ਅੰਤਰ ਸਕੂਲ ਯੁਵਕ ਮੇਲੇ ਵਿੱਚ ਦਸਤਾਰ ਸਜਾਉਣ, ਚਿੱਤਰਕਲਾ ਅਤੇ ਕੁਇਜ਼ ਮੁਕਾਬਲੇ
ਦੀਪਕ ਗਰਗ
- ਹਰਨੂਰ ਸਿੰਘ, ਪ੍ਰਭਨੂਰ ਸਿੰਘ, ਮੋਨਿਕਾ ਸ਼ਰਮਾ ਅਤੇ ਮਨਰੀਤ ਕੌਰ ਦਾ ਪਹਿਲਾ ਸਥਾਨ
ਕੋਟਕਪੂਰਾ, 26 ਨਵੰਬਰ 2021 - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ ਅੰਤਰ ਸਕੂਲ ਯੂਥ ਫੈਸਟੀਵਲ ਦੀ ਸ਼ੁਰੂਆਤ ਭੈਣ ਹਰਨੀਤ ਕੌਰ ਵਲੋਂ ਗੁਰਬਾਣੀ ਕੀਰਤਨ ਨਾਲ ਕੀਤੀ ਗਈ। ਜਿਸ ’ਚ ਦਸਤਾਰ ਸਜਾਉਣ ਮੁਕਾਬਲਾ ਸਬ ਜੂਨੀਅਰ (ਪ੍ਰਾਇਮਰੀ) ਵਰਗ ’ਚੋਂ ਪਹਿਲਾ ਸਥਾਨ ਹਰਨੂਰ ਸਿੰਘ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਦੂਜਾ ਪ੍ਰਭਜੋਤ ਸਿੰਘ ਫੇਬਲ ਪਬਲਿਕ ਸਕੂਲ ਕੋਟਕਪੂਰਾ, ਤੀਜਾ ਜਸਮਨਜੋਤ ਸਿੰਘ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਅਤੇ ਵਿਸ਼ੇਸ਼ ਸਥਾਨ ਹਰਗੁਣ ਸਿੰਘ ਸ. ਸੈਕੰ. ਲੜਕੀਆਂ ਮਰਾੜ ਕਲਾਂ, ਮਿਡਲ (ਜੂਨੀਅਰ ਵਰਗ) ’ਚੋਂ ਪਹਿਲਾ ਪ੍ਰਭਨੂਰ ਸਿੰਘ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ, ਦੂਜਾ ਜਸਪ੍ਰੀਤ ਸਿੰਘ ਸ. ਹਾਈ ਸਕੂਲ ਸੁਰਗਾਪੁਰੀ, ਤੀਜਾ ਕਰਨਪ੍ਰੀਤ ਸਿੰਘ ਸ. ਮਿਡਲ ਸਕੂਲ ਨਾਨਕਸਰ ਅਤੇ ਵਿਸ਼ੇਸ਼ ਸਥਾਨ ਮੰਗਾ ਸਿੰਘ ਸ. ਮਿ. ਸਕੂਲ ਗਾਂਧੀ ਬਸਤੀ ਕੋਟਕਪੂਰਾ, ਰੰਗ ਭਰੋ ਮੁਕਾਬਲਾ ਪ੍ਰਾਇਮਰੀ (ਸਬ ਜੂਨੀਅਰ) ਵਰਗ ਪਹਿਲਾ ਮਨਰੀਤ ਕੌਰ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ, ਦੂਜਾ ਹਰਲੀਨ ਕੌਰ ਨਾਨਕ ਮਿਸ਼ਨ ਸਕੂਲ ਜੀਵਨਵਾਲਾ-ਘਣੀਏਵਾਲਾ, ਤੀਜਾ ਖੁਸ਼ਪ੍ਰੀਤ ਕੌਰ ਸ.ਪ. ਸਕੂਲ ਸੰਧਵਾਂ ਅਤੇ ਵਿਸ਼ੇਸ਼ ਸਥਾਨ ਹਰਲੀਨ ਕੌਰ ਨਾਨਕ ਮਿਸ਼ਨ ਸ.ਸ. ਸਕੂਲ ਜੀਵਨਵਾਲਾ-ਘਣੀਏਵਾਲਾ, ਪੇਂਟਿੰਗ ਮੁਕਾਬਲੇ ’ਚ ਪਹਿਲਾ ਮੋਨਿਕਾ ਸ਼ਰਮਾ ਡਰੀਮਲੈਂਡ ਪਬਲਿਕ ਸਕੂਲ, ਦੂਜਾ ਪਲਕ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕੋਟਕਪੂਰਾ, ਤੀਜਾ ਅਭੀਜੀਤ ਕੁਮਾਰ ਹਾਈ ਸਕੂਲ ਸੁਰਗਾਪੁਰੀ ਅਤੇ ਵਿਸ਼ੇਸ਼ ਸਥਾਨ ਗੁਰਮਨਜੋਤ ਕੌਰ ਦਸਮੇਸ਼ ਪਬਲਿਕ ਸਕੂਲ, ਕਵਿਤਾ ਉਚਾਰਨ ਮੁਕਾਬਲੇ ’ਚੋਂ ਪਹਿਲਾ ਅਗਮਜੋਤ ਸਿੰਘ ਦਸਮੇਸ਼ ਪਬਲਿਕ ਸਕੂਲ, ਦੂਜਾ ਮਹਿਕਜੋਤ ਕੌਰ ਸ.ਸ.ਸ. ਸਕੂਲ ਸੰਧਵਾਂ, ਤੀਜਾ ਜਸਪ੍ਰੀਤ ਕੌਰ ਸ. ਹਾਈ ਸਕੂਲ ਪੰਜਗਰਾਈਂ ਖੁਰਦ, ਵਿਸ਼ੇਸ਼ ਸਥਾਨ-1 ਮਹਿਕਪ੍ਰੀਤ ਕੌਰ ਸ. ਹਾਈ ਸਕੂਲ ਵਾੜਾਦਰਾਕਾ ਅਤੇ ਵਿਸ਼ੇਸ਼ ਸਥਾਨ-2 ਭਿੰਦਰਜੀਤ ਕੌਰ ਡਰੀਮਲੈਂਡ ਪਬਲਿਕ ਸਕੂਲ, ਪ੍ਰਸ਼ਨੋਤਰੀ ਮੁਕਾਬਲੇ ’ਚੋਂ ਪਹਿਲਾ ਸਹਿਜਪ੍ਰੀਤ ਕੌਰ ਅਤੇ ਤਨਿਸ਼ਕਾ ਦਸਮੇਸ ਪਬਲਿਕ ਸਕੂਲ, ਦੂਜਾ ਹਰਸਿਮਰਨ ਕੌਰ ਅਤੇ ਰਮਨਦੀਪ ਕੌਰ ਡਾ. ਚੰਦਾ ਸਿੰਘ ਮਰਵਾਹ ਸ.ਸ. ਸਕੂਲ ਲੜਕੀਆਂ ਕੋਟਕਪੂਰਾ, ਤੀਜਾ ਪ੍ਰਭਜੋਤ ਕੌਰ ਬਰਾੜ ਅਤੇ ਵੀਰਦਵਿੰਦਰ ਕੌਰ ਮੇਜਰ ਅਜਾਇਬ ਸਿੰਘ ਸ.ਸ. ਸਕੂਲ ਜਿਉਣਵਾਲਾ ਟੀਮਾਂ ਨੇ ਹਾਸਿਲ ਕੀਤੇ।
ਸਾਰੇ ਜੇਤੂਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਜਗਮੋਹਨ ਸਿੰਘ ਖੇਤਰ ਸਕੱਤਰ ਨੇ ਸਟੇਜ ਸੰਚਾਲਨ ਦੀ ਸੇਵਾ ਨਿਭਾਈ। ਚਮਕੌਰ ਸਿੰਘ ਖੇਤਰ ਪ੍ਰਧਾਨ ਨੇ ਪ੍ਰਸ਼ਨੋਤਰੀ (ਕੁਇਜ) ਜਦਕਿ ਧਰਮਿੰਦਰ ਸਿੰਘ ਲੈਕਚਰਾਰ ਨੇ ਵਿਦਿਆਰਥੀਆਂ ਦੇ ਨਾਮ ਅਨਾਉਂਸ ਕੀਤੇ ਅਤੇ ਪਰਮਜੀਤ ਸਿੰਘ, ਰਾਜਿੰਦਰ ਸਿੰਘ ਜੱਸਲ, ਰਣਜੀਤ ਸਿੰਘ ਵਾੜਾਦਰਾਕਾ, ਹਰਪ੍ਰੀਤ ਸਿੰਘ ਤੇ ਗਗਨਦੀਪ ਸਿੰਘ, ਇੰਦਰਜੀਤ ਸਿੰਘ, ਰਾਜਵੰਤ ਕੌਰ ਨੇ ਜੱਜਮੈਂਟ ਦੀ ਸੇਵਾ ਨਿਭਾਈ। ਇਸ ਸਮੇਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵਿਦਿਆਰਥੀਆਂ ਨਾਲ ਚੰਗੇ ਬਣਨ ਦੇ ਗੁਣ ਸਾਂਝੇ ਕੀਤੇ। ਪ੍ਰਚਾਰ ਸਕੱਤਰ ਗੁਰਵਿੰਦਰ ਸਿੰਘ ਸਿਵੀਆਂ ਦੀ ਅਗਵਾਈ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਵੀਰ ਸਿੰਘ ਸੰਧਵਾਂ, ਸਤਨਾਮ ਸਿੰਘ ਲੈਕਚਰਾਰ, ਜਗਜੀਤ ਸਿੰਘ ਰਾਜੂ, ਸੁਖਚੇੈਨ ਸਿੰਘ, ਸਤਨਾਮ ਸਿੰਘ, ਅਨਮੋਲਦੀਪ ਸਿੰਘ ਸਮੇੇਤ ਸਮੁੱਚੀ ਟੀਮ ਹਾਜਰ ਸੀ।