ਰਾਣਾ ਗੁਰਜੀਤ ਸਿੰਘ 27 ਨਵੰਬਰ ਨੂੰ 1.90 ਕਰੋੜ ਰੁਪੈ ਤੋਂ ਵੱਧ ਦੇ ਵਿਕਾਸ ਕਾਰਜਾਂ ਦੇ ਕਰਨਗੇ ਉਦਘਾਟਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 26 ਨਵੰਬਰ 2021 - ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ 27 ਨਵੰਬਰ ਨੂੰ ਜ਼ਿਲ੍ਹਾ ਕਪੂਰਥਲਾ ਵਿਖੇ ਜਿੱਥੇ ਬੇਜਮੀਨੇ ਲੋਕਾਂ ਨੂੰ ਪਲਾਟਾਂ ਦੀਆਂ ਸਨਦਾਂ ਦੀ ਵੰਡ ਕਰਨਗੇ ਉਥੇ ਹੀ 1.90 ਕਰੋੜ ਰੁਪੈ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਵੱਲੋਂ ਸਵੇਰੇ 10 ਵਜੇ ਜਿਥੇ ਪਿੰਡ ਧਾਲੀਵਾਲ ਦੋਨਾ ਵਿਖੇ ਐਸ.ਸੀ. ਭਾਈਚਾਰੇ ਨੂੰ ਪਲਾਟਾਂ ਦੀਆਂ ਸਦਨਾਂ ਦੀ ਵੰਡ ਕੀਤੀ ਜਾਵੇਗੀ ਉਥੇ ਚੂਹੜਵਾਲ ਚੁੰਗੀ ਨਜ਼ਦੀਕ, ਵਾਰਡ ਨੰ 9 ਵਿਖੇ 40 ਲੱਖ ਦੀ ਲਾਗਤ ਨਾਲ ਸੜਕ ਦਾ ਉਦਘਾਟਨ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਨੂਰਪੁਰ ਰਾਜਪੁਤਾਨਾ ਵਿਖੇ 40 ਲੱਖ ਦੀ ਲਾਗਤ ਨਾਲ ਅਤੇ ਪਿੰਡ ਰੂਪਨਪੁਰ ਵਿਖੇ 50 ਲੱਖ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕਰਨਗੇ।
ਇਸੇ ਤਰ੍ਹਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਰਵਾਏ ਜਾ ਰਹੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨਗੇ। ਇਸੇ ਤਰ੍ਹਾਂ ਉਨ੍ਹਾਂ ਵਲੋਂ ਪਿੰਡ ਔਜਲਾ ਜੌਜੀ ਵਿਖੇ 60 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕਰਨਗੇ ਤੋਂ ਇਲਾਵਾ ਲੱਭਾ ਚੌਕ ਮੁਹੱਲਾ ਜੱਟਪੁਰਾ ਵਿਖੇ ਵੀ ਸੜਕ ਦਾ ਉਦਘਾਟਨ ਕਰਨਗੇ।