ਪੰਜਾਬ ਪੁਲਿਸ ਦੀ ਭਰਤੀ : ਸਟੇਜ 2 ਲਈ ਸ਼ਾਰਟ ਲਿਸਟ ਉਮੀਦਵਾਰਾਂ ਦੀ ਸੂਚੀ ਜਾਰੀ
ਚੰਡੀਗੜ੍ਹ, 27 ਨਵੰਬਰ, 2021: ਪੰਜਾਬ ਪੁਲਿਸ ਨੇ ਕਾਂਸਟੇਬਲ (ਜ਼ਿਲ੍ਹਾ ਤੇ ਆਰਮਡ ਕੇਡਰ) ਦੀ ਭਰਤੀ ਲਈ ਸਟੇਜ 2 ਲਈ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਸਟੇਜ 2 ਵਿਚ ਉਮੀਦਵਾਰਾਂ ਦੇ ਦਸਤਾਵੇਜ਼ ਚੈਕ ਕੀਤੇ ਜਾਣਗੇ, ਸਰੀਰਕ ਮਿਣਤੀ ਹੋਵੇਗੀ ਤੇ ਫਿਜ਼ੀਕਲ ਸਕਰੀਨਿੰਗ ਟੈਸਟ ਹੋਵੇਗਾ। ਸਟੇਜ 2 ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਭਰਤੀ ਵਾਲੀ ਵੈਬਸਾਈਟ ’ਤੇ ਪਾ ਦਿੱਤੀ ਗਈ ਹੈ।
ਪੰਜਾਬ ਪੁਲਿਸ ਮੁਤਾਬਕ ਸਟੇਜ 2 ਦੀ ਸ਼ੁਰੂਆਤ 3 ਦਸੰਬਰ ਤੋਂ ਪੰਜਾਬ ਆਰਮਡ ਪੁਲਿਸ ਕੈਂਪਸ ਜਲੰਧਰ ਵਿਖੇ ਹੋਵੇਗੀ। ਸਟੇਜ 2ਲਈ ਜਿਹੜੇ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ, ਉਹਨਾਂ ਦੇ ਐਡਮਿਟ ਕਾਰਡ 29 ਨਵੰਬਰ ਤੋਂ ਭਰਤੀ ਵੈਬਸਾਈਟ ’ਤੇ ਉਪਲਬਧ ਹੋਣਗੇ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਉਣ ਲੱਗਿਆਂ ਐਡਮਿਟ ਕਾਰਡ ਨਾਲ ਲੈ ਕੇ ਆਉਣ ਅਤੇ ਉਸ ’ਤੇ ਲਿਖੀਆਂ ਹਦਾਇਤਾਂ ਦੀ ਪਾਲਣਾ ਕਰਨ।