ਕੋਟਕਪੂਰਾ ਵਿੱਚ ਸੱਤ ਦਿਨਾਂ ਦੀ ਭਾਗਵਤ ਕਥਾ ਦਾ ਆਯੋਜਨ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 27ਨਵੰਬਰ 2021- ਸ਼੍ਰੀ ਦੁਰਗਾ ਮਾਤਾ ਮੰਦਿਰ ਦੇਵਸਥਾਨਮ ਦੇ ਦੁਆਰਾ ਕੋਟਕਪੂਰਾ ਸ਼ਹਿਰ ਵਿੱਚ ਸੱਤ ਦਿਨਾਂ ਦੀ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਜਿਸਨੂੰ ਕਰਨ ਦੇ ਲਈ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਤੋਂ ਸਾਧਵੀ ਗੌਰੀ ਭਾਰਤੀ ਜੀ ਨੇ ਮਧੁਰ ਕਥਾ ਦਾ ਰਸਪਾਨ ਕਰਵਾਇਆ।
ਕਥਾ ਦੇ ਦੂਸਰੇ ਦਿਨ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਾਧਵੀ ਗੌਰੀ ਭਾਰਤੀ ਜੀ ਨੇ ਦਰੋਪਦੀ ਪ੍ਰੰਸਗ ਦੀ ਮਹਿਮਾ ਨੂੰ ਦੱਸਦੇ ਹੋਏ ਕਿਹਾ ਕਿ ਅੱਜ ਸਾਡੇ ਭਾਰਤੀ ਸਮਾਜ ਦੀ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਹੋ ਚੁੱਕੀ ਹੈ। ਇਸਦਾ ਕਾਰਨ ਇਹ ਕਿ ਅੱਜ ਦੀ ਨਾਰੀ ਖੁਦ ਹੀ ਮਾਰਗ ਤੋਂ ਭਟਕ ਚੁੱਕੀ ਹੈ। ਅੱਜ ਦੀ ਨਾਰੀ ਸਾਰਾ ਸਮਾਂ ਹੀ ਆਪਣੇ ਆਪ ਉੱਤੇ ਲਗਾ ਦਿੰਦੀ ਹੈ ਭਾਵ ਵਧੀਆ ਖਾਣਾ, ਵਧੀਆ ਰਹਿਣਾ, ਵਧੀਆ ਪਹਿਨਣਾ ਇਸੇ ਵਿੱਚ ਹੀ ਉਸਦਾ ਧਿਆਨ ਰਹਿੰਦਾ ਹੈ। ਇੱਕ ਨਾਰੀ ਉਹ ਸੀ ਜਿਸਨੇ ਸਾਰਾ ਸਮਾਂ ਹੀ ਸਮਾਜ ਨੂੰ ਦੇ ਦਿੱਤਾ। ਜਿਸ ਕਾਰਨ ਅੱਜ ਸਮਾਜ ਉਨ੍ਹਾਂ ਦੀ ਉਦਾਹਰਣ ਅਤੇ ਮਿਸਾਲ ਦਿੰਦਾ ਹੈ। ਜਿਵੇਂ ਝਾਂਸੀ ਦੀ ਰਾਣੀ, ਅਹੱਲਿਆ ਬਾਈ, ਹੋਲਕਰ, ਗਾਰਗੀ, ਸੰਤ ਸੁਜਾਤਾ, ਸੰਤ ਰਬਿਆ, ਮੀਰਾ ਬਾਈ। ਇਹ ਉਹ ਨਾਰੀਆਂ ਸਨ ਜਿਨ੍ਹਾਂ ਨੇ ਸਮਾਜ ਦੀ ਰੂਪ ਰੇਖਾ ਹੀ ਬਦਲ ਦਿੱਤੀ। ਨਾਰੀ ਚਾਹੇ ਤਾਂ ਘਰ ਨੂੰ ਸਵਰਗ ਬਣਾ ਸਕਦੀ ਹੈ ਅਤੇ ਜੇਕਰ ਨਾਰੀ ਚਾਹੇ ਤਾਂ ਘਰ ਨੂੰ ਨਰਕ ਬਣਾ ਸਕਦੀ ਹੈ ਅਤੇ ਅੱਜ ਸਮਾਜ ਵਿੱਚ ਇਹੀ ਹੋ ਰਿਹਾ ਹੈ। ਅੱਜ ਦੀ ਇਹੀ ਤਾਂ ਹੋ ਰਿਹਾ ਹਾਂ, ਅੱਜ ਔਰਤ ਆਪਣੇ ਬੱਚਿਆਂ ਨੂੰ ਜਨਮ ਤਾਂ ਦੇ ਦਿੰਦੀ ਹੈ, ਪਰ ਚੰਗੇ ਸੰਸਕਾਰ ਦੇਣਾ ਭੁੱਲ ਜਾਂਦੀ ਹੈ।
ਜਿਸ ਕਾਰਨ ਅੱਜ ਬੱਚੇ ਸਹੀ ਦਿਸ਼ਾ ਅਤੇ ਸਹੀ ਰਸਤੇ ਉੱਪਰ ਨਹੀਂ ਚੱਲ ਰਹੇ। ਕਿਉਂਕਿ ਮਾਂ ਉਸਨੂੰ ਸਭ ਕੁਝ ਬਣਾ ਦਿੰਦੀ ਹੈ ਪਰ ਭਗਤ ਅਤੇ ਭਗਤੀ ਦੇ ਰਸਤੇ ਉੱਤੇ ਚਲਾਉਣਾ ਭੁੱਲ ਜਾਂਦੀ ਹੈ। ਇਸ ਲਈ ਜੀਵਨ ਵਿੱਚ ਪਹਿਲਾਂ ਨਾਰੀ ਖੁਦ ਪਰਮ ਸੱਤਾ ਨੂੰ ਜਾਣੇ, ਉਸ ਬ੍ਰਹਮਗਿਆਨ ਨੂੰ ਖੁਦ ਹਾਸਲ ਕਰੇ। ਫਿਰ ਹੀ ਉਹ ਆਪਣੇ ਬੱਚਿਆਂ ਨੂੰ ਗੁਰੂ ਦੀ ਸ਼ਰਨ ਵਿੱਚ ਜਾਣ ਲਈ ਪ੍ਰੇਰਿਤ ਕਰ ਸਕਦੀ ਹੈ। ਇਸ ਦੇ ਨਾਲ ਕਥਾ ਦੇ ਦੌਰਾਨ ਜਯੋਤੀ ਜਗਾਉਣ ਦੀ ਰਸਮ ਨੂੰ ਵਿਸ਼ੇਸ਼ ਤੌਰ ਤੇ ਅਸ਼ੋਕ ਦਿਓੜਾ( ਪ੍ਰਧਾਨ ), ਸ਼ੰਕਰ ਦਾਸ ਸ਼ਰਮਾ, ਪਰਮ ਦਾਸ ਕੁਮਾਰ, ਰਵਿੰਦਰ ਕੁਮਾਰ, ਕੰਵਲਜੀਤ ਸਿੰਘ ਅਤੇ ਆਨੰਦ ਅਰੋੜਾ ਵੱਲੋਂ ਅਦਾ ਕੀਤੀ ਗਈ । ਅੰਤ ਵਿੱਚ ਸਾਧਵੀ ਭੈਣਾਂ ਦੁਆਰਾ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ ਅਤੇ ਪ੍ਰਭੂ ਦੀ ਪਾਵਨ ਪਵਿੱਤਰ ਆਰਤੀ ਦੇ ਨਾਲ ਸਮਾਪਨ ਕੀਤਾ ਗਿਆ ।