ਚੰਨੀ ਦਾ ਘਿਰਾਓ ਕਰਨ ਗਏ ਬੇਰੁਜ਼ਗਾਰ ਅਧਿਆਪਕਾਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਉਤੇ ਪਰਚੇ ਦਰਜ
ਦਲਜੀਤ ਕੌਰ ਭਵਾਨੀਗੜ੍ਹ
ਗੁਰੂ ਹਰਸਹਾਏ, 26 ਨਵੰਬਰ, 2021: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੀਤੇ ਦਿਨੀਂ ਸਮਾਗਮ ਦੌਰਾਨ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਘਿਰਾਓ ਨੂੰ ਲੈ ਕੇ ਜਥੇਬੰਦੀਆਂ ਦੇ ਆਗੂਆਂ ਉਤੇ ਪਰਚੇ ਦਰਜ ਕੀਤੇ ਗਏ ਹਨ। ਗੁਰੂ ਹਰਸਹਾਏ ਦੇ ਪੁਲਿਸ ਥਾਣੇ ਵਿੱਚ ਈਟੀਟੀ ਬੇਰੁਜ਼ਾਗਰ ਅਧਿਆਪਕ, ਵਾਟਰ ਸਪਲਾਈ ਯੂਨੀਅਨ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਦੇ 28 ਆਗੂਆਂ ਉਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਆਗੂਆਂ ਅਤੇ ਹੋਰਨਾਂ ਜੱਥੇਬੰਦੀਆਂ ਦੇ ਆਗੂਆਂ ਅਸ਼ੋਕ ਕੁਮਾਰ, ਦੀਪਕ ਕੰਬੋਜ, ਜੰਗੀਰ ਚੰਦ, ਸੰਦੀਪ ਸਾਂਮਾ, ਕੁਲਵੰਤ, ਰਜਿੰਦਰ ਮੋਮੀ ਆਗੂਆਂ ਸਮੇਤ 28 ਜਾਣਿਆਂ ਦੇ ਨਾਮ ਉਤੇ ਪਰਚੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿੱਚ 100 ਤੋਂ ਜ਼ਿਆਦਾ ਅਣਪਛਾਤੇ ਵਿਅਕਤੀਆਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਦੇ ਸਮਾਗਮ ਦੌਰਾਨ ਗੁਰੂ ਹਰਸਹਾਏ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਨੂੰ ਸਖਤੀ ਵੀ ਵਰਤਣੀ ਪਈ ਸੀ।