ਸਕੂਲੀ ਬੱਚਿਆਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਰਾਣੀ ਬਣਾਉਣ ਦਾ ਅਹਿਦ
ਅਸ਼ੋਕ ਵਰਮਾ
ਬਠਿੰਡਾ,27ਨਵੰਬਰ2021:ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਸੈਂਟਰ ਪੱਧਰੀ ਮੁਕਾਬਲੇ ਕਰਵਾਉਣ ਦੀ ਲੜੀ ਤਹਿਤ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਲੜਕੇ ਤੇ ਲੜਕੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਪੰਜਾਬ ਰਾਜ ਦੀ ਭਾਸ਼ਾ ਪੰਜਾਬੀ ਨੂੰ ਸਮਰਪਿਤ ਇਹ ਮੁਕਾਬਲਿਆਂ ਵਿੱਚ ਪੰਜਾਬੀ ਦੀ ਸੁੰਦਰ ਲਿਖਾਈ ਦੇ ਨਾਲ ਨਾਲ ਪੰਜਾਬੀ ਪੜ੍ਹਨ, ਇਸ ਦੀ ਬੋਲੀ ਲਿਖਤ, ਡਰਾਇੰਗ , ਪੰਜਾਬੀ ਕਹਾਣੀ ਸੁਨਾਉਣਾ ਅਤੇ ਪੰਜਾਬੀ ਕਵਿਤਾ ਸਮੇਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕੁੱਲ ਨੌਂ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਬਲਾਕ ਗੋਨਿਆਣਾ ਮੰਡੀ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਲਾ ਰਾਮ ਦੀ ਅਗਵਾਈ ਵਿੱਚ ਸੈਂਟਰ ਬਲਾਹੜ ਮਹਿਮਾ ਦੇ ਸੈਂਟਰ ਸਕੂਲ ਵਿਖੇ ਕਰਵਾਏ ਮੁਕਾਬਲਿਆਂ ਦੌਰਾਨ ਨੌ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਨ੍ਹਾਂ ਮੁਕਾਬਲਿਆਂ ਵਿੱਚ ਬੋਲ ਲਿਖਤ ਮੁਕਾਬਲੇ ਵਿੱਚ ਰਮਨਪ੍ਰੀਤ ਕੌਰ ਗੰਗਾ ਅਬਲੂ ਪਹਿਲੇ ਅਤੇ ਜੈਸਮੀਨ ਕੌਰ ਕੋਠੇ ਨੱਥਾ ਸਿੰਘ ਦੂਸਰੇ ਸਥਾਨ ਤੇ ਰਹੇ, ਪੰਜਾਬੀ ਪੜ੍ਹਨ ਮੁਕਾਬਲੇ ਵਿੱਚ ਐਸ਼ਮੀਨ ਕੌਰ ਆਕਲੀਆ ਕਲਾਂ ਪਹਿਲੇ ਅਤੇ ਜੋਤੀ ਕੌਰ ਕੋਠੇ ਨੱਥਾ ਸਿੰਘ ਦੂਸਰੇ ਸਥਾਨ ਤੇ ਰਹੀਆਂ। ਆਮ ਗਿਆਨ ਮੁਕਾਬਲੇ ਵਿੱਚ ਅਵੀਜੋਤ ਕੌਰ ਬਰਕੰਦੀ ਪਹਿਲੇ ਅਤੇ ਜੈਸਮੀਨ ਕੌਰ ਆਕਲੀਆਂ ਕਲਾਂ ਦੂਸਰੇ ਸਥਾਨ ਤੇ ਰਹੇ।ਚਿੱਤਰਕਲਾ ਮੁਕਾਬਲੇ ਵਿੱਚ ਕੁਲਦੀਪ ਸਿੰਘ ਆਕਲੀਆਂ ਕਲਾਂ ਅਤੇ ਕਸ਼ਿਸ਼ ਨਾਹਰ ਕੋਠੇ ਇੰਦਰ ਸਿੰਘ ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ ਤੇ ਰਹੇ। ਜਦੋਂ ਕਿ ਸੁੰਦਰ ਲਿਖਾਈ (ਜੈੱਲ ਪੈੱਨ) ਮੁਕਾਬਲੇ ਵਿੱਚ ਹਰਸੀਰਤ ਕੌਰ ਆਕਲੀਆਂ ਕਲਾਂ ਪਹਿਲੇ ਅਤੇ ਸਿਮਰਜੋਤ ਕੌਰ ਕੋਠੇ ਇੰਦਰ ਸਿੰਘ ਦੂਸਰੇ ਸਥਾਨ ਤੇ ਰਹੀਆਂ।
ਭਾਸ਼ਣ ਮੁਕਾਬਲੇ ਵਿੱਚ ਜਸਮੀਤ ਕੌਰ ਢਿੱਲੋਂ ਕੋਠੇ ਨੱਥਾ ਸਿੰਘ ਅਤੇ ਮਨਦੀਪ ਕੌਰ ਕੋਠੇ ਇੰਦਰ ਸਿੰਘ ਕ੍ਰਮਵਾਰ ਪਹਿਲੇ ਤੇ ਦੂਸਰੇ ਸਥਾਨ ਤੇ ਰਹੀਆਂ , ਜਦੋਂ ਕਿ ਕਵਿਤਾ ਮੁਕਾਬਲੇ ਵਿੱਚ ਕੋਠੇ ਇੰਦਰ ਸਿੰਘ ਦੀ ਡਿੰਪਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਗੰਗਾ ਦਾ ਅਰਜਨ ਸਿੰਘ ਦੂਸਰੇ ਸਥਾਨ ਤੇ ਰਿਹਾ।ਕਾਨੀ ਨਾਲ ਲਿਖਾਈ ਮੁਕਾਬਲੇ ਵਿੱਚ ਜ਼ਸਨਪ੍ਰੀਤ ਸਿੰਘ ਕੋਠੇ ਇੰਦਰ ਸਿੰਘ ਪਹਿਲੇ ਅਤੇ ਨਵਦੀਪ ਸਿੰਘ ਬਲਾਹੜ ਮਹਿਮਾ ਦੂਸਰੇ ਸਥਾਨ ਤੇ ਰਿਹਾ।ਪੰਜਾਬੀ ਕਹਾਣੀ ਸੁਨਾਉਣ ਮੁਕਾਬਲੇ ਵਿੱਚ ਅਵਨੀਤ ਕੌਰ ਕੋਠੇ ਇੰਦਰ ਸਿੰਘ ਵਾਲੇ ਪਹਿਲੇ ਅਤੇ ਗਗਨਦੀਪ ਕੌਰ ਦੂਸਰੇ ਸਥਾਨ ਤੇ ਰਹੇ । ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਵਿੱਚ ਕੋਠੇ ਇੰਦਰ ਸਿੰਘ ਦੇ ਅਧਿਆਪਕ ਰਸਦੀਪ ਸਿੰਘ ਨੇ ਪਹਿਲਾ ਅਤੇ ਆਕਲੀਆਂ ਕਲਾਂ ਦੀ ਅਧਿਆਪਕਾ ਮਨਦੀਪ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਮੈਡਮ ਅਮਰਿੰਦਰ ਕੌਰ, ਸੁਨੀਤਾ ਦੇਵੀ, ਰਾਜਿੰਦਰ ਸਿੰਘ, ਰਸਦੀਪ ਸਿੰਘ , ਸ਼ਿਮਲਾ ਰਾਣੀ, ਉੱਤਮ ਸਿੰਘ , ਮਨਦੀਪ ਕੌਰ ਵੱਲੋਂ ਨਿਭਾਈ ਗਈ। ਸੈਂਟਰ ਪੱਧਰੀ ਪੰਜਾਬੀ ਬੋਲੀ ਮੁਕਾਬਲਿਆਂ ਦੇ ਕਨਵੀਨਰ ਕੁਲਵਿੰਦਰ ਸਿੰਘ ਗੰਗਾ ਦੀ ਅਗਵਾਈ ਵਿੱਚ ਜੇਤੂ ਬੱਚਿਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਸੀ ਐਚ ਟੀ ਪਰਮਜੀਤ ਕੌਰ ਨੇ ਪੰਜਾਬੀ ਮੁਕਾਬਲਿਆਂ ਤੇ ਓਵਰਆਲ ਜੇਤੂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਅਤੇ ਆਕਲੀਆਂ ਕਲਾਂ ਨੂੰ ਦੂਸਰੇ ਸਥਾਨ ਤੇ ਆਉਣ ਲਈ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਨੇ ਪੰਜਾਬੀ ਭਾਸ਼ਾ ਨੂੰ ਹੋਰ ਉੱਚਾ ਚੁਕਣ ਦਾ ਅਹਿਦ ਵੀ ਲਿਆ।