵੇਗਾ।ਇਸ ਦੇ ਨਾਲ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਅਤੇ ਉਨ੍ਹਾਂ ਉਤੇ ਸਖਤ ਕਾਰਵਾਈ ਕਰਵਾਉਣ ਦੇ ਲਈ ਐਸਡੀਐਮ ਜਗਰਾਉਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਮ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਜੋ ਗਊ ਵੰਸ਼ ਅਤੇ ਗਊਆਂ ਦੀ ਹੱਤਿਆ ਕਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਵਾਈ ਜਾ ਸਕੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿਚ ਪੰਜਾਬ ਦਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗਲਤ ਅਨਸਰ ਇਸ ਦਾ ਕੋਈ ਨਿੱਜੀ ਫਾਇਦਾ ਨਾ ਲੈ ਸਕਣ।
ਇਸ ਮੌਕੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਜਗਰਾਉਂ ਦੇ ਪ੍ਰਧਾਨ ਰਾਜੇਸ਼ ਭੰਡਾਰੀ ( ਬੌਬੀ) , ਗੋਬਿੰਦ ਗੋਧਾਮ ਪ੍ਰਧਾਨ ਵਿਪਨ ਗੁਪਤਾ , ਹਿੰਦੂ ਏਕਤਾ ਮੰਚ ਪ੍ਰਧਾਨ ਸੰਜੀਵ ਮਲਹੋਤਰਾ, ਸ਼੍ਰੀ ਮਹਾਵੀਰ ਦਸਹਿਰਾ ਕਮੇਟੀ ਪ੍ਰਧਾਨ ਵਿਨੋਦ ਬਾਂਸਲ, ਬਜਰੰਗ ਦਲ ਪ੍ਰਧਾਨ ਹਰਵਿੰਦਰ ਬਾਂਸਲ, ਸੋਮਨਾਥ ਜੋਧਾਂ, ਕ੍ਰਿਸ਼ਨ ਸਿੰਗਲਾ,ਪਰਸ਼ੋਤਮ ਅਗਰਵਾਲ, ਵਿਸ਼ਾਲ ਗੋਇਲ, ਮਦਨ ਮੋਹਨ , ਕਾਲਾ ਜੈਨ, ਸੁਰਿੰਦਰ ਕੁਮਾਰ, ਵਿਜੈ ਗਰਗ, ਰਾਜੀਵ ਗੁਪਤਾ ,ਸੁਮੀਤ ਅਰੋੜਾ, ਮੁਕੇਸ਼ ਕੁਮਾਰ, ਮੋਹਿਤ ਜੈਨ, ਰਕੇਸ਼ ਸਪਰਾ, ਬਲਦੇਵ ਰਾਜ ਸੰਘਰ ਆਦਿ ਮੌਜੂਦ ਸਨ।